ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਨੇ ਦਿੱਲੀ ਚਲੋ ਅੰਦੋਲਨ ਤਹਿਤ ਕਿਸਾਨਾਂ ਨੇ ਦਿੱਲੀ ਵੱਲ ਕੂਚ ਕਰ ਦਿੱਤੀ ਹੈ। ਵੱਡੀ ਗਿਣਤੀ ਵਿੱਚ ਪੰਜਾਬ-ਹਰਿਆਣਾ ਕਿਸਾਨਾਂ ਨੇ ਦਿੱਲੀ ਲਈ ਕੂਚ ਕੀਤੀ ਹੈ। ਇਸ ਕਾਰਨ ਹਰਿਆਣਾ ਸਰਕਰ ਨੇ ਪੰਜਾਬ ਨਾਲ ਲੱਗਦੇ ਬਾਰਡਰ ਨੂੰ ਸੀਲ ਕੀਤਾ ਹੋਇਆ ਹੈ। ਇਸ ਦਾ ਅਸਰ ਦਿੱਲੀ ਵਿੱਚ ਵੀ ਵਿਖਾਈ ਦੇਣ ਲੱਗ ਗਿਆ ਹੈ। ਦਿੱਲੀ ਐਨਸੀਆਰ ਵਿੱਚ ਆਵਾਜ਼ਾਈ ਵਿੱਚ ਵੱਡੀ ਰੁਕਾਵਟ ਖੜ੍ਹੀ ਹੋਈ ਹੈ। ਦਿੱਲੀ-ਗੁਰੂਗ੍ਰਾਮ ਸੜਕ 'ਤੇ ਲੰਮਾਂ ਜਾਮ ਲੱਗ ਗਿਆ ਹੈ।
ਇਸ ਜਾਮ ਵਿੱਚ ਵੱਡੀ ਗਿਣਤੀ ਵਿੱਚ ਵਾਹਨ ਫਸ ਚੁੱਕੇ ਹਨ। ਸੜਕ 'ਤੇ ਆਵਾਜ਼ਾਈ ਰਫ਼ਤਾਰ ਬਹੁਤ ਹੀ ਧੀਮੀ ਹੋ ਚੁੱਕੀ ਹੈ। ਸਾਰੀ ਸੜਕ 'ਤੇ ਵਾਹਨਾਂ ਦੀਆਂ ਲੰਮੀਆਂ ਲੰਮੀਆਂ ਕਤਾਰਾਂ ਦੋਵੇਂ ਪਾਸੇ ਲੱਗ ਗਈਆਂ ਹਨ। ਇਸ ਜਾਮ ਕਾਰਨ ਲੋਕ ਲੰਮੇ ਸਮੇਂ ਤੋਂ ਇੱਕ ਹੀ ਥਾਂ 'ਤੇ ਰੁਕੇ ਹੋਏ ਹਨ। ਇਹ ਜਾਮ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਦਿੱਲੀ ਪਹੁੰਚਣ ਤੋਂ ਪਹਿਲਾਂ ਲੱਗਿਆ ਹੈ। ਇਹ ਜਾਮ ਤੋਂ ਕਿਸਾਨ ਹਾਲੇ ਵੀ 250-300 ਕਿਲੋਮੀਟਰ ਦੂਰ ਹਨ।