ETV Bharat / bharat

ਤਾਲਿਬਾਨ ਦੀ ਵਾਪਸੀ ਭਾਰਤ ਲਈ ਕਿੰਨੀ ਖਤਰਨਾਕ ? - NSA

ਅਫ਼ਗਾਨਿਸਤਾਨ ਦੀ ਸਿਆਸਤ ਦੀ ਘੜੀ ਇੱਕ ਵਾਰ ਫਿਰ 2 ਦਹਾਕੇ ਪਿੱਛੇ ਚਲੀ ਗਈ ਹੈ ਕਿਉਂਕਿ ਹੁਣ ਕਾਬੁਲ ਦੇ ਕਿਲ੍ਹੇ 'ਤੇ ਤਾਲਿਬਾਨ ਦਾ ਝੰਡਾ ਲਹਿਰਾ ਰਿਹਾ ਹੈ। ਅਜਿਹੀ ਸਥਿਤੀ ਨੇ ਕੌਮਾਂਤਰੀ ਪੱਧਰ ਉੱਤੇ ਕਈ ਤਰ੍ਹਾਂ ਦੇ ਸੁਆਲ ਖੜ੍ਹੇ ਕਰ ਦਿੱਤੇ ਹਨ।

ਤਾਲਿਬਾਨ ਦੀ ਵਾਪਸੀ ਭਾਰਤ ਲਈ ਕਿੰਨੀ ਖਤਰਨਾਕ ?
ਤਾਲਿਬਾਨ ਦੀ ਵਾਪਸੀ ਭਾਰਤ ਲਈ ਕਿੰਨੀ ਖਤਰਨਾਕ ?
author img

By

Published : Aug 16, 2021, 7:09 PM IST

ਨਵੀਂ ਦਿੱਲੀ: ਅਫ਼ਗਾਨਿਸਤਾਨ ਦੀ ਸਿਆਸਤ ਦੀ ਘੜੀ ਇੱਕ ਵਾਰ ਫਿਰ 2 ਦਹਾਕੇ ਪਿੱਛੇ ਚਲੀ ਗਈ ਹੈ ਕਿਉਂਕਿ ਹੁਣ ਕਾਬੁਲ ਦੇ ਕਿਲ੍ਹੇ 'ਤੇ ਤਾਲਿਬਾਨ ਦਾ ਝੰਡਾ ਲਹਿਰਾ ਰਿਹਾ ਹੈ। ਅਜਿਹੀ ਸਥਿਤੀ ਨੇ ਕੌਮਾਂਤਰੀ ਪੱਧਰ ਉੱਤੇ ਕਈ ਤਰ੍ਹਾਂ ਦੇ ਸੁਆਲ ਖੜ੍ਹੇ ਕਰ ਦਿੱਤੇ ਹਨ। ਦੱਖਣੀ ਏਸ਼ੀਆ ਤੇ ਸਮੁੱਚੇ ਵਿਸ਼ਵ ਦੇ ਰੂਪ ਵਿੱਚ ਰਾਜਨੀਤਕ ਸਮੀਕਰਨਾਂ ਵੀ ਬਦਲ ਗਈਆਂ ਹਨ। ਇਸ ਦਾ ਮਤਲਬ ਸਮਝਣ ਲਈ, ‘ਏਬੀਪੀ ਨਿਊਜ਼’ ਦੇ ਪੱਤਰਕਾਰ ਪ੍ਰਣਯ ਉਪਾਧਿਆਏ ਨੇ ਭਾਰਤ ਦੇ ਸਾਬਕਾ ਉਪ NSA (ਉਪ ਰਾਸ਼ਟਰੀ ਸੁਰੱਖਿਆ ਸਲਾਹਕਾਰ) ਤੇ ਵਿਦੇਸ਼ ਮਾਮਲਿਆਂ ਦੇ ਮਾਹਰ ਡਾ: ਅਰਵਿੰਦ ਗੁਪਤਾ ਨਾਲ ਗੱਲਬਾਤ ਕੀਤੀ।

ਪ੍ਰਸ਼ਨ- ਭਾਰਤ ਦੇ ਨਜ਼ਰੀਏ ਤੋਂ ਅਫ਼ਗ਼ਾਨਿਸਤਾਨ ਨਾਲ ਸਬੰਧਤ ਚਿੰਤਾ ਦੇ ਕਿਹੜੇ ਮੁੱਦੇ ਹਨ?

ਡਾ: ਅਰਵਿੰਦ ਗੁਪਤਾ- ਹੁਣ ਤੱਕ ਅਸੀਂ 9/11 ਬਾਰੇ ਗੱਲ ਕਰਦੇ ਸੀ ਪਰ ਹੁਣ ਅਸੀਂ 15 ਅਗਸਤ ਬਾਰੇ ਗੱਲ ਕਰਾਂਗੇ। ਕੱਲ੍ਹ ਅਫਗਾਨਿਸਤਾਨ ਵਿੱਚ ਜਿਸ ਤਰ੍ਹਾਂ ਬਦਲਾਅ ਹੋਇਆ ਹੈ। ਜਿਸ ਤਰ੍ਹਾਂ ਅਮਰੀਕਾ ਉੱਥੋਂ ਬਾਹਰ ਆ ਗਿਆ ਹੈ, ਇਹ ਅਮਰੀਕਾ ਲਈ ਚੰਗਾ ਨਹੀਂ। ਇਹ ਦਰਸਾਉਂਦਾ ਹੈ ਕਿ ਅਸੀਂ ਨਵੇਂ ਵਿਸ਼ਵ ਕ੍ਰਮ ਵਿੱਚ ਦਾਖਲ ਹੋਏ ਹਾਂ। ਹੁਣ ਦੁਨੀਆ ’ਚ ਅਮਰੀਕਾ ਦਾ ਪ੍ਰਭਾਵ ਘਟਦਾ ਦਿੱਸ ਰਿਹਾ ਹੈ। ਉਹ ਅਫ਼ਗਾਨਿਸਤਾਨ ਵਿੱਚ 20 ਸਾਲ ਰਿਹਾ ਤੇ ਅਰਬਾਂ ਰੁਪਏ ਖ਼ਰਚ ਕੀਤੇ ਪਰ ਉਹ ਉਸ ਨੂੰ ਬਚਾ ਨਹੀਂ ਸਕਿਆ। ਦੂਜੀ ਗੱਲ ਇਹ ਹੈ ਕਿ ਇਸ ਖੇਤਰ ਵਿੱਚ ਪਾਕਿਸਤਾਨ ਤੇ ਚੀਨ ਦਾ ਵਧਦਾ ਪ੍ਰਭਾਵ ਵੀ ਚਿੰਤਾ ਦਾ ਵਿਸ਼ਾ ਹੋ ਸਕਦਾ ਹੈ। ਇਸ ਅਮਰੀਕਾ ਨੇ ਆਪਣਾ ਦੂਤਘਰ ਖਾਲੀ ਕਰ ਦਿੱਤਾ ਹੈ ਪਰ ਰੂਸ ਨੇ ਅਜਿਹਾ ਨਹੀਂ ਕੀਤਾ।

ਪ੍ਰਸ਼ਨ- ਭਾਰਤ ਨੇ ਅਜੇ ਤੱਕ ਆਪਣਾ ਦੂਤਾਵਾਸ ਖਾਲੀ ਨਹੀਂ ਕੀਤਾ, ਮਿਸ਼ਨ ਸਟਾਫ ਨੂੰ ਨਹੀਂ ਹਟਾਇਆ। ਕਾਉਂਸਲਰ ਦੇ ਸੀਨੀਅਰ ਅਧਿਕਾਰੀ ਅਜੇ ਵੀ ਕਾਬੁਲ ਵਿੱਚ ਮੌਜੂਦ ਹਨ ਤਾਂ ਕੀ ਇਹ ਮੰਨਿਆ ਜਾ ਸਕਦਾ ਹੈ ਕਿ ਭਾਰਤ ਨੇ ਫਿਲਹਾਲ ਸੰਕੇਤ ਦਿੱਤੇ ਹਨ ਕਿ ਉਹ ਸਥਿਤੀ ਨੂੰ ਪਰਖਣਾ ਚਾਹੁੰਦਾ ਹੈ ਤੇ ਪੱਛਮੀ ਦੇਸ਼ਾਂ ਦੀ ਤਰ੍ਹਾਂ ਛੱਡਣਾ ਨਹੀਂ ਚਾਹੁੰਦਾ?

ਡਾ: ਅਰਵਿੰਦ ਗੁਪਤਾ- ਭਾਰਤ ਲਈ ਇਹ ਮੁਲਾਂਕਣ ਕਰਨਾ ਸਭ ਤੋਂ ਮਹੱਤਵਪੂਰਨ ਹੈ ਇਹ ਕਿ ਕੀ ਹੋ ਰਿਹਾ ਹੈ। ਕੁਝ ਵੀਡੀਓ ਤੇ ਤਸਵੀਰਾਂ ਇਸ ਤਰ੍ਹਾਂ ਦੀਆਂ ਆਈਆਂ ਹਨ, ਜਿਨ੍ਹਾਂ ਵਿੱਚ ਇਹ ਦੇਖਿਆ ਜਾ ਸਕਦਾ ਹੈ ਕਿ ਤਾਲਿਬਾਨ ਰਾਸ਼ਟਰਪਤੀ ਭਵਨ ਵਿੱਚ ਦਾਖਲ ਹੋਏ ਹਨ। ਹੁਣ ਇੱਕ ਅੱਤਵਾਦੀ ਸਰਕਾਰ ਹੋਵੇਗੀ ਜਾਂ ਇਹ ਸਿੱਧੇ ਤਾਲਿਬਾਨ ਦੇ ਕਬਜ਼ੇ ਵਿੱਚ ਹੋ ਜਾਵੇਗੀ। ਤਾਲਿਬਾਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਸ਼ਰੀਅਤ ਕਾਨੂੰਨ ਲਾਗੂ ਹੋਵੇਗਾ।

ਪ੍ਰਸ਼ਨ- ਤਾਲਿਬਾਨ ਭਾਰਤ ਦੇ ਹਿੱਤਾਂ ਲਈ ਕਿਸ ਤਰ੍ਹਾਂ ਚਿੰਤਤ ਹੈ? ਭਾਰਤ ਆਪਣੇ ਹਿੱਤਾਂ ਦੀ ਰਾਖੀ ਕਿਵੇਂ ਕਰ ਸਕਦਾ ਹੈ?

ਡਾ: ਅਰਵਿੰਦ ਗੁਪਤਾ- ਭਾਰਤ ਦੀ ਸੁਰੱਖਿਆ ਸਬੰਧੀ ਚਿੰਤਾਵਾਂ ਉਹੀ ਹਨ ਜਿਵੇਂ ਉਹ 20 ਸਾਲ ਪਹਿਲਾਂ ਸਨ। ਨੰਬਰ 1- ਤਾਲਿਬਾਨ-ਪਾਕਿਸਤਾਨ ਦਾ ਗਠਜੋੜ ਕੀ ਹੈ, ਇਹ ਭਾਰਤ ਪ੍ਰਤੀ ਕੀ ਰਵੱਈਆ ਅਪਣਾਉਂਦਾ ਹੈ? ਭਾਰਤ ਤੇ ਪਾਕਿਸਤਾਨ ਦੇ ਸੰਬੰਧ ਇਸ ਸਮੇਂ ਬਹੁਤ ਖ਼ਰਾਬ ਹਨ। ਅਜਿਹੀ ਸਥਿਤੀ ਵਿੱਚ ਪਾਕਿਸਤਾਨ ਚਾਹੇਗਾ ਕਿ ਅਫ਼ਗਾਨਿਸਤਾਨ ਵਿੱਚ ਭਾਰਤ ਦੇ ਜੋ ਵੀ ਪ੍ਰੋਜੈਕਟ ਚੱਲ ਰਹੇ ਹਨ, ਉਨ੍ਹਾਂ ਨੂੰ ਤਬਾਹ ਕਰ ਦਿੱਤਾ ਜਾਵੇ। ਅਫਗਾਨਿਸਤਾਨ ਵਿੱਚ ਪਾਕਿਸਤਾਨ ਦਾ ਵਧਦਾ ਪ੍ਰਭਾਵ ਭਾਰਤ ਲਈ ਚੰਗੀ ਗੱਲ ਨਹੀਂ ਹੈ।

ਇਹ ਵੀ ਪੜੋ: ਜਾਣੋ ਕੀ ਹੈ ਤਾਲਿਬਾਨ ?

ETV Bharat Logo

Copyright © 2025 Ushodaya Enterprises Pvt. Ltd., All Rights Reserved.