ਗੁਜਰਾਤ/ਰਾਜਕੋਟ: ਗੁਜਰਾਤ ਵਿੱਚ ਅੰਧਵਿਸ਼ਵਾਸ ਕਾਰਨ ਪਤੀ-ਪਤਨੀ ਵੱਲੋਂ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਰਾਜਕੋਟ ਜ਼ਿਲ੍ਹੇ ਦੇ ਵਿੰਚੀਆ ਦੀ ਦੱਸੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਦੋਹਾਂ ਨੇ ਹਵਨ ਕੁੰਡ ਵਿਚ ਸਿਰ ਵੱਢ ਕੇ ਬਲੀ ਦਿੱਤੀ ਹੈ। ਦੋਵਾਂ ਦੇ ਸਿਰ ਤੇਜ਼ਧਾਰ ਹਥਿਆਰਾਂ ਨਾਲ ਧੜ ਤੋਂ ਵੱਢ ਦਿੱਤੇ ਗਏ ਸਨ। ਦੋਵਾਂ ਦੇ ਨਾਂ ਹੇਮੂ ਮਕਵਾਣਾ ਅਤੇ ਹੰਸਾਬੇਨ ਮਕਵਾਣਾ ਹਨ, ਜਿਨ੍ਹਾਂ ਨੇ ਅੰਧਵਿਸ਼ਵਾਸ 'ਚ ਕਮਲ ਪੂਜਨ ਕਰਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਦਰਅਸਲ, ਤਾਂਤਰਿਕ ਕਿਰਿਆ ਵਿੱਚ ਪਤੀ-ਪਤਨੀ ਨੇ ਹਵਨ ਕੁੰਡ ਵਿੱਚ ਪ੍ਰਸਾਦ ਦੇ ਰੂਪ ਵਿੱਚ ਆਪਣੇ ਸਿਰ ਚੜ੍ਹਾਏ ਹਨ। ਇੰਨਾ ਹੀ ਨਹੀਂ ਮੌਕੇ ਤੋਂ ਦੋ ਪੰਨਿਆਂ ਦਾ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿੱਚ ਪਤਨੀ ਦੇ ਅੰਗੂਠੇ ਅਤੇ ਪਤੀ ਦੇ ਦਸਤਖਤ ਕੀਤੇ ਹੋਏ ਹਨ। ਸੁਸਾਈਡ ਨੋਟ 'ਚ ਅੰਧਵਿਸ਼ਵਾਸੀ ਵਿਅਕਤੀ ਦੀਆਂ ਗੱਲਾਂ ਕਹੀਆਂ ਗਈਆਂ ਹਨ। ਮੌਕੇ 'ਤੇ ਪਹੁੰਚੀ ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਅਤੇ ਅਗਲੇਰੀ ਜਾਂਚ ਲਈ ਰਾਜਕੋਟ ਜ਼ਿਲਾ ਹਸਪਤਾਲ ਭੇਜ ਦਿੱਤਾ ਹੈ।
ਦੱਸ ਦੇਈਏ ਕਿ ਰਾਜਕੋਟ ਜ਼ਿਲੇ ਦੇ ਵਿੰਚੀਆ ਮੋਧੁਕਾ ਰੋਡ 'ਤੇ ਸਥਿਤ ਭੋਜਭਾਈ ਮਕਵਾਨਾ ਦੇ ਮਾਲਕ ਨੇ ਆਪਣੇ ਬੇਟੇ ਅਤੇ ਨੂੰਹ ਵੱਲੋਂ ਅੰਧਵਿਸ਼ਵਾਸ ਵਿੱਚ ਫਸ ਕੇ ਖੁਦ ਦੀ ਬਲੀ ਦੇਣ ਦੀ ਸ਼ਿਕਾਇਤ ਕੀਤੀ ਹੈ। ਇਸ ਘਟਨਾ ਦਾ ਪਤਾ ਲੱਗਦਿਆਂ ਹੀ ਇਲਾਕੇ 'ਚ ਸਨਸਨੀ ਫੈਲ ਗਈ। ਭੋਜਭਾਈ ਦੇ ਪੁੱਤਰ ਹੇਮੂਭਾਈ ਮਕਵਾਣਾ ਅਤੇ ਉਨ੍ਹਾਂ ਦੀ ਪਤਨੀ ਹੰਸਾਬੇਨ ਹੇਮੂਭਾਈ ਮਕਵਾਨਾ ਨੇ ਖੁਦ ਯੱਗ ਕੀਤਾ ਅਤੇ ਹਵਨਕੁੰਡ ਵਿੱਚ ਆਪਣੇ ਸੀਸ ਭੇਟ ਕੀਤੇ।
ਬਲੀ ਤੋਂ ਪਹਿਲਾਂ, ਉਨ੍ਹਾਂ ਦੇ ਨਾਬਾਲਗ ਪੁੱਤਰ-ਧੀਆਂ ਨੂੰ ਉਨ੍ਹਾਂ ਦੇ ਮਾਮੇ ਦੇ ਘਰ ਛੱਡ ਦਿੱਤਾ ਗਿਆ ਅਤੇ ਬਾਅਦ ਵਿੱਚ ਰਸਮਾਂ ਲਈ ਸਮਾਨ ਲੈ ਕੇ ਖੇਤ ਵਿੱਚ ਚਲੇ ਗਏ। ਜਾਣਕਾਰੀ ਮਿਲੀ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਇਹ ਲੋਕ ਆਪਣੇ ਖੇਤ ਵਿੱਚ ਹਵਨ ਕੁੰਡ ਬਣਾ ਰਹੇ ਸਨ। ਦੋਵਾਂ ਦੇ ਸੁਸਾਈਡ ਨੋਟ ਤੋਂ ਇਲਾਵਾ ਮੌਕੇ ਤੋਂ 50 ਰੁਪਏ ਦਾ ਸਟੈਂਪ ਪੇਪਰ ਵੀ ਮਿਲਿਆ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਵਿੰਚੀਆ ਦੇ ਸਰਕਾਰੀ ਹਸਪਤਾਲ ਵਿੱਚ ਰਖਵਾਇਆ ਹੈ। ਇਸ ਸਬੰਧੀ ਪੁਲਿਸ ਨੇ ਪਰਿਵਾਰਕ ਮੈਂਬਰਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ:- Amarnath Yatra 2023: 1 ਜੁਲਾਈ ਤੋਂ ਸ਼ੁਰੂ ਹੋ ਰਹੀ ਅਮਰਨਾਥ ਯਾਤਰਾ ਲਈ ਰਜਿਸਟ੍ਰੇਸ਼ਨ ਸ਼ੁਰੂ