ETV Bharat / bharat

ਭਾਰਤ ‘ਚ ਕੋਰੋਨਾ ਦੇ 25,467 ਨਵੇਂ ਮਾਮਲੇ, 354 ਦੀ ਹੋਈ ਮੌਤ - ਰੋਜਾਨਾ ਫੈਲਾਅ ਹੈ 1.55 ਫੀਸਦ

ਭਾਰਤ ਵਿੱਚ ਕੋਵਿਡ-19 ਦੇ 25,467 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦੇਸ਼ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਵਧ ਕੇ 3,24,74,773 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ਵਿੱਚ 354 ਹੋਰ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਗਈ ਹੈ, ਜਿਸ ਦੇ ਚਲਦਿਆਂ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 4,35,110 ਹੋ ਗਈ।

ਕੋਰੋਨਾ ਵਾਇਰਸ ਲਾਈਵ ਟਰੈਕਰ
ਕੋਰੋਨਾ ਵਾਇਰਸ ਲਾਈਵ ਟਰੈਕਰ
author img

By

Published : Aug 24, 2021, 2:07 PM IST

ਨਵੀਂ ਦਿੱਲੀ: ਭਾਰਤ ਵਿੱਚ ਇੱਕ ਦਿਨ ਵਿੱਚ ਕੋਵਿਡ-19 ਦੇ 25,467 ਨਵੇਂ ਮਾਮਲੇ ਸਾਹਮਣੇ ਆਉਣ ਉਪਰੰਤ ਦੇਸ਼ ਵਿੱਚ ਕੋਰੋਨਾ ਗ੍ਰਸਤ ਲੋਕਾਂ ਦੀ ਗਿਣਤੀ ਵਧ ਕੇ 3,24,74,773 ਹੋ ਗਈ। ਦੂਜੇ ਪਾਸੇ ਇਲਾਜ ਅਧੀਨ ਮਰੀਜਾਂ ਦੀ ਗਿਣਤੀ ਘਟ ਕੇ 3,17,20,112 ਹੋ ਗਈ ਹੈ, ਜਿਹੜੀ ਕਿ ਕੁਲ ਮਾਮਲਿਆਂ ਦਾ 0.98 ਫੀਸਦ ਹੈ। ਲਗਭਗ 156 ਦਿਨਾਂ ਬਾਅਦ ਇਲਾਜ ਅਧੀਨ ਮਰੀਜਾਂ ਦੀ ਗਿਣਤੀ ਸਭ ਨਾਲੋਂ ਘੱਟ ਦਰਜ ਕੀਤੀ ਗਈ ਹੈ।

354 ਹੋਰ ਚੜ੍ਹੇ ਕੋਰੋਨਾ ਦੀ ਭੇਂਟ

ਦਰੀ ਸਿਹਤ ਮੰਤਰਾਲੇ ਵੱਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਦੇਸ਼ ਵਿੱਚ 354 ਹੋਰ ਕੋਰੋਨਾ ਮਰੀਜਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 4,35,110 ਹੋ ਗਈ। ਪਿਛਲੇ 24 ਘੰਟਿਆਂ ਵਿੱਚ ਇਲਾਜ ਅਧੀਨ ਮਰੀਜਾਂ ਦੀ ਗਿਣਤੀ 39,486 ਦਰਜ ਕੀਤੀ ਗਈ ਹੈ। ਮਰੀਜਾਂ ਦੇ ਠੀਕ ਹੋਣ ਦੀ ਕੌਮੀ ਦਰ 97.68 ਫੀਸਦੀ ਹੈ। ਦੇਸ਼ ਵਿੱਚ ਅਜੇ ਤੱਕ ਕੁਲ 50,93,91,792 ਨਮੂਨਿਆਂ ਦੀ ਕੋਵਿਡ-19 ਸਬੰਧੀ ਜਾਂਚ ਕੀਤੀ ਗਈ ਹੈ, ਜਿਸ ਵਿੱਚੋਂ 16,47,526 ਨਮੂਨਿਆਂ ਦੀ ਜਾਂਚ ਸੋਮਵਾਰ ਨੂੰ ਕੀਤੀ ਗਈ ਸੀ।

ਰੋਜਾਨਾ ਫੈਲਾਅ ਹੈ 1.55 ਫੀਸਦ

ਅੰਕੜਿਆਂ ਮੁਤਾਬਕ ਰੋਜਾਨਾ ਫੈਲਾਅ ਦਰ 1.55 ਫੀਸਦ ਹੈ, ਜਿਹੜਾ ਪਿਛਲੇ 29 ਦਿਨਾਂ ਤੋਂ ਤਿੰਨ ਫੀਸਦੀ ਘੱਟ ਹੈ। ਦੂਜੇ ਪਾਸੇ ਹਫਤਾਵਾਰ ਫੈਲਾਅ ਦਰ 1.90 ਫੀਸਦੀ ਹੈ, ਜਿਹੜੀ ਕਿ ਪਿਛਲੇ 60 ਦਿਨਾਂ ਨਾਲੋਂ ਤਿੰਨ ਫੀਸਦੀ ਘੱਟ ਹੈ। ਦੇਸ਼ ਵਿੱਚ ਹੁਣ ਤੱਕ ਕੁਲ 3,17,20,112 ਮਰੀਜ ਕੋਰੋਨਾ ਮੁਕਤ ਹੋ ਚੁੱਕੇ ਹਨ।

  • " class="align-text-top noRightClick twitterSection" data="">

ਹੁਣ ਤੱਕ 59.89 ਕਰੋੜ ਨੂੰ ਦਿੱਤੀ ਡੋਜ

ਦੇਸ਼ ਵਿੱਚ ਹੁਣ ਤੱਕ ਕੋਵਿਡ-19 ਰੋਧਕ ਟੀਕਿਆਂ ਦੀ ਕੁਲ 59.89 ਕਰੋੜ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਦੇਸ਼ ਵਿੱਚ ਪਿਛਲੇ ਸਾਲ ਪੰਜ ਸਤੰਬਰ ਨੂੰ 40 ਲੱਖ ਤੋਂ ਵੱਧ ਡੋਜ ਹੋ ਚੁੱਕੀ ਸੀ। ਦੂਜੇ ਪਾਸੇ ਕੋਰੋਨਾ ਫੈਲਾਅ ਦੇ ਕੁਲ ਮਾਮਲੇ 16 ਸਤੰਬਰ ਨੂੰ 50 ਲੱਖ, 28 ਸਤੰਬਰ ਨੂੰ 60 ਲੱਖ, 11 ਅਕਤੂਬਰ ਨੂੰ 70 ਲੱਖ, 29 ਅਕਤੂਬਰ ਨੂੰ 80 ਲੱਖ ਅਤੇ 20 ਨਵੰਬਰ ਨੂੰ 90 ਲੱਖ ਤੋਂ ਪਾਰ ਹੋ ਗਏ ਸੀ। ਦੇਸ਼ ਵਿੱਚ 19 ਦਸੰਬਰ ਨੂੰ ਇਹ ਮਾਮਲੇ ਇੱਕ ਕਰੋੜ ਤੋਂ ਪਾਰ ਹੋ ਗਏ ਸੀ, ਚਾਰ ਮਈ ਨੂੰ ਦੋ ਕਰੋੜ ਤੋਂ ਪਾਰ ਹੋ ਗਏ ਸੀ ਤੇ 23 ਜੂਨ ਨੂੰ ਤਿੰਨ ਕਰੋੜ ਤੋਂ ਪਾਰ ਹੋ ਗਏ ਸੀ।

ਇਹ ਵੀ ਪੜ੍ਹੋ:ਦਿੱਲੀ 'ਚ ਲੱਗਿਆ ਪਹਿਲਾ ਸਮੋਗ ਟਾਵਰ

ETV Bharat Logo

Copyright © 2025 Ushodaya Enterprises Pvt. Ltd., All Rights Reserved.