ਨਵੀਂ ਦਿੱਲੀ: ਇਨਕਮ ਟੈਕਸ ਵਿਭਾਗ ਨੇ ਚੇਨਈ ਦੀ ਇੱਕ ਆਈਟੀ ਕੰਪਨੀ ਦੇ ਸਮੂਹ ਟਿਕਾਣਿਆਂ 'ਤੇ ਛਾਪੇਮਾਰੀ ਕਰ ਲਗਭਗ 1000 ਕਰੋੜ ਰੁਪਏ ਤੇ ਬੇਨਾਮੀ ਜਾਇਦਾਦ ਦਾ ਪਤਾ ਲਗਾਇਆ ਹੈ। ਕੇਂਦਰੀ ਕਰ ਬੋਰਡ (ਸੀਬੀਡੀਟੀ) ਨੇ 4 ਨਵੰਬਰ ਨੂੰ ਕੀਤੀ ਗਈ ਇਸ ਕਾਰਵਾਈ ਬਾਰੇ ਸ਼ਨੀਵਾਰ ਨੂੰ ਜਾਣਕਾਰੀ ਦਿੱਤੀ।
ਵਿਭਾਗ ਨੇ ਚੇਨਈ ਅਤੇ ਮਦੁਰੈ 'ਚ ਪੰਜ ਟਿਕਾਣਿਆਂ ਦੀ ਭਾਲ ਕੀਤੀ। ਸੀਬੀਡੀਟੀ ਦੇ ਬਿਆਨ ਮੁਤਾਬਕ ਇਸ ਮੁਹਿੰਮ 'ਚ ਤਕਰੀਬਨ ਇੱਕ ਹਜ਼ਾਰ ਕਰੋੜ ਰੁਪਏ ਦੀ ਅਜਿਹੀ ਆਮਦਨੀ ਦਾ ਪਤਾ ਲੱਗਿਆ ਹੈ, ਜੋ ਕਿ ਸਰਕਾਰ ਨੂੰ ਨਹੀਂ ਦਿੱਤਾ ਗਿਆ ਸੀ। ਇਸ ਵਿਚੋਂ 337 ਕਰੋੜ ਰੁਪਏ ਦਾ ਵੇਰਵਾ ਪਹਿਲਾਂ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਬੇਨਾਮੀ ਜਾਇਦਾਦ ਤੇ ਬਲੈਕ ਮਨੀ ਐਕਟ ਅਧੀਨ ਕੁਝ ਹੋਰ ਮਾਮਲੇ ਵੀ ਸਾਹਮਣੇ ਆਏ ਹਨ।
ਇਸ ਕਾਰਵਾਈ ਦੌਰਾਨ ਸਿੰਗਾਪੁਰ ਦੀ ਇੱਕ ਕੰਪਨੀ 'ਚ ਨਿਵੇਸ਼ ਕੀਤੇ ਜਾਣ ਦਾ ਮਾਮਲਾ ਵੀ ਸਾਹਮਣੇ ਆਇਆ ਹੈ। ਇਸ ਕੰਪਨੀ ਦੇ ਸ਼ੇਅਰ ਦੋ ਕੰਪਨੀਆਂ ਦੇ ਨਾਂਅ 'ਤੇ ਹਨ। ਇਨ੍ਹਾਂ 'ਚੋਂ ਇੱਕ ਇਸੇ ਸਮੂਹ ਦੀ ਕੰਪਨੀ ਹੈ ਤੇ ਦੂਜੀ ਬੁਨੀਆਦੀ ਢਾਂਚੇ ਵਿਕਾਸ ਤੇ ਕਰਜ਼ ਦਾ ਕਾਰੋਬਾਰ ਕਰਨ ਵਾਲੀ ਮਸ਼ਹੂਰ ਕੰਪਨੀ ਹੈ।
ਬਿਆਨ 'ਚ ਕਿਹਾ ਗਿਆ ਹੈ, " ਜੋ ਕੰਪਨੀ ਛਾਪੇ 'ਚ ਫਸੇ ਸਮੂਹ ਦੀ ਹੈ, ਉਹ ਸਿੰਗਾਪੁਰ 'ਚ ਰਜਿਸਟਰਡ ਕੰਪਨੀ 'ਚ ਛੋਟੀ ਰਕਮ ਨਾਲ ਨਿਵੇਸ਼ ਕਰਕੇ 72 ਫੀਸਦੀ ਦੀ ਹਿੱਸੇਦਾਰ ਬਣ ਗਈ। ਜਦੋਂ ਕਿ ਲਗਭਗ ਪੂਰੀ ਸ਼ੇਅਰ ਰਕਮ ਦਾ ਨਿਵੇਸ਼ ਕਰਨ ਵਾਲੀ ਦੂਜੀ ਕੰਪਨੀ ਦੇ ਉਸ ਕੋਲ ਮਹਿਜ਼ 28 ਫੀਸਦੀ ਸ਼ੇਅਰ ਹੀ ਹਨ।
ਇਸ ਤਰ੍ਹਾਂ ਨਾਲ ਇਸ ਨਿਵੇਸ਼ ਮਾਮਲੇ 'ਚ ਇਸ ਸਮੂਹ ਨੇ ਕਈ ਕਰੋੜ ਸਿੰਗਾਪੁਰੀ ਡਾਲਰ ਦੀ ਕਮਾਈ ਕੀਤੀ ਹੈ। ਜਿਸ ਦੀ ਭਾਰਤੀ ਰੁਪਏ 'ਚ ਕੁੱਲ ਕੀਮਤ 200 ਕਰੋੜ ਰੁਪਏ ਹੈ। ਇਨਕਮ ਟੈਕਸ ਵਿਭਾਗ ਦੇ ਸਾਹਮਣੇ ਇਸ ਲਾਭ ਦਾ ਵੇਰਵਾ ਨਹੀਂ ਦਿੱਤਾ ਗਿਆ ਸੀ। ਅਜਿਹੇ ਤਰ੍ਹਾਂ ਦੇ ਨਿਵੇਸ਼ ਆਮਦਨ ਨੂੰ ਭਾਰਤ ਟੈਕਸ ਵਸੂਲੀ ਦੇ ਦਾਇਰੇ 'ਚ ਰੱਖਿਆ ਜਾਂਦਾ ਹੈ। ਇਸ ਨਿਵੇਸ਼ ਦੀ ਮੌਜੂਦਾ ਕੀਮਤ 354 ਕਰੋੜ ਰੁਪਏ ਅਨੁਮਾਨ ਲਗਾਈ ਗਈ ਹੈ। ਇਸ ਛਾਪੇਮਾਰੀ 'ਚ ਇਹ ਵੀ ਦਿਖਾਇਆ ਕਿ ਸਮੂਹ ਨੇ ਹਾਲ ਹੀ 'ਚ ਪੰਜ ਜਾਅਲੀ (ਖੋਖਾ) ਕੰਪਨੀਆਂ ਖਰੀਦੀਆਂ ਸਨ। ਨਕਲੀ ਬਿੱਲਾਂ ਦੇ ਜ਼ਰੀਏ 337 ਕੋਰੜ ਰੁਪਏ ਦੀ ਹੇਰਾ-ਫੇਰੀ ਕੀਤੀ ਗਈ ਹੈ।