ਨਵੀਂ ਦਿੱਲੀ: ਸ਼ਰਧਾ ਵਾਕਰ ਕਤਲ ਕੇਸ ਦੇ ਦੋਸ਼ੀ ਆਫਤਾਬ ਪੂਨਾਵਾਲਾ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਟਾਲ ਦਿੱਤੀ ਗਈ ਹੈ। ਪੁਲਿਸ ਦੀ ਅਰਜ਼ੀ 'ਤੇ ਸਾਕੇਤ ਅਦਾਲਤ ਨੇ ਸੁਣਵਾਈ ਸ਼ਨੀਵਾਰ ਸਵੇਰੇ 10 ਵਜੇ ਤੱਕ ਮੁਲਤਵੀ ਕਰ ਦਿੱਤੀ (Hearing on bail plea of accused Aftab postponed) ਹੈ। ਜ਼ਮਾਨਤ ਪਟੀਸ਼ਨ 'ਤੇ ਹੁਣ ਸ਼ਨੀਵਾਰ ਨੂੰ ਬਹਿਸ ਹੋਵੇਗੀ। ਇਸ ਤੋਂ ਪਹਿਲਾਂ ਮੁਲਜ਼ਮ ਆਫਤਾਬ ਪੂਨਾਵਾਲਾ ਦੇ ਵਕੀਲ ਐਮਐਸ ਖ਼ਾਨ ਨੇ ਉਸ ਦੀ ਜ਼ਮਾਨਤ ਸਬੰਧੀ ਸਾਕੇਤ ਅਦਾਲਤ ਵਿੱਚ ਅਰਜ਼ੀ ਦਾਖ਼ਲ ਕੀਤੀ ਸੀ, ਜਿਸ ’ਤੇ ਅੱਜ ਸਵੇਰੇ 10 ਵਜੇ ਸੁਣਵਾਈ ਹੋਣੀ ਸੀ। ਮੁਲਜ਼ਮਾਂ ਦੇ ਵਕੀਲ ਨੇ ਵੀ ਆਫਤਾਬ ਨੂੰ ਜ਼ਮਾਨਤ ਮਿਲਣ ਦੀ ਉਮੀਦ ਜਤਾਈ ਸੀ।
ਆਫਤਾਬ ਦੇ ਵਕੀਲ ਐੱਮਐੱਸ ਖਾਨ ਨੇ ਵੀ ਦਿੱਲੀ ਪੁਲਿਸ ਦੀ ਕਾਰਜਸ਼ੈਲੀ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਸ਼ਰਧਾ ਕਤਲ ਕੇਸ 'ਚ ਨਵਾਂ ਮੋੜ ਆਉਣ ਵਾਲਾ ਹੈ, ਜਿਸ ਤੋਂ ਬਾਅਦ ਦਿੱਲੀ ਪੁਲਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ। ਦਿੱਲੀ ਪੁਲਿਸ ਜੋ ਸਬੂਤ ਪੇਸ਼ ਕਰ ਰਹੀ ਹੈ, ਉਹ ਸਭ ਬੇਬੁਨਿਆਦ ਹੈ। ਅਜੇ ਤੱਕ ਦਿੱਲੀ ਪੁਲਿਸ ਵੱਲੋਂ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤਾ ਗਿਆ ਹੈ ਅਤੇ ਜਿਵੇਂ-ਜਿਵੇਂ ਇਹ ਮਾਮਲਾ ਅੱਗੇ ਵਧੇਗਾ, ਦਿੱਲੀ ਪੁਲਿਸ ਵੀ ਇਸ ਮਾਮਲੇ ਵਿੱਚ ਫਸਦੀ ਜਾਵੇਗੀ।
ਦੱਸ ਦੇਈਏ ਕਿ ਪੁਲਿਸ ਨੇ ਮਹਿਰੌਲੀ ਦੇ ਜੰਗਲਾਂ ਵਿੱਚੋਂ ਇੱਕ ਲਾਸ਼ ਦੀਆਂ ਹੱਡੀਆਂ ਬਰਾਮਦ ਕੀਤੀਆਂ ਹਨ। ਹੁਣ ਇਹ ਹੱਡੀਆਂ ਸ਼ਰਧਾ ਦੇ ਪਿਤਾ ਵਿਕਾਸ ਵਾਕਰ ਦੇ ਡੀਐਨਏ ਨਾਲ ਮੇਲ ਖਾਂਦੀਆਂ ਹਨ। ਪੁਲਿਸ ਕਈ ਦਿਨਾਂ ਤੋਂ ਇਸ ਡੀਐਨਏ ਟੈਸਟ ਦੀ ਰਿਪੋਰਟ ਦੀ ਉਡੀਕ ਕਰ ਰਹੀ ਸੀ। ਇਹ ਜਾਣਕਾਰੀ ਸਾਹਮਣੇ ਆਉਣ ਨਾਲ ਇਸ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ। ਦੂਜੇ ਪਾਸੇ ਦਿੱਲੀ ਪੁਲਿਸ ਦੇ ਸੂਤਰਾਂ ਅਨੁਸਾਰ, ਜਿਨ੍ਹਾਂ ਹੱਡੀਆਂ ਦਾ ਡੀਐਨਏ ਕੀਤਾ ਗਿਆ ਹੈ। ਉਨ੍ਹਾਂ ਨੂੰ ਜਲਦੀ ਹੀ ਪੋਸਟਮਾਰਟਮ ਲਈ ਏਮਜ਼ ਭੇਜਿਆ ਜਾਵੇਗਾ।
ਸੂਤਰਾਂ ਨੇ ਦੱਸਿਆ ਕਿ ਪੋਸਟਮਾਰਟਮ ਰਾਹੀਂ ਸ਼ਰਧਾ ਦੇ ਕਤਲ ਦੇ ਸਹੀ ਦਿਨ ਅਤੇ ਸਮੇਂ ਦਾ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਜਾਵੇਗੀ। ਇੰਨਾ ਹੀ ਨਹੀਂ ਪੋਲੀਗ੍ਰਾਫ ਟੈਸਟ ਤੋਂ ਬਾਅਦ ਪੁਲਿਸ ਨੇ ਜੰਗਲ 'ਚੋਂ ਸ਼ਰਧਾ ਦੇ ਕੁਝ ਕੱਪੜੇ ਵੀ ਬਰਾਮਦ ਕੀਤੇ ਹਨ, ਜੋ ਉਸ ਨੇ ਆਪਣੇ ਆਖਰੀ ਪਲਾਂ 'ਚ ਪਹਿਨੇ ਸਨ। ਇਹ ਕੱਪੜੇ ਜੰਗਲਾਂ 'ਚੋਂ ਮਿਲੇ ਹਨ, ਜਿਨ੍ਹਾਂ ਨੂੰ ਫੋਰੈਂਸਿਕ ਜਾਂਚ ਲਈ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਪੀਲੀਭੀਤ ਸਿੱਖ ਐਨਕਾਊਂਟਰ ਮਾਮਲੇ 'ਚ ਕੋਰਟ ਨੇ ਬਦਲਿਆ ਫੈਸਲਾ, ਉਮਰ ਕੈਦ ਦੀ ਸਜ਼ਾ ਘਟਾ ਕੀਤੀ 7 ਸਾਲ