ਬਾੜਮੇਰ: ਭਾਰਤ-ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਬਾੜਮੇਰ 'ਚ ਸੋਮਵਾਰ ਰਾਤ ਨੂੰ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣਾਈ (HEAVY BLAST SOUND) ਦਿੱਤੀ। ਇਹ ਆਵਾਜ਼ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਦੇ ਬਖਾਸਰ ਅਤੇ ਆਸ-ਪਾਸ ਦੇ ਕਈ ਪਿੰਡਾਂ 'ਚ ਸੁਣਾਈ ਦਿੱਤੀ। ਸੀਮਾ ਸੁਰੱਖਿਆ ਬਲ ਦੇ ਨਾਲ-ਨਾਲ ਪੁਲਿਸ ਨੇ ਵੀ ਧਮਾਕੇ ਦੀ ਆਵਾਜ਼ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜੋ: ਈਸੇਵਾਲ ਗੈਂਗਰੇਪ ਮਾਮਲੇ ’ਚ ਦੋਸ਼ੀਆਂ ਨੂੰ 4 ਮਾਰਚ ਨੂੰ ਸੁਣਾਈ ਜਾਵੇਗੀ ਸਜ਼ਾ
ਜਾਣਕਾਰੀ ਮੁਤਾਬਕ ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਬਖਾਸਰ 'ਚ ਬੀਤੀ ਰਾਤ 9 ਵਜੇ ਦੇ ਕਰੀਬ ਅਚਾਨਕ ਜ਼ੋਰਦਾਰ ਧਮਾਕੇ ਦੀ ਆਵਾਜ਼ (HEAVY BLAST SOUND) ਸੁਣਾਈ ਦਿੱਤੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸ ਦੀ ਆਵਾਜ਼ 50 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਜਿਸ ਕਾਰਨ ਬਾੜਮੇਰ, ਜਲੌਰ ਸਮੇਤ ਗੁਜਰਾਤ ਨਾਲ ਲੱਗਦੇ ਸਰਹੱਦੀ ਪਿੰਡਾਂ ਵਿੱਚ ਇਸ ਦੀ ਚਰਚਾ ਸ਼ੁਰੂ ਹੋ ਗਈ।
ਇਹ ਵੀ ਪੜੋ: BBMB ਚੋਂ ਪੰਜਾਬ ਦੀ ਹਿੱਸੇਦਾਰੀ ਖ਼ਤਮ ਕਰਨ ਤੇ ਗਰਮਾਈ ਸਿਆਸਤ
ਧਮਾਕੇ ਦੀ ਆਵਾਜ਼ ਤੋਂ ਬਾਅਦ ਖੁਫੀਆ ਅਤੇ ਸੁਰੱਖਿਆ ਏਜੰਸੀਆਂ ਦੇ ਨਾਲ-ਨਾਲ ਪੁਲਿਸ ਅਤੇ ਬੀਐਸਐਫ ਹਰਕਤ ਵਿੱਚ ਆ ਗਈ ਹੈ। ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਕਿ ਧਮਾਕਾ ਭਾਰਤੀ ਸਰਹੱਦ 'ਚ ਹੋਇਆ ਜਾਂ ਪਾਕਿਸਤਾਨ ਸਰਹੱਦ 'ਚ।
ਇਹ ਵੀ ਪੜੋ: ਰੂਸੀ ਕਾਫਲੇ ਦੇ ਅੱਗੇ ਨਿਹੱਥਾ ਖੜ੍ਹਾ ਹੋ ਗਿਆ ਵਿਅਕਤੀ, ਧੱਕਾ ਲਗਾ ਕੇ ਰੋਕਿਆ ਟੈਂਕ, ਦੇਖੋ ਵੀਡੀਓ