ਹੈਦਰਾਬਾਦ: ਸਮੁੰਦਰ ਵਿਚ ਨਹਾਉਂਦੇ ਲੋਕਾਂ ’ਤੇ ਡਿੱਗਿਆ ‘ਹੈਲੀਕਾਪਟਰ’ ਜੀ ਹਾਂ ਕੁਧ ਲੋਕ ਸਮੁੰਦਰ ਵਿੱਚ ਤੈਰੀਆਂ ਲਾ ਰਹੇ ਸੀ ਕਿ ਉਨ੍ਹਾਂ ਨੂੰ ਇੱਕਦਮ ਹੱਥਾਂ-ਪੈਰਾਂ ਦੀ ਪੈ ਗਈ।
ਸਮੁੰਦਰ ਨਹਾਉਣ ਵੇਲੇ ਜਦੋਂ ਉਪਰੋਂ ਲੰਘ ਰਿਹਾ ਇਕ ਹੈਲੀਕਾਪਟਰ ਅਚਾਨਕ ਬੇਕਾਬੂ ਹੋ ਕੇ ਪਾਣੀ ਵਿਚ ਆ ਡਿੱਗਿਆ। ਇਹ ਘਟਨਾ ਅਮਰੀਕਾ ਦੇ ਫ਼ਲੋਰੀਡਾ ਸੂਬੇ ਵਿਚ ਵਾਪਰੀ ਜਿਥੇ ਮਿਆਮੀ ਦੇ ਇਕ ਬੀਚ ’ਤੇ ਲੋਕ ਧੁੱਪ ਸੇਕ ਰਹੇ ਸਨ ਜਦਕਿ ਕੁਝ ਲੋਕ ਸਮੁੰਦਰ ਵਿਚ ਤੈਰਾਕੀ ਕਰ ਰਹੇ ਸਨ।
ਇਹ ਵੀ ਪੜ੍ਹੋ: ਆਜ਼ਮਗੜ੍ਹ 'ਚ ਨਕਲੀ ਸ਼ਰਾਬ ਪੀਣ ਨਾਲ 7 ਮੌਤਾਂ, 12 ਦੀ ਹਾਲਤ ਗੰਭੀਰ
ਮਿਆਮੀ ਬੀਚ ਪੁਲਿਸ ਨੇ ਦੱਸਿਆ ਕਿ ਸ਼ਨਿੱਚਰਵਾਰ ਬਾਅਦ ਦੁਪਹਿਰ ਸਾਊਥ ਬੀਓ ਇਲਾਕੇ ਵਿਚ ਇਕ ਹੈਲੀਕਾਪਟਰ ਡਿੱਗਣ ਦੀ ਇਤਲਾਹ ਮਿਲੀ।
ਦੱਸ ਦੇਈਏ ਕਿ ਮਿਆਮੀ ਬੀਚ ਪੁਲਿਸ ਨੇ ਦੱਸਿਆ ਕਿ ਸ਼ਨਿੱਚਰਵਾਰ ਬਾਅਦ ਦੁਪਹਿਰ ਸਾਊਥ ਬੀਓ ਇਲਾਕੇ ਵਿਚ ਇਕ ਹੈਲੀਕਾਪਟਰ ਡਿੱਗਣ ਦੀ ਇਤਲਾਹ ਮਿਲੀ। ਇਸ ਖ਼ਬਰ ਨਾਲ ਪੂਰੇ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣ ਗਿਆ।
ਇਹ ਵੀ ਪੜ੍ਹੋ: ਢਿੱਡ 'ਚ ਕੱਚ ਦਾ ਗਲਾਸ ਦੇਖ, ਡਾਕਟਰ ਦੇ ਉੱਡੇ ਹੋਸ਼, ਜਾਣੋ ਕੀ ਹੈ ਮਾਮਲਾ ?