ਹੈਦਰਾਬਾਦ: ਤੇਲੰਗਾਨਾ ਦੀ ਰਾਜਧਾਨੀ ਹੈਦਰਾਬਾਦ 'ਚ ਕਾਂਗਰਸ ਵਰਕਿੰਗ ਕਮੇਟੀ (CWC) ਦੀ ਬੈਠਕ ਤੋਂ ਪਹਿਲਾਂ ਰਾਜਧਾਨੀ ਦੀਆਂ ਸੜਕਾਂ 'ਤੇ ਕਾਂਗਰਸ ਵਿਰੋਧੀ ਪੋਸਟਰ ਲਗਾਏ ਗਏ। ਇਨ੍ਹਾਂ ਪੋਸਟਰਾਂ ਵਿੱਚ ਕਾਂਗਰਸ ਦੇ ਵੱਡੇ ਨੇਤਾਵਾਂ ਦੀਆਂ ਤਸਵੀਰਾਂ ਹਨ। ਇਸ ਦੇ ਨਾਲ ਹੀ ਲਿਖਿਆ ਹੈ ਕਿ ਸੀਡਬਲਯੂਸੀ ਭ੍ਰਿਸ਼ਟ ਵਰਕਿੰਗ ਕਮੇਟੀ ਹੈ। ਪੋਸਟਰ ਵਿੱਚ ਨੇਤਾਵਾਂ ਦੇ ਨਾਵਾਂ ਦੇ ਹੇਠਾਂ ਭ੍ਰਿਸ਼ਟਾਚਾਰ ਦਾ ਨਾਮ ਲਿਖਿਆ ਹੋਇਆ ਹੈ। ਪੋਸਟਰਾਂ 'ਤੇ ਘਪਲੇਬਾਜ਼ਾਂ ਤੋਂ ਸਾਵਧਾਨ ਰਹਿਣ ਦੇ ਨਾਅਰੇ ਲਿਖੇ ਹੋਏ ਹਨ।
ਮੁੱਖ ਮੰਤਰੀ ਕੇਸੀਆਰ ਦੇ ਖਿਲਾਫ ਵੀ ਪੋਸਟਰ: ਇਸ ਦੇ ਨਾਲ ਹੀ ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ (BRS) ਦੇ ਨੇਤਾ ਅਤੇ ਰਾਜ ਦੇ ਮੁੱਖ ਮੰਤਰੀ ਕੇਸੀਆਰ ਦੇ ਖਿਲਾਫ ਵੀ ਪੋਸਟਰ ਲਗਾਏ ਗਏ ਹਨ। ਅਜਿਹੇ ਪੋਸਟਰਾਂ ਵਿੱਚ ਬੁੱਕਮਾਈ ਸੀਐਮ (BookmyCM) ਲਿਖਿਆ ਹੋਇਆ ਹੈ। ਪੋਸਟਰਾਂ ਵਿੱਚ 30 ਫੀਸਦੀ ਕਮਿਸ਼ਨ ਲੈਣ ਦਾ ਵੀ ਦੋਸ਼ ਲਗਾਇਆ ਗਿਆ ਹੈ। ਸ਼ਨੀਵਾਰ ਨੂੰ ਹੈਦਰਾਬਾਦ 'ਚ CWC ਦੀ ਬੈਠਕ ਤੋਂ ਪਹਿਲਾਂ ਭ੍ਰਿਸ਼ਟਾਚਾਰ 'ਤੇ ਮੁੱਦੇ ਨੂੰ ਲੈ ਕੇ ਪਾਰਟੀ ਦਾ ਮਜ਼ਾਕ ਉਡਾਇਆ ਗਿਆ ਹੈ।
ਸੀਡਬਲਯੂਸੀ ਇੱਕ ਭ੍ਰਿਸ਼ਟ ਵਰਕਿੰਗ ਕਮੇਟੀ: ਅਜਿਹੇ ਪੋਸਟਰ ਸ਼ਹਿਰ ਵਿੱਚ ਕਈ ਥਾਵਾਂ ’ਤੇ ਲਾਏ ਗਏ ਹਨ, ਜਿਨ੍ਹਾਂ ’ਤੇ ਕਾਂਗਰਸ ਵਿਰੋਧੀ ਨਾਅਰੇ ਲਿਖੇ ਹੋਏ ਹਨ। ਇਸ ਦੇ ਨਾਲ ਹੀ ਵੱਡੇ ਕਾਂਗਰਸੀ ਆਗੂਆਂ ਦੀਆਂ ਫੋਟੋਆਂ ਸਮੇਤ ਘਪਲੇ ਦੇ ਇਲਜ਼ਾਮ ਲਿਖੇ ਗਏ ਹਨ। 24 ਕਾਂਗਰਸੀ ਨੇਤਾਵਾਂ ਦੀਆਂ ਤਸਵੀਰਾਂ ਇੱਕ ਪੋਸਟਰ ਵਿੱਚ ਸ਼ਾਮਲ ਹਨ। ਜਿਸ ਵਿੱਚ ਸੀਡਬਲਯੂਸੀ (CWC meeting) ਨੂੰ ਇੱਕ ਭ੍ਰਿਸ਼ਟ ਵਰਕਿੰਗ ਕਮੇਟੀ ਕਿਹਾ ਗਿਆ ਹੈ। ਇਸੇ ਤਰ੍ਹਾਂ ਦੇ ਇੱਕ ਹੋਰ ਪੋਸਟਰ ਵਿੱਚ ਲਿਖਿਆ ਹੈ, ਘੁਟਾਲੇ ਕਰਨ ਵਾਲਿਆਂ ਤੋਂ ਸਾਵਧਾਨ ਰਹੋ।
- Encounter started in Uri: ਜੰਮੂ-ਕਸ਼ਮੀਰ ਦੇ ਬਾਰਾਮੂਲਾ 'ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ 'ਚ ਮੁਕਾਬਲਾ ਜਾਰੀ, ਦੋ ਅੱਤਵਾਦੀ ਢੇਰ
- NIA Raids: ਤਾਮਿਲਨਾਡੂ ਤੇ ਹੈਦਰਾਬਾਦ ਵਿੱਚ NIA ਦੇ ਛਾਪੇ, ਸ਼ੱਕੀ ਅੱਤਵਾਦੀ ਮਾਡਿਊਲ ਮਾਮਲੇ ਵਿੱਚ ਕਾਰਵਾਈ
- CWC Meeting in hyderabad: ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਪਵਨ ਖੇੜਾ ਨੇ ਕਿਹਾ- ਹੋਰ ਪਾਰਟੀਆਂ ਵਿੱਚ ਸਾਡੇ ਵਰਗਾ ਲੋਕਤੰਤਰ ਨਹੀਂ ਹੈ
ਵੱਡੇ ਕਾਂਗਰਸੀ ਆਗੂਆਂ ਖ਼ਿਲਾਫ ਪੋਸਟਰ: ਇਨ੍ਹਾਂ ਪੋਸਟਰਾਂ ਵਿੱਚ ਕਾਂਗਰਸ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ, ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਸਮੇਤ ਕਈ ਵੱਡੇ ਕਾਂਗਰਸੀ ਆਗੂਆਂ ਦੀਆਂ ਤਸਵੀਰਾਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਪੋਸਟਰ ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ (ਬੀਆਰਐਸ) ਦੇ ਸਮਰਥਕਾਂ ਵੱਲੋਂ ਵੱਖ-ਵੱਖ ਥਾਵਾਂ 'ਤੇ ਲਗਾਏ ਗਏ ਹਨ। ਇਸ ਦੇ ਨਾਲ ਹੀ ਹੋਰ ਪੋਸਟਰਾਂ ਰਾਹੀਂ ਸੱਤਾਧਾਰੀ ਪਾਰਟੀ ਨੇ ਕਾਂਗਰਸੀ ਆਗੂ ਸੋਨੀਆ ਗਾਂਧੀ ਦੇ ਅਧੂਰੇ ਵਾਅਦਿਆਂ ਅਤੇ ਪਾਰਟੀ ਦੇ ਤੇਲੰਗਾਨਾ ਆਗੂ ਦੇ ਵਿਵਾਦਤ ਬਿਆਨ 'ਤੇ ਸਵਾਲ ਖੜ੍ਹੇ ਕੀਤੇ ਗਏ ਹਨ।