ETV Bharat / bharat

ਪਤੀ ਨਹੀਂ ਕਰ ਸਕਦਾ ਸੀ ਸੈਕਸ ਤੇ ਨਾ ਕਰਵਾ ਰਿਹਾ ਸੀ ਇਲਾਜ, ਪਤਨੀ ਨੇ ਦਰਜ ਕਰਵਾਈ FIR - ਔਰਤ ਨੇ ਆਪਣੇ ਹੀ ਪਤੀ ਖਿਲਾਫ ਮਾਮਲਾ ਦਰਜ ਕਰਵਾਇਆ

ਰਾਜਧਾਨੀ ਲਖਨਊ ਦੇ ਕ੍ਰਿਸ਼ਨਾ ਨਗਰ ਕੋਤਵਾਲੀ 'ਚ ਔਰਤ ਨੇ ਆਪਣੇ ਪਤੀ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਦਰਾਅਸਰ ਪਤੀ ਨਪੁੰਸਕ ਹੈ ਤੇ ਉਹ ਇਲਾਜ ਕਰਵਾਉਣ ਤੋਂ ਝਿਜਕ ਰਿਹਾ ਹੈ, ਜਿਸ ਕਾਰਨ ਗੁੱਸੇ ਵਿੱਚ ਪਤਨੀ ਨੇ ਸ਼ਿਕਾਇਤ ਦਿੱਤੀ ਹੈ। ਔਰਤ ਨੇ ਪਤੀ ਦੇ ਪਰਿਵਾਰਕ ਮੈਂਬਰਾਂ 'ਤੇ ਵੀ ਇਲਜ਼ਾਮ ਲਗਾਏ ਹਨ।

husband is not able to have sex and is not getting treatment

author img

By

Published : Jul 17, 2023, 6:03 PM IST

ਉੱਤਰ ਪ੍ਰਦੇਸ਼: ਲਖਨਊ ਦੇ ਕ੍ਰਿਸ਼ਨਾ ਨਗਰ ਕੋਤਵਾਲੀ ਅਧੀਨ ਰਹਿਣ ਵਾਲੀ ਇੱਕ ਔਰਤ ਨੇ ਆਪਣੇ ਹੀ ਪਤੀ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਦਰਾਅਸਰ ਪਤਨੀ ਨੇ ਇਲਜ਼ਾਮ ਲਗਾਇਆ ਹੈ ਕਿ ਉਸ ਦਾ ਪਤੀ ਵਿਆਹ ਤੋਂ ਬਾਅਦ ਉਸ ਨਾਲ ਸਰੀਰਕ ਸਬੰਧ ਨਹੀਂ ਬਣਾ ਰਿਹਾ ਹੈ। ਉਸ ਨੇ ਦੱਸਿਆ ਕਿ ਛੇ ਮਹੀਨਿਆਂ ਤੱਕ ਉਹ ਆਪਣੀ ਨਪੁੰਸਕਤਾ ਨੂੰ ਲੁਕਾਉਂਦਾ ਰਿਹਾ ਤੇ ਜਦੋਂ ਇਲਾਜ ਕਰਵਾਉਣ ਲਈ ਕਿਹਾ ਤਾਂ ਉਹ ਵੀ ਕਰਵਾਉਣ ਲਈ ਤਿਆਰ ਨਹੀਂ ਹੋਇਆ। ਹੁਣ ਔਰਤ ਨੇ ਪਤੀ ਅਤੇ ਉਸਦੇ ਪਰਿਵਾਰ ਵਾਲਿਆਂ ਖਿਲਾਫ ਐਫਆਈਆਰ ਦਰਜ ਕਰਵਾਈ ਹੈ।

ਜਾਣੋ ਪੂਰਾ ਮਾਮਲਾ: ਕ੍ਰਿਸ਼ਨਾ ਨਗਰ ਦੀ ਇੱਕ ਕਲੋਨੀ ਦੀ ਰਹਿਣ ਵਾਲੀ ਔਰਤ ਨੇ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਹੈ। ਜਿਸ ਅਨੁਸਾਰ ਜਨਵਰੀ 2023 ਵਿੱਚ ਉਸਦਾ ਵਿਆਹ ਹੋਇਆ ਸੀ। ਵਿਆਹ ਤੋਂ ਤੁਰੰਤ ਬਾਅਦ ਜਦੋਂ ਉਸ ਨੇ ਆਪਣੇ ਪਤੀ ਨੂੰ ਸਰੀਰਕ ਸਬੰਧ ਬਣਾਉਣ ਲਈ ਕਿਹਾ ਤਾਂ ਪਤੀ ਨੇ ਇਨਕਾਰ ਕਰ ਦਿੱਤਾ। ਕੁਝ ਸਮੇਂ ਬਾਅਦ ਜਦੋਂ ਔਰਤ ਨੇ ਪਤੀ ਨੂੰ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ ਤਾਂ ਪਤੀ ਨੇ ਉਸ ਨੂੰ ਕਿਹਾ ਕਿ ਉਹ ਸੈਕਸ ਕਰਨ ਤੋਂ ਅਸਮਰੱਥ ਹੈ। ਔਰਤ ਅਨੁਸਾਰ ਇਹ ਸੁਣ ਕੇ ਉਹ ਹੈਰਾਨ ਰਹਿ ਗਈ ਪਰ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਬਚਾਉਣ ਲਈ ਆਪਣੇ ਪਤੀ ਦਾ ਇਲਾਜ ਕਰਵਾਉਣ ਦਾ ਫੈਸਲਾ ਕੀਤਾ।

ਪਤੀ ਨੇ ਇਲਾਜ਼ ਤੋਂ ਕੀਤਾ ਇਨਕਾਰ: ਔਰਤ ਦੇ ਅਨੁਸਾਰ, ਉਸਨੇ ਆਪਣੇ ਪਤੀ ਦੀ ਨਪੁੰਸਕਤਾ ਦਾ ਇਲਾਜ ਕਰਵਾਉਣ ਲਈ ਸ਼ਹਿਰ ਦੇ ਇੱਕ ਵੱਡੇ ਹਸਪਤਾਲ ਵਿੱਚ ਇੱਕ ਡਾਕਟਰ ਕੋਲ ਪਹੁੰਚ ਕੀਤੀ। ਇਸ ਦੇ ਬਾਵਜੂਦ ਪਤੀ ਨੇ ਬਹਾਨਾ ਬਣਾ ਕੇ ਡਾਕਟਰ ਕੋਲ ਜਾਣ ਤੋਂ ਇਨਕਾਰ ਕਰਨਾ ਸ਼ੁਰੂ ਕਰ ਦਿੱਤਾ। ਹਾਲਾਂਕਿ ਕਈ ਵਾਰ ਕਹਿਣ 'ਤੇ ਡਾਕਟਰ ਕੋਲ ਗਈ ਪਰ ਪਤੀ ਨੇ ਕੁਝ ਟੈਸਟਾਂ ਲਈ ਸੈਂਪਲ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਔਰਤ ਨੇ ਸਹੁਰਾ ਪਰਿਵਾਰ ਉੱਤੇ ਲਾਏ ਇਲਜ਼ਾਮ: ਔਰਤ ਅਨੁਸਾਰ ਦਾਜ ਲੈ ਕੇ ਉਸ ਨਾਲ ਠੱਗੀ ਮਾਰੀ ਗਈ ਹੈ। ਉਸ ਦਾ ਵਿਆਹ ਜਾਣ-ਬੁੱਝ ਕੇ ਅਜਿਹੇ ਵਿਅਕਤੀ ਨਾਲ ਕਰਵਾਇਆ ਗਿਆ ਜੋ ਸਰੀਰਕ ਸਬੰਧ ਬਣਾਉਣ ਤੋਂ ਅਸਮਰੱਥ ਹੈ। ਕ੍ਰਿਸ਼ਨਾਨਗਰ ਥਾਣਾ ਇੰਚਾਰਜ ਵਿਕਰਮ ਸਿੰਘ ਦਾ ਕਹਿਣਾ ਹੈ ਕਿ ਔਰਤ ਦੀ ਸ਼ਿਕਾਇਤ 'ਤੇ ਮੁਲਜ਼ਮ ਪਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ, ਜਾਂਚ ਤੋਂ ਬਾਅਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.