ਨਵੀਂ ਦਿੱਲੀ: ਗ੍ਰਹਿ ਮੰਤਰਾਲੇ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦੀ ਸਥਿਤੀ ਨਾਲ ਨਜਿੱਠਣ ਲਈ ਬਹੁਪੱਖੀ ਰਣਨੀਤੀ ਅਪਣਾਈ ਹੈ,ਕਿਉਂਕਿ ਮਾਰੂ ਵਾਇਰਸ ਵਿਰੁੱਧ ਲੜਾਈ ਵਿੱਚ ਦਿੱਲੀ ਸਰਕਾਰ ਦੀ ਮਦਦ ਦੇ ਰੂਪ ਵਿੱਚ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਕੇਂਦਰ ਵੱਲੋਂ ਵੰਡੇ 250 ਵੈਂਟੀਲੇਟਰਾਂ ਦੀ ਸਥਾਪਨਾ ਸ਼ੁਰੂ ਕਰ ਦਿੱਤੀ ਹੈ।
ਕੋਰੋਨਾ ਵਾਇਰਸ ਦੇ ਸੰਕਟ ਦੌਰਾਨ ਦਿੱਲੀ ਸਰਕਾਰ ਦੀ ਮਦਦ ਕਰਨ ਵਾਲੀ ਨੋਡਲ ਕੇਂਦਰੀ ਏਜੰਸੀ ਐਮਐਚਏ ਨੇ ਕਿਹਾ ਕਿ ਵੈਂਟੀਲੇਟਰ ਦਿੱਲੀ ਹਵਾਈ ਅੱਡੇ ਦੇ ਨੇੜੇ ਡੀਆਰਡੀਓ ਹਸਪਤਾਲ ਵਿਖੇ ਸਥਾਪਿਤ ਕੀਤੇ ਜਾਣਗੇ।
ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਭਾਰਤ ਇਲੈਕਟ੍ਰਾਨਿਕਸ ਲਿਮਟਿਡ ਨੇ ਬੰਗਲੁਰੂ ਤੋਂ 250 ਵੈਂਟੀਲੇਟਰਾਂ ਨੂੰ ਤਿੰਨ ਦਿਨ ਪਹਿਲਾਂ ਭੇਜਿਆ ਗਿਆ ਸੀ , ਜੋ ਐਤਵਾਰ ਤੜਕੇ ਇੱਥੇ ਪਹੁੰਚ ਗਿਆ।