ETV Bharat / bharat

ਓਡੀਸ਼ਾ 'ਚ ਜਨਤਕ ਸੁਣਵਾਈ ਦੌਰਾਨ ਅਪਾਹਿਜ ਨੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਕਿਹਾ- ਮੇਰਾ ਵਿਆਹ ਕਰਵਾ ਦਿਓ

author img

By

Published : Aug 8, 2023, 3:48 PM IST

ਓਡੀਸ਼ਾ ਦੇ ਅਨੁਗੋਲ ਜ਼ਿਲ੍ਹੇ 'ਚ ਆਮ ਦਿਨਾਂ ਦੀ ਤਰ੍ਹਾਂ ਜ਼ਿਲਾ ਮੈਜਿਸਟ੍ਰੇਟ ਦੀ ਜਨਤਕ ਸੁਣਵਾਈ ਚੱਲੀ, ਜਿੱਥੇ ਲੋਕ ਅਪਣੀਆਂ ਸਮੱਸਿਆਵਾਂ ਲੈ ਕੇ ਆਉਂਦੇ ਹਨ। ਪਰ, ਸੋਮਵਾਰ ਨੂੰ ਇਕ ਵਿਅਕਤੀ ਅਪਣੀ ਅਜੀਬ ਸਮੱਸਿਆ ਲੈ ਕੇ ਉੱਥੇ ਪਹੁੰਚਿਆਂ। ਇੱਥੇ ਇੱਕ ਅਪਾਹਿਜ ਵਿਅਕਤੀ ਨੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਜੀਵਨ ਸਾਥੀ ਲੱਭਣ ਦੀ ਬੇਨਤੀ ਕੀਤੀ।

Find Girl for him To Marriage
Find Girl for him To Marriage

ਓਡੀਸ਼ਾ : ਅਨੁਗੋਲ ਜ਼ਿਲ੍ਹੇ ਦੇ ਜ਼ਿਲ੍ਹਾ ਮੈਜਿਸਟਰੇਟ ਦੀ ਜਨਤਕ ਸੁਣਵਾਈ ਦੌਰਾਨ ਲੋਕ ਆਪਣੇ-ਆਪਣੇ ਖੇਤਰਾਂ ਦੀਆਂ ਸਮੱਸਿਆਵਾਂ ਲੈ ਕੇ ਆਏ। ਉਨ੍ਹਾਂ ਨੇ ਆਪਣੀਆਂ ਸਮੱਸਿਆਵਾਂ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਰੱਖੀਆਂ। ਜ਼ਿਲ੍ਹਾ ਮੈਜਿਸਟਰੇਟ ਆਪਣੀ ਯੋਗਤਾ ਅਨੁਸਾਰ ਸਮੱਸਿਆ ਦਾ ਹਲ ਕਰਦਾ ਹੈ ਜਾਂ ਸਬੰਧਤ ਅਧਿਕਾਰੀਆਂ ਨੂੰ ਇਸ ਨੂੰ ਹਲ ਕਰਨ ਦੇ ਹੁਕਮ ਦਿੰਦਾ ਹੈ। ਪਰ, ਸੋਮਵਾਰ ਨੂੰ ਇਕ ਵਿਅਕਤੀ ਦੀ ਸਮੱਸਿਆ ਚਰਚਾ ਦਾ ਵਿਸ਼ਾ ਬਣ ਗਈ। ਇੱਕ ਅਪਾਹਿਜ ਵਿਅਕਤੀ ਨੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਜੀਵਨ ਸਾਥੀ ਲੱਭਣ ਲਈ ਬੇਨਤੀ ਕੀਤੀ।

ਮੈਨੂੰ ਜੀਵਨ ਸਾਥੀ ਦੀ ਲੋੜ: ਅਪਾਹਿਜ ਸੰਜੀਵ ਮਹਾਪਾਤਰਾ ਨੇ ਜ਼ਿਲ੍ਹਾ ਮੈਜਿਸਟਰੇਟ ਅੱਗੇ ਆਪਣੀ ਅਰਜ਼ੀ ਰੱਖਦਿਆਂ ਕਿਹਾ ਕਿ ਉਸ ਨੂੰ ਆਪਣੇ ਮਾਤਾ-ਪਿਤਾ ਦੀ ਸੇਵਾ ਕਰਨ ਅਤੇ ਆਪਣੀ ਜ਼ਿੰਦਗੀ ਨੂੰ ਅੱਗੇ ਵਧਾਉਣ ਲਈ ਜੀਵਨ ਸਾਥੀ ਦੀ ਲੋੜ ਹੈ। ਅਨੁਗੋਲ ਜ਼ਿਲ੍ਹੇ ਦੇ ਚੇਂਦੀਪਾੜਾ ਬਲਾਕ ਦੇ ਤੰਗੀਰੀ ਪੰਚਾਇਤ ਨੁਪਾਡਾ ਪਿੰਡ ਦੇ ਮੁਰਲੀਧਰ ਮਹਾਪਾਤਰਾ ਦੇ ਛੋਟੇ ਬੇਟੇ ਸੰਜੀਵ ਮਹਾਪਾਤਰਾ ਨੇ ਜ਼ਿਲਾ ਮੈਜਿਸਟ੍ਰੇਟ ਨੂੰ ਇਹ ਬੇਨਤੀ ਕੀਤੀ ਹੈ। ਹਾਲਾਂਕਿ,ਜ਼ਿਲ੍ਹਾ ਮੈਜਿਸਟਰੇਟ ਦਫ਼ਤਰ ਵਿੱਚ ਉਸ ਦੀ ਅਰਜ਼ੀ ਸੁਣ ਕੇ ਹਰ ਕੋਈ ਹੈਰਾਨ ਰਹਿ ਗਿਆ।

ਕਿਉਂਕਿ, ਲੋਕ ਇੱਥੇ ਆਪਣੇ ਇਲਾਕੇ ਦੀਆਂ ਪ੍ਰਸ਼ਾਸਨਿਕ ਸਮੱਸਿਆਵਾਂ ਜਾਂ ਪ੍ਰਸ਼ਾਸਨ ਵੱਲੋਂ ਪੈਦਾ ਹੋਈਆਂ ਨਿੱਜੀ ਸਮੱਸਿਆਵਾਂ ਦਾ ਜ਼ਿਕਰ ਕਰਦੇ ਹਨ। ਇਹ ਪਹਿਲੀ ਵਾਰ ਸੀ, ਜਦੋਂ ਕੋਈ ਜ਼ਿਲ੍ਹਾ ਮੈਜਿਸਟਰੇਟ ਨੂੰ ਆਪਣੇ ਲਈ ਜੀਵਨ ਸਾਥੀ ਲੱਭਣ ਦੀ ਬੇਨਤੀ ਕਰ ਰਿਹਾ ਹੈ। ਉਸ ਦੀਆਂ ਗੱਲਾਂ ਸੁਣ ਕੇ ਕਮਰੇ ਵਿਚ ਮੌਜੂਦ ਸਾਰੇ ਲੋਕ ਹੱਸਣੋਂ ਨਾ ਰਹਿ ਸਕੇ। ਪਰ, ਫਿਰ ਜ਼ਿਲ੍ਹਾ ਮੈਜਿਸਟਰੇਟ ਸੰਜੀਵ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਸੁਣਿਆ।

ਕੀ ਕਿਹਾ ਸੰਜੀਵ ਨੇ? : ਸੰਜੀਵ ਨੇ ਕਿਹਾ ਕਿ 'ਸਰਕਾਰ ਨੂੰ ਮੇਰੇ ਲਈ ਜੀਵਨ ਸਾਥੀ ਲੱਭਣਾ ਚਾਹੀਦਾ ਹੈ। ਮੈਨੂੰ ਅਤੇ ਮੇਰੇ ਪਰਿਵਾਰ ਨੂੰ ਜੀਵਨ ਸਾਥੀ ਨਹੀਂ ਮਿਲ ਰਿਹਾ। ਇਸ ਲਈ ਮੇਰੇ ਲਈ ਜੀਵਨ ਸਾਥੀ ਲੱਭੋ। ਉਸ ਨੇ ਆਪਣੀ ਅਰਜ਼ੀ ਵਿੱਚ ਲਿਖਿਆ ਹੈ ਕਿ ਉਹ ਖ਼ੁਦ ਅਪਾਹਿਜ ਹੈ, ਉਸ ਦੇ ਮਾਤਾ-ਪਿਤਾ ਬਜ਼ੁਰਗ ਹਨ ਅਤੇ ਉਸ ਦਾ ਵੱਡਾ ਭਰਾ ਵੱਖ ਰਹਿੰਦਾ ਹੈ, ਇਸ ਲਈ ਉਸ ਨੂੰ ਆਉਣ-ਜਾਣ ਵਿੱਚ ਮੁਸ਼ਕਲ ਆਉਂਦੀ ਹੈ। ਉਸ ਨੇ ਜ਼ਿਲ੍ਹਾ ਅਧਿਕਾਰੀ ਨੂੰ ਦੱਸਿਆ ਕਿ ਉਸ ਨੂੰ ਆਪਣੇ ਮਾਤਾ-ਪਿਤਾ ਦੀ ਦੇਖਭਾਲ ਕਰਨ ਅਤੇ ਆਪਣੀ ਜ਼ਿੰਦਗੀ ਜੀਉਣ ਲਈ ਜੀਵਨ ਸਾਥੀ ਦੀ ਸਖ਼ਤ ਲੋੜ ਹੈ।'

ਉਸ ਨੇ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਦੱਸਿਆ ਕਿ ਉਸ ਦੀ ਅਪੰਗਤਾ ਕਾਰਨ ਕੋਈ ਵੀ ਲੜਕੀ ਉਸ ਨਾਲ ਵਿਆਹ ਕਰਵਾਉਣ ਲਈ ਤਿਆਰ ਨਹੀਂ ਹੈ। ਇਸ ਲਈ ਜ਼ਿਲ੍ਹਾ ਮੈਜਿਸਟ੍ਰੇਟ ਨੇ ਬੇਨਤੀ ਕੀਤੀ ਕਿ ਉਹ ਉਸ ਲਈ ਜੀਵਨ ਸਾਥੀ ਲੱਭ ਦੇਣ। ਸੰਜੀਵ ਨੇ ਟਰਾਈਸਾਈਕਲ ਦੀ ਵੀ ਬੇਨਤੀ ਕੀਤੀ। ਹਾਲਾਂਕਿ, ਇਸ ਵਿਆਹ ਦੇ ਮਾਮਲੇ ਵਿੱਚ ਸੰਜੀਵ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਤੋਂ ਕੋਈ ਭਰੋਸਾ ਨਹੀਂ ਮਿਲਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.