ਜੀਂਦ : ਦਿੱਲੀ ਦੇ ਮੁੱਖ ਮੰਤਰੀ ਅਰਿੰਦ ਕੇਜਰੀਵਾਲ ਨੇ ਜੀਂਦੇ ਦੇ ਸਫੀਦੋ ਵਿੱਚ ਕਿਸਾਨ ਮਹਾ ਪੰਚਾਇਤ ਨੂੰ ਸੰਬੋਧਨ ਕਰਦਿਆਂ ਕੇਂਰ ਅਤੇ ਹਰਿਆਣਾ ਸਰਕਾਰ ਨੂੰ ਜੰਮ ਕੇ ਘੇਰਿਆ। ਉਨ੍ਹਾਂ ਨੇ ਆਪਣਾ ਸੰਬੋਧਨ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਦਿੰਦੇ ਸ਼ੁਰੂ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਕਿਸਾਨਾਂ ਦੀ ਸ਼ਹਾਦਤ ਬੇਕਾਰ ਨਹੀਂ ਜਾਣੀ ਚਾਹੀਦੀ, ਅਸੀਂ ਆਖ਼ਰ ਤਕ ਲੜਣਾ ਹੈ। ਉਨ੍ਹਾਂ ਰੋਹਤਕ ਵਿੱਚ ਕਿਸਾਨਾਂ ਉਤੇ ਹੋਏ ਲਾਠੀਚਾਰਜ ਨੂੰ ਵੀ ਗਲਤ ਦੱਸਿਆ।
'ਕਿਸਾਨਾਂ ਦਾ ਸਾਥ ਦੇਣ ਦੀ ਸਜ਼ਾ ਮਿਲੀ'
ਉਨ੍ਹਾਂ ਕਿਹਾ ਕਿ ਅੱਜ ਪੂਰੇ ਦੇਸ਼ ਦਾ ਕਿਸਾਨ ਖੇਤੀ ਕਾਨੂੰਨਾਂ ਤੋਂ ਪ੍ਰੇਸ਼ਾਨ ਹੈ ਅਤੇ ਕੰਦੋਲਨ ਕਰ ਰਿਹਾ ਹੈ। ਇਸ ਅੰਦੋਲਨ ਨੂੰ ਸਫ਼ਲ ਬਣਾਉਣ ਦੇ ਲਈ ਮੈਂ ਹਰ ਕੁਰਬਾਨੀ ਕਰਨ ਲਈ ਤਿਆਰ ਹਾਂ । ਕੇਜਰੀਵਾਲ ਨੇ ਕਿਸਾਨਾਂ ਦਾ ਸਮਰਥਨ ਕੀਤਾ ਇਸ ਲਈ ਕੇਂਦਰ ਨੇ ਸਾਡੀ ਸਰਕਾਰ ਦੀ ਤਾਕਤ ਨੂੰ ਘੱਟ ਕਰ ਦਿੱਤਾ।
'ਭਾਰਤ ਨੂੰ ਨੰ:1 ਦੇਸ਼ ਬਣਾਉਣ ਤਕ ਨਹੀਂ ਆਵੇਗੀ ਮੌਤ'
ਦਿੱਲੀ ਦੇ ਮੁੱਖ ਮੰਤਰੀ ਅਰਿੰਦ ਕੇਜਰੀਵਾਲ ਨੇ ਕਿਹਾ ਕਿ ਭਾਰਤ ਦੁਨੀਆ ਦਾ ਨੰਬਰ ਇਕ ਦੇਸ਼ ਬਣਨਾ ਚਾਹੁੰਦਾ ਹੈ ਇਸ ਦੇ ਲਈ ਮੇਰੀ ਭਗਵਾਨ ਦੇ ਨਾਲ ਵੀ ਸੈਟਿੰਗ ਹੈ। ਜਦੋਂ ਤਕ ਮੈਂ ਭਾਰਤ ਨੂੰ ਦੁਨੀਆ ਦੇ ਨੰਬਰ ਇਕ ਦੇਸ਼ ਨਹੀਂ ਬਣਾ ਲੈਂਦਾ ਮੈਨੂੰ ਮੌਤ ਵੀ ਨਹੀਂ ਆਵੇਗੀ।