ETV Bharat / bharat

ਰੰਗ ’ਚ ਪਈ ਭੰਗ, ਖੱਡ ’ਚ ਡਿੱਗੀ ਬਰਾਤੀਆਂ ਨਾਲ ਭਰੀ ਗੱਡੀ, 10 ਤੋਂ ਵੱਧ ਮੌਤਾਂ - ਰੰਗ ਚ ਪਈ ਭੰਗ

ਉੱਤਰਾਖੰਡ ਦੇ ਚੰਪਾਵਤ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ, ਜਿੱਥੇ ਬਰਾਤੀਆਂ ਨਾਲ ਭਰੀ ਇੱਕ ਮੈਕਸ ਕਾਰ ਡੂੰਘੀ ਖੱਡ ਵਿੱਚ ਡਿੱਗ ਗਈ। ਮੈਕਸ ਵਿੱਚ ਸਵਾਰ 10 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ।

Uttarakhand Road Accident ,Champawat of Uttarakhand,
ਚੰਪਾਵਤ 'ਚ ਬਰਾਤੀਆਂ ਦੀ ਬੱਸ ਖੱਡ ਵਿੱਚ ਡਿੱਗੀ
author img

By

Published : Feb 22, 2022, 10:38 AM IST

ਖਟੀਮਾ: ਚੰਪਾਵਤ ਜ਼ਿਲ੍ਹੇ ਵਿੱਚ ਇੱਕ ਵੱਡਾ ਸੜਕ ਹਾਦਸਾ ਸਾਹਮਣੇ ਆਇਆ ਹੈ। ਜਿੱਥੇ ਬੀਤੀ ਦੇਰ ਰਾਤ ਇੱਕ ਮੈਕਸ ਗੱਡੀ ਖੱਡ ਵਿੱਚ ਡਿੱਗ ਗਈ। ਇਸ ਹਾਦਸੇ 'ਚ 10 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸੁਖੀਧਾਂਗ-ਡੰਡਾਮਿਨਾਰ ਰੋਡ 'ਤੇ ਵਾਪਰਿਆ।

ਜਾਣਕਾਰੀ ਮੁਤਾਬਕ, ਮੈਕਸ ਗੱਡੀ ਨੰਬਰ ਯੂਕੇ 04 ਟੀਏ 4712 'ਚ ਸਵਾਰ ਸਾਰੇ ਲੋਕ ਪੰਚਮੁਖੀ ਧਰਮਸ਼ਾਲਾ, ਟਨਕਪੁਰ 'ਚ ਕਨਕਈ ਦੇ ਰਹਿਣ ਵਾਲੇ ਮਨੋਜ ਸਿੰਘ ਪੁੱਤਰ ਲਕਸ਼ਮਣ ਸਿੰਘ ਦੇ ਵਿਆਹ 'ਚ ਸ਼ਾਮਲ ਹੋ ਕੇ ਘਰ ਪਰਤ ਰਹੇ ਸਨ। ਦੁਪਹਿਰ 3.20 ਵਜੇ ਦੇ ਕਰੀਬ ਮੈਕਸ ਗੱਡੀ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ।

ਇਹ ਵੀ ਪੜ੍ਹੋ: ਪਰਿਵਾਰ ਦੀਆਂ ਖੁਸ਼ੀਆਂ ਨੂੰ ਲੱਗਾ ਗ੍ਰਹਿਣ ਨਵ ਵਿਆਹੁਤਾ ਦੀ ਸੜਕ ਹਾਦਸੇ ‘ਚ ਮੌਤ

ਜ਼ਿਆਦਾਤਰ ਮ੍ਰਿਤਕ ਲਕਸ਼ਮਣ ਸਿੰਘ ਦੇ ਰਿਸ਼ਤੇਦਾਰ ਦੱਸੇ ਜਾਂਦੇ ਹਨ। ਸੂਚਨਾ ਤੋਂ ਬਾਅਦ ਪੁਲਿਸ ਅਤੇ ਬਚਾਅ ਦਲ ਮੌਕੇ 'ਤੇ ਪਹੁੰਚ ਗਏ ਅਤੇ ਜ਼ਖਮੀਆਂ ਨੂੰ ਚੰਪਾਵਤ ਦੇ ਜ਼ਿਲ੍ਹਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.