ETV Bharat / bharat

'ਕੈਲਾਸ਼ ਰੇਂਜ ਤੋਂ ਪਿੱਛੇ ਹਟਿਆ ਭਾਰਤ ਤਾਂ ਚੀਨ 'ਤੇ ਘੱਟ ਜਾਵੇਗਾ ਦਬਾਅ' - ਪੈਗਾਂਗ ਸੋ (ਝੀਲ) ਖ਼ੇਤਰ

ਭਾਰਤ ਅਤੇ ਚੀਨ ਵਿਚਾਲੇ ਐਲਓਸੀ 'ਤੇ ਲੰਬੇ ਸਮੇਂ ਤੋਂ ਚੱਲ ਰਹੇ ਟਕਰਾਅ ਤੋਂ ਬਾਅਦ ਹਲਾਤਾਂ 'ਚ ਸੁਧਾਰ ਹੋ ਰਿਹਾ ਹੈ। ਦੋਵੇਂ ਪਾਸੇ ਦੀਆਂ ਤਾਕਤਾਂ ਪਿੱਛੇ ਹਟ ਰਹੀਆਂ ਹਨ। ਹਾਲਾਂਕਿ, ਮਾਹਰ ਮੰਨਦੇ ਹਨ ਕਿ ਜੇਕਰ ਭਾਰਤ ਕੈਲਾਸ਼ ਰੇਂਜ ਤੋਂ ਪਿੱਛੇ ਹਟਦਾ ਹੈ ਤਾਂ ਚੀਨ 'ਤੇ ਦਬਾਅ ਘੱਟ ਹੋ ਸਕਦਾ ਹੈ। ਕਿਉਂਕਿ ਚੀਨ 'ਤੇ ਭਰੋਸਾ ਕਰਨਾ ਬੇਹੱਦ ਮੁਸ਼ਕਲ ਹੈ, ਇਸ ਲਈ ਭਾਰਤ ਨੂੰ ਸੁਚੇਤ ਰਹਿਣ ਦੀ ਲੋੜ ਹੈ।

'ਕੈਲਾਸ਼ ਰੇਂਜ ਤੋਂ ਪਿੱਛੇ ਹਟਿਆ ਭਾਰਤ ਤਾਂ ਚੀਨ 'ਤੇ ਘੱਟ ਜਾਵੇਗਾ ਦਬਾਅ'

author img

By

Published : Feb 14, 2021, 8:55 PM IST

ਨਵੀਂ ਦਿੱਲੀ: ਪੂਰਬੀ ਲੱਦਾਖ 'ਚ ਪੈਗਾਂਗ ਸੋ (ਝੀਲ) ਖ਼ੇਤਰ 'ਚ ਗਤੀਰੋਧ ਦੂਰ ਕਰਨ ਨੂੰ ਲੈ ਕੇ ਭਾਰਤ ਤੇ ਚੀਨ ਵਿਚਾਲੇ ਹੋਏ ਰਣਨੀਤਕ ਸਮਝੌਤੇ 'ਤੇ ਮਾਹਰ ਪ੍ਰੋਫੈਸਰ ਬ੍ਰਹਮਾ ਚੇਲਾਨੀ ਇਸ ਨੂੰ ਸੀਮਤ ਪ੍ਰਕਿਰਿਆ ਮੰਨਦੇ ਹਨ। ਖ਼ਾਸ ਕਰਕੇ ਕੈਲਾਸ਼ ਰੇਂਜ ਤੋਂ ਭਾਰਤ ਦੇ ਪਿਛੇ ਹਟਣ ਦੀ ਗੱਲ 'ਤੇ ਸਵਾਲ ਚੁੱਕਦਿਆਂ ਉਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਨੂੰ ਬਾਕੀ ਮਸਲਿਆਂ ਦੇ ਹੱਲ ਲਈ ਚੀਨ 'ਤੇ ਦਬਾਅ ਬਣਾਏ ਰੱਖਣਾ ਚਾਹੀਦਾ ਹੈ। ਨਵੀਂ ਦਿੱਲੀ ਵਿਖੇ ਸਥਿਤ ਰਣਨੀਤਕ ਵਿਸ਼ਿਆਂ ਦੇ ਪ੍ਰੋਫੈਸਰ ਬ੍ਰਹਮਾ ਚੇਲਾਨੀ ਇਸ ਵਿਸ਼ੇ 'ਤੇ ਕੀ ਕਹਿੰਦੇ ਹਨ, ਜਾਣੋ...

ਪ੍ਰਸ਼ਨ: ਪੂਰਬੀ ਲੱਦਾਖ 'ਚ ਨੌਂ ਮਹੀਨਿਆ ਦੀ ਰੁਕਾਵਟ ਨੂੰ ਦੂਰ ਕਰਨ ਲਈ ਭਾਰਤ ਤੇ ਚੀਨ ਵਿਚਾਲੇ ਹੋਏ ਸਮਝੌਤੇ ਨੂੰ ਤੁਸੀਂ ਕਿਵੇਂ ਵੇਖਦੇ ਹੋ?

ਉੱਤਰ: ਚੀਨ ਨਾਲ ਪੂਰਬੀ ਲੱਦਾਖ 'ਚ ਫੌਜ ਵਾਪਸੀ ਦੇ ਇਸ ਸਮਝੌਤੇ ਤਹਿਤ, ਦੋਵੇਂ ਧਿਰਾਂ ਪੈਗਾਂਗ ਸੋ ਦੇ ਖੇਤਰ ਚੋਂ ਪੇਸ਼ਗੀ ਮੋਰਚੇ ਤੋਂ ਫ਼ੌਜਾਂ ਵਾਪਸ ਆਉਣਗੀਆਂ। ਚੀਨ ਆਪਣੀ ਆਗਮੀ ਮੋਰਚੇ ਤੋਂ ਆਪਣੀ ਫੌਜੀ ਟੁਕੜੀਆਂ ਨੂੰ ਉੱਤਰੀ ਕਿਨਾਰੇ ਦੇ 'ਫਿੰਗਰ 8' 'ਤੇ ਰੱਖੇਗਾ। ਭਾਰਤ ਆਪਣੀ ਫੌਜ ਟੁਕੜੀਆਂ ਨੂੰ 'ਫਿੰਗਰ 3' ਨੇੜੇ ਸਥਿਤ ਸਥਾਈ ਬੇ ਧਨ ਸਿੰਘ ਥਾਪਾ ਪੋਸਟ 'ਤੇ ਰੱਖੇਗਾ। ਪੈਗਾਂਗ ਸੋ ਤੋਂ ਲੈ ਕੇ ਦੱਖਣੀ ਕਿਨਾਰੇ ਦੀ ਪੋਸਟ 'ਤੇ ਦੋਹਾਂ ਫੌਜਾਂ ਇਸ ਤਰ੍ਹਾਂ ਕਾਰਵਾਈ ਕਰਨਗੀਆਂ। ਜਿਵੇਂ ਕਿਸੇ ਸੌਦੇ ਤਹਿਤ ਕੁੱਝ ਲੈਣ-ਦੇਣ ਕੀਤਾ ਜਾਂਦਾ ਹੈ, ਪਰ ਭਾਰਤ ਨੇ ਚੀਨ ਨਾਲ ਜੋ ਸਮਝੌਤਾ (ਪੈਗਾਂਗ ਇਲਾਕੇ ਨੂੰ ਲੈ ਕੇ) ਕੀਤਾ ਹੈ, ਉਹ ਸੀਮਤ ਹੈ।

ਪ੍ਰਸ਼ਨ: ਤੁਹਾਨੂੰ ਲਗਦਾ ਹੈ ਕਿ ਸਮਝੌਤਾ ਫੌਜੀ ਪੱਧਰ 'ਤੇ ਡਿਪਲੋਮੈਟਿਕ ਪੱਧਰ ਦੇ ਕਈ ਦੌਰਾਂ ਤੋਂ ਬਾਅਦ ਹੋਇਆ ਅਤੇ ਭਾਰਤ ਲਈ ਇਸ ਦਾ ਕੀ ਅਰਥ ਹੈ?

ਉੱਤਰ: ਦੋਹਾਂ ਦੇਸ਼ਾਂ ਵਿਚਾਲੇ ਸਮਝੌਤੇ ਸੌਦਿਆਂ 'ਤੇ ਅਧਾਰਤ ਹਨ, ਪਰ ਚੀਨ ਨਾਲ ਭਾਰਤ ਦਾ ਸਮਝੌਤਾ ਸਿਰਫ ਪੈਗਾਂਗ ਖੇਤਰ ਤੱਕ ਸੀਮਤ ਹੈ। ਅਜਿਹਾ ਲਗਦਾ ਹੈ ਕਿ ਭਾਰਤ ਪੈਗਾਂਗ ਖੇਤਰ 'ਤੇ ਗੱਲਬਾਤ ਕਰਕੇ ਨੋ ਮੈਨਸ ਲੈਂਡ ਬਣਾਉਣ ਲਈ ਸਹਿਮਤ ਹੋ ਗਿਆ ਹੈ। ਜਿਸ ਦੀ ਕਿ ਚੀਨ ਪਹਿਲਾਂ ਤੋਂ ਹੀ ਮੰਗ ਕਰਦਾ ਆ ਰਿਹਾ ਹੈ। ਹੁਣ ਤੱਕ, ਭਾਰਤ, ਚੀਨ ਦੇ ਹਮਲਾਵਰ ਰਵੱਈਏ ਦੇ ਵਿਰੁੱਧ ਖੜਾ ਹੈ ਤੇ ਦਿਖਾਇਆ ਹੈ ਕਿ ਯੁੱਧ ਦੀ ਪੂਰੀ ਤਿਆਰੀ ਨਾਲ, ਭਾਰਤ ਹਿਮਾਲਿਆਈ ਸਰਦੀਆਂ ਦੀਆਂ ਮੁਸ਼ਕਲ ਹਾਲਤਾਂ 'ਚ ਵੀ ਡਟਿਆ ਰਹਿ ਸਕਦਾ ਹੈ। ਅਜਿਹੀ ਹਲਾਤਾਂ 'ਚ, ਕੈਲਾਸ਼ ਰੇਂਜ ਤੋਂ ਪਿੱਛੇ ਹਟਣਾ, ਇਸ ਦੀ ਮੁੱਖ ਸ਼ਕਤੀ ਵੱਡੇ ਮੁੱਦਿਆਂ ਦੇ ਹੱਲ ਦੀ ਭਾਲ ਕਰਨ ਦੀ ਬਜਾਏ, ਭਾਰਤ ਦੀ 'ਸੌਦੇਬਾਜ਼ੀ' ਸ਼ਕਤੀ ਨੂੰ ਕਮਜ਼ੋਰ ਕਰੇਗੀ। ਫਿਲਹਾਲ, ਦੇਪਸਾਂਗ ਸਣੇ ਅਜਿਹੇ ਕਈ ਖੇਤਰਾਂ 'ਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ, ਜਿਥੇ ਇਹ ਗਤੀਰੋਧ ਜਾਰੀ ਹੈ।

ਪ੍ਰਸ਼ਨ: ਕੈਲਾਸ਼ ਰੇਂਜ ਤੋਂ ਵਾਪਸੀ ਦਾ ਕੀ ਪ੍ਰਭਾਵ ਪਵੇਗਾ? ਇਸ ਸਮਝੌਤੇ ਸੰਬੰਧੀ ਚੁੱਕ ਜਾ ਰਹੇ ਸਵਾਲਾ 'ਤੇ ਤੁਹਾਡਾ ਕੀ ਪ੍ਰਕਿਰਿਆ ਹੈ?

ਉੱਤਰ: ਪੂਰਬੀ ਲੱਦਾਖ 'ਚ ਗਤੀਰੋਧ ਦੀ ਸਥਿਤੀ 'ਚ ਕੈਲਾਸ਼ ਰੇਂਜ ਨੇ ਸਾਨੂੰ ਲਾਭ ਦੀ ਸਥਿਤੀ ਦਿੱਤੀ ਹੈ। ਸਾਨੂੰ ਸਮਝਣਾ ਪਏਗਾ ਕਿ ਇਸ ਡੈੱਡਲਾਕ 'ਚ ਚੀਨ ਹੁਣ ਇੱਕ ਅਜਿਹੀ ਸਥਿਤੀ 'ਤੇ ਪਹੁੰਚ ਗਿਆ ਹੈ, ਜਿੱਥੇ ਇਸ ਦਾ ਕੋਈ ਫਾਇਦਾ ਨਹੀਂ ਹੋਇਆ। ਅਜਿਹੇ ਹਲਾਤਾਂ 'ਚ, ਕੈਲਾਸ਼ ਰੇਂਜ ਤੋਂ ਪਿੱਛੇ ਹਟਣ ਤੋਂ ਬਾਅਦ, ਸਾਡੀ ਮੁਨਾਫਾ ਸਥਿਤੀ ਅਤੇ ਸੌਦੇਬਾਜ਼ੀ ਦੀ ਸ਼ਕਤੀ ਘੱਟ ਜਾਵੇਗੀ।

ਪ੍ਰਸ਼ਨ : ਲੱਦਾਖ 'ਚ ਚੀਨ ਨਾਲ ਬਾਕੀ ਮਸਲਿਆਂ ਨੂੰ ਸੁਲਝਾਉਣ ਲਈ ਕਿਹੜੀ ਰਣਨੀਤੀ ਮਹੱਤਵਪੂਰਨ ਹੈ?

ਉੱਤਰ: ਇਸ ਗੱਲ 'ਤੇ ਸਹਿਮਤੀ ਹੋ ਗਈ ਹੈ ਕਿ ਪੈਗਾਂਗ ਝੀਲ ਤੋਂ ਪੂਰੀ ਤਰ੍ਹਾਂ ਫੌਜ ਵਾਪਸ ਲੈਣ ਤੋਂ ਬਾਅਦ, ਸੀਨੀਅਰ ਕਮਾਂਡਰ ਪੱਧਰ ਦੀ ਗੱਲਬਾਤ ਹੋਣੀ ਚਾਹੀਦੀ ਹੈ ਤੇ ਬਾਕੀ ਮਸਲਿਆਂ ਦਾ ਹੱਲ ਹੋਣਾ ਚਾਹੀਦਾ ਹੈ। ਅਜਿਹੀ ਹਲਾਤਾਂ 'ਚ, ਸਾਨੂੰ ਇਹ ਵੇਖਣਾ ਹੋਵੇਗਾ ਕਿ ਚੀਨ ਨੇ ਧੋਖੇ ਨਾਲ ਘੇਰ ਕੇ, ਲੱਦਾਖ 'ਚ ਇਸ ਸਥਿਤੀ ਦਾ ਪੱਧਰ ਬਦਲਿਆ ਹੈ। ਭਾਰਤ ਚਾਹੁੰਦਾ ਹੈ ਕਿ ਸਥਿਤੀ ਕਾਇਮ ਰਹੇ। ਇਸ ਪਿਛੋਕੜ ਦੇ ਵਿਰੁੱਧ, ਭਾਰਤ ਨੂੰ ਅਜਿਹੀ ਚੀਨੀ ਹਮਲਿਆਂ ਖਿਲਾਫ ਖੜੇ ਹੋਣ ਦੀ ਰਣਨੀਤੀ ਨੂੰ ਨਹੀਂ ਛੱਡਣਾ ਚਾਹੀਦਾ। ਭਾਰਤ ਨੂੰ ਦੇਪਸਾਂਗ ਤੇ ਹੋਰਨਾ ਕੁੱਝ ਖੇਤਰਾਂ ਵਿੱਚ ਵੀ ਪਿੱਛੇ ਹਟਣ ਲਈ ਚੀਨ ਉੱਤੇ ਦਬਾਅ ਬਣਾਉਣਾ ਚਾਹੀਦਾ ਹੈ।

ਪ੍ਰਸ਼ਨ: ਇਸ ਖ਼ੇਤਰ 'ਚ ਚੀਨ ਨਾਲ ਸੰਤੁਲਨ ਬਣਾਉਣ ਲਈ ਹੋਰ ਕੀ ਕਰਨ ਦੀ ਲੋੜ ਹੈ?

ਉੱਤਰ: ਭਾਰਤ ਨੂੰ ਇੱਕ ਚੀਜ਼ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਅਤੇ ਆਪਣੀ 'ਵਨ-ਚਾਈਨਾ' ਨੀਤੀ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਤਿੱਬਤ ਚੀਨ ਦਾ ਦਰਦ ਹੈ ਅਤੇ ਘੱਟੋ ਘੱਟ ਇਸ ਨੂੰ (ਭਾਰਤ) ਨੂੰ ਤਿੱਬਤ ਬਾਰੇ ਚੀਨ ਦੀਆਂ ਨੀਤੀਆਂ ਦਾ ਸਮਰਥਨ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.