ETV Bharat / bharat

ਖੁਸ਼ਖ਼ਬਰੀ: ਸਾਰਿਆਂ ਲਈ ਖੁੱਲ੍ਹੇ ਚਾਰਧਾਮ, ਕੋਵਿਡ ਨਿਯਮਾਂ ਦੀ ਕਰਨੀ ਹੋਵੇਗੀ ਪਾਲਣਾ - ਚਾਰਧਾਮ ਦੀ ਯਾਤਰਾ

ਉੱਤਰਾਖੰਡ ਹਾਈਕੋਰਟ ਨੇ ਸਾਰੇ ਸ਼ਰਧਾਲੂਆਂ ਨੂੰ ਚਾਰਧਾਮ ਦੇ ਦਰਸ਼ਨ ਕਰਨ ਦੀ ਆਗਿਆ ਦੇ ਦਿੱਤੀ ਹੈ। ਯਾਤਰੀਆਂ ਨੂੰ ਕੋਵਿਡ ਨਿਯਮਾਂ ਦਾ ਪਾਲਣਾ ਕਰਨਾ ਹੋਵੇਗਾ। ਇਸ ਤੋਂ ਪਹਿਲਾਂ ਹਾਈਕੋਰਟ ਨੇ ਹਰ ਰੋਜ਼ ਚਾਰਧਾਮ ਦੇ ਲਈ ਸ਼ਰਧਾਲੂਆਂ ਦੀ ਗਿਣਤੀ ਤੈਅ ਕੀਤੀ ਸੀ। ਹੁਣ ਚਾਰਧਾਮ ਜਾਣ ਦੇ ਲਈ ਤੈਅ ਸ਼ਰਧਾਲੂਆਂ ਦਾ ਬੈਰੀਅਰ ਹਟਾ ਦਿੱਤਾ ਗਿਆ ਹੈ। ਹੁਣ ਜੋ ਵੀ ਸ਼ਰਧਾਲੂ ਚਾਰਧਾਮ ਜਾਣਾ ਚਾਹੁੰਦੇ ਹਨ, ਉਹ ਜਾ ਸਕਦੇ ਹਨ ਉਨ੍ਹਾਂ ਨੂੰ ਬਸ ਰਾਜ ਚ ਲਾਗੂ ਕੋਵਿਡ ਨਿਯਮਾਂ ਅਤੇ ਗਾਈਡਲਾਈਨ ਦਾ ਪਾਲਣਾ ਕਰਨਾ ਹੋਵੇਗਾ।

ਸਾਰਿਆਂ ਲਈ ਖੁਲ੍ਹੇ ਚਾਰਧਾਮ
ਸਾਰਿਆਂ ਲਈ ਖੁਲ੍ਹੇ ਚਾਰਧਾਮ
author img

By

Published : Oct 5, 2021, 3:18 PM IST

ਨੈਨੀਤਾਲ: ਉਤਰਾਖੰਡ ਹਾਈਕੋਰਟ ਵਿੱਚ ਅੱਜ ਚਾਰਧਾਮ ਦੀ ਯਾਤਰਾ ਨੂੰ ਲੈ ਕੇ ਸੁਣਵਾਈ ਹੋਈ। ਮੁੱਖ ਜੱਜ ਦੀ ਪ੍ਰਧਾਨਤਾ ਵਾਲੀ ਬੈਂਚ ਨੇ ਮਾਮਲੇ ਨੂੰ ਸੁਣਨ ਤੋਂ ਬਾਅਦ ਚਾਰਧਾਮ ਦੇ ਦਰਸ਼ਨ ਦੀ ਆਗਿਆ ਸਾਰੇ ਸ਼ਰਧਾਲੂਆਂ ਨੂੰ ਦੇ ਦਿੱਤੀ ਹੈ। ਨਾਲ ਹੀ ਅਦਾਲਤ ਨੇ ਇਹ ਵੀ ਕਿਹਾ ਗਿਆ ਹੈ ਕਿ ਸਾਰੇ ਸ਼ਰਧਾਲੂ ਕੋਵਿਡ ਦੇ ਨਿਯਮਾਂ ਦਾ ਪੂਰਨ ਰੂਪ ਵਿੱਚ ਪਾਲਣ ਕਰਨਾ ਹੈ।

ਅਗਲੀ ਸੁਣਵਾਈ 17 ਨਵੰਬਰ ਨੂੰ ਹੋਵੇਗੀ

ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਨਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਵੇਗੀ। ਡੀਐਲਐਸਏ (DLSA) ਅਦਾਲਤ ਵਿੱਚ ਆਪਣੀ ਰਿਪੋਰਟ ਪੇਸ਼ ਕਰੇਗਾ। ਅਦਾਲਤ ਨੇ ਆਪਣੇ ਆਦੇਸ਼ ਵਿੱਚ ਇਹ ਵੀ ਕਿਹਾ ਹੈ ਕਿ ਚਾਰਧਾਮ ਵਿੱਚ ਮੈਡੀਕਲ ਸਹੂਲਤਾਂ ਨੂੰ ਹੋਰ ਵਧਾਉਣਾ ਚਾਹੀਦਾ ਹੈ। ਗੰਭੀਰ ਮਾਮਲਿਆਂ ਲਈ ਹੈਲੀਕਾਪਟਰ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ। ਉਸਦੀ ਜਾਣਕਾਰੀ ਲਈ, ਮੋਬਾਈਲ ਨੰਬਰ ਵੈਬਸਾਈਟ ’ਤੇ ਉਪਲਬਧ ਕਰਵਾਉਣਾ ਚਾਹੀਦਾ ਹੈ। ਮਾਮਲੇ ਦੀ ਅਗਲੀ ਸੁਣਵਾਈ ਲਈ 17 ਨਵੰਬਰ ਦੀ ਤਰੀਕ ਤੈਅ ਕੀਤੀ ਗਈ ਹੈ।

ਸਰਕਾਰ ਨੇ ਸ਼ਰਧਾਲੂਆਂ ਦੀ ਲਿਮਿਟ ਹਟਾਉਣ ਦੀ ਕੀਤੀ ਸੀ ਮੰਗ

ਸਰਕਾਰ ਵੱਲੋਂ ਹਲਫਨਾਮੇ ਪੇਸ਼ ਕਰ ਕਿਹਾ ਗਿਆ ਸੀ ਕਿ ਅਦਾਲਤ ਵੱਲੋਂ ਪਹਿਲਾਂ ਦਿੱਤੇ ਗਏ ਫੈਸਲੇ ਵਿੱਚ ਸੋਧ ਕੀਤਾ ਜਾਣਾ ਚਾਹੀਦਾ ਹੈ। ਐਡਵੋਕੇਟ ਜਨਰਲ ਨੇ ਕਿਹਾ ਕਿ ਕੋਵਿਡ ਦੇ ਮੱਦੇਨਜ਼ਰ ਅਦਾਲਤ ਨੇ ਪਹਿਲਾਂ ਸਰਕਾਰ ਵੱਲੋਂ ਪੇਸ਼ ਹੁੰਦਿਆਂ ਚਾਰਧਾਮ ਦੀ ਯਾਤਰਾ ਲਈ ਸ਼ਰਧਾਲੂਆਂ ਦੀ ਗਿਣਤੀ ਤੈਅ ਕੀਤੀ ਸੀ। ਪਰ ਇਸ ਸਮੇਂ ਰਾਜ ਵਿੱਚ ਕੋਵਿਡ ਦੇ ਮਾਮਲੇ ਨਾ ਦੇ ਬਰਾਬਰ ਆ ਰਹੇ ਹਨ। ਇਸ ਲਈ ਚਾਰਧਾਮ ਯਾਤਰਾ ਲਈ ਸ਼ਰਧਾਲੂਆਂ ਦੀ ਨਿਰਧਾਰਤ ਗਿਣਤੀ ਦੇ ਆਦੇਸ਼ ਵਿੱਚ ਸੋਧ ਕੀਤੀ ਜਾਣੀ ਚਾਹੀਦੀ ਹੈ।

ਆਨਲਾਈਨ ਰਜਿਸਟ੍ਰੇਸ਼ਨ ਕਰਵਾ ਕੇ ਨਹੀਂ ਆ ਰਹੇ ਸੀ ਸ਼ਰਧਾਲੂ

ਐਡਵੋਕੇਟ ਜਨਰਲ ਦੁਆਰਾ ਅਦਾਲਤ ਦੇ ਸਾਹਮਣੇ ਇਹ ਵੀ ਕਿਹਾ ਗਿਆ ਸੀ ਕਿ ਚਾਰਧਾਮ ਯਾਤਰਾ ਖਤਮ ਹੋਣ ਵਿੱਚ ਤਿੰਨ ਹਫਤਿਆਂ ਤੋਂ ਵੀ ਘੱਟ ਸਮਾਂ ਬਾਕੀ ਹੈ। ਇਸ ਲਈ ਸਾਰੇ ਸ਼ਰਧਾਲੂ ਜੋ ਉੱਥੇ ਦਰਸ਼ਨ ਲਈ ਆ ਰਹੇ ਹਨ, ਉਨ੍ਹਾਂ ਸਾਰਿਆਂ ਨੂੰ ਦਰਸ਼ਨ ਕਰਨ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ। ਜੋ ਸ਼ਰਧਾਲੂ ਆਨਲਾਈਨ ਦਰਸ਼ਨਾਂ ਲਈ ਰਜਿਸਟਰ ਕਰ ਰਹੇ ਹਨ ਉਹ ਨਹੀਂ ਆ ਰਹੇ ਹਨ। ਇਸ ਕਾਰਨ ਉਥੋਂ ਦੇ ਸਥਾਨਕ ਲੋਕਾਂ 'ਤੇ ਰੋਜ਼ੀ ਰੋਟੀ ਦਾ ਖਤਰਾ ਪੈਦਾ ਹੋ ਰਿਹਾ ਹੈ।

ਸਰਕਾਰ ਨੇ ਤਿਰੂਪਤੀ ਬਾਲਾਜੀ ਅਤੇ ਸੋਮਨਾਥ ਦੀ ਉਦਾਹਰਣ ਦਿੱਤੀ

ਸਰਕਾਰ ਨੇ ਕਿਹਾ ਕਿ ਅਦਾਲਤ ਵੱਲੋਂ ਪਹਿਲਾਂ ਦਿੱਤੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ। ਚਾਰਧਾਮ ਯਾਤਰਾ ਵਿੱਚ ਸਾਰੀਆਂ ਸਹੂਲਤਾਂ ਉਪਲਬਧ ਕਰਵਾਈਆਂ ਗਈਆਂ ਹਨ। ਸਰਕਾਰ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਚਾਰਧਾਮ ਯਾਤਰਾ ਲਈ ਸ਼ਰਧਾਲੂਆਂ ਦੀ ਨਿਰਧਾਰਤ ਗਿਣਤੀ 'ਤੇ ਲੱਗੀ ਪਾਬੰਦੀ ਹਟਾਈ ਜਾਣੀ ਚਾਹੀਦੀ ਹੈ, ਜਾਂ ਫਿਰ ਸ਼ਰਧਾਲੂਆਂ ਦੀ ਗਿਣਤੀ ਤਿੰਨ ਤੋਂ ਚਾਰ ਹਜ਼ਾਰ ਪ੍ਰਤੀ ਦਿਨ ਕੀਤੀ ਜਾਵੇ। ਸਰਕਾਰ ਵੱਲੋਂ ਅੱਜ ਇਹ ਵੀ ਕਿਹਾ ਗਿਆ ਹੈ ਕਿ ਤਿਰੂਪਤੀ ਬਾਲਾਜੀ ਅਤੇ ਸੋਮਨਾਥ ਚ ਪ੍ਰਤੀ ਦਿਨ 28 ਹਜ਼ਾਰ ਅਤੇ 10 ਹਜ਼ਾਰ ਸ਼ਰਧਾਲੂ ਦਰਸ਼ਨ ਕਰ ਰਹੇ ਹਨ। ਸੂਬੇ ਅਤੇ ਕੇਂਦਰ ਸਰਕਾਰ ਨੇ ਸਕੂਲ, ਮਾਲ ਕਾਲੇਜ, ਸਿਨੇਮਾ ਸਾਰੇ ਖੋਲ੍ਹ ਦਿੱਤੇ ਹਨ। ਇਸ ਲਈ ਚਾਰਧਾਮ ਚ ਸ਼ਰਧਾਲੂਆਂ ਦੀ ਗਿਣਤੀ ਨੂੰ ਵੀ ਵਧਾਇਆ ਜਾਵੇ।

ਚੀਫ ਜਸਟਿਸ ਆਰਐਸ ਚੌਹਾਨ ਅਤੇ ਜਸਟਿਸ ਆਲੋਕ ਕੁਮਾਰ ਵਰਮਾ ਦੀ ਡਿਵੀਜ਼ਨ ਬੈਂਚ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਈ। ਪਟੀਸ਼ਨਰ ਦੇ ਵਕੀਲ ਨੇ ਕਿਹਾ ਕਿ ਸਰਕਾਰ ਨੇ ਚਾਰਧਾਮ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਜਾਣਕਾਰੀ ਪੋਰਟਲ ਵਿੱਚ ਨਹੀਂ ਪਾਈ ਗਈ ਹੈ। ਇੱਕ ਏਟੀਐਮ ਨੂੰ ਛੱਡ ਕੇ. ਰਾਜ ਨੂੰ ਇਸ ਨੂੰ ਆਪਣੀ ਵੈਬਸਾਈਟ 'ਤੇ ਵੀ ਅਪਲੋਡ ਕਰਨਾ ਚਾਹੀਦਾ ਹੈ ਤਾਂ ਜੋ ਆਉਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ।

ਇਸ ਤੋਂ ਪਹਿਲਾਂ ਅਦਾਲਤ ਨੇ 800 ਸ਼ਰਧਾਲੂਆਂ ਨੂੰ ਕੇਦਾਰਨਾਥ ਧਾਮ, 1000 ਬਦਰੀਨਾਥ ਧਾਮ, 600 ਗੰਗੋਤਰੀ ਅਤੇ 400 ਯਮੁਨੋਤਰੀ ਧਾਮ ਨੂੰ ਹਰ ਰੋਜ਼ ਚਾਰਧਾਮ ਜਾਣ ਦੀ ਆਗਿਆ ਦਿੱਤੀ ਸੀ।

ਇਹ ਵੀ ਪੜੋ: ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਇਤਿਹਾਸਕ ਉਚਾਈਆਂ 'ਤੇ, ਆਪਣੇ ਸ਼ਹਿਰ ਦੇ ਰੇਟ ਜਾਣੋ

ETV Bharat Logo

Copyright © 2025 Ushodaya Enterprises Pvt. Ltd., All Rights Reserved.