ਹਰਿਆਣਾ/ਪਾਣੀਪਤ: ਹਰਿਆਣਾ ਦੇ ਪਾਣੀਪਤ ਜ਼ਿਲੇ ਦੇ ਮਤਲੌਦਾ ਥਾਣਾ ਖੇਤਰ 'ਚ 7 ਦਿਨ ਪਹਿਲਾਂ ਚਾਰ ਔਰਤਾਂ ਨਾਲ ਹੋਈ ਦਰਿੰਦਗੀ ਦੇ ਮਾਮਲੇ 'ਚ ਪੁਲਿਸ ਦੇ ਹੱਥ ਅਜੇ ਤੱਕ ਖਾਲੀ ਹਨ। ਕਰੀਬ 800 ਪੁਲਿਸ ਮੁਲਾਜ਼ਮ ਅਤੇ 22 ਟੀਮਾਂ ਲਗਾਤਾਰ ਇਸ ਮਾਮਲੇ ਨੂੰ ਟਰੇਸ ਕਰਨ ਵਿੱਚ ਜੁਟੀਆਂ ਹੋਈਆਂ ਹਨ ਪਰ ਪੁਲਿਸ ਨੂੰ ਇੱਕ ਵੀ ਸੁਰਾਗ ਨਹੀਂ ਮਿਲਿਆ। ਪਾਣੀਪਤ, ਕਰਨਾਲ, ਜੀਂਦ, ਰੋਹਤਕ ਅਤੇ ਸੋਨੀਪਤ ਦੇ ਪੁਲਿਸ ਮੁਲਾਜ਼ਮ ਡੇਰਾ ਲਾਏ ਹੋਏ ਹਨ। ਤਿੰਨ ਆਈਪੀਐਸ ਅਧਿਕਾਰੀ ਇਸ ਮਾਮਲੇ ਦੀ ਹਰ ਪਹਿਲੂ ਦੀ ਜਾਂਚ ਕਰ ਰਹੇ ਹਨ। ਇਸ ਦੇ ਨਾਲ ਹੀ ਹਰਿਆਣਾ ਦੇ ਡੀਜੀਪੀ ਸ਼ਤਰੂਜੀਤ ਕਪੂਰ ਵੀ ਇਸ ਮਾਮਲੇ ਦੀ ਖੁਦ ਨਿਗਰਾਨੀ ਕਰ ਰਹੇ ਹਨ।
ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ: ਦੱਸ ਦਈਏ ਕਿ 7 ਦਿਨ ਪਹਿਲਾਂ ਮਤਲੋਡਾ ਥਾਣਾ ਖੇਤਰ ਦੇ ਇਕ ਡੇਰੇ ਅਤੇ ਮੱਛੀ ਫਾਰਮ 'ਤੇ ਲੁਟੇਰਿਆਂ ਨੇ ਆਪਣਾ ਕਹਿਰ ਮਚਾਇਆ, ਜਿਸ 'ਚ ਇਕ ਔਰਤ ਦੀ ਮੌਤ ਹੋ ਗਈ ਅਤੇ ਤਿੰਨ ਔਰਤਾਂ ਦੇ ਨਾਲ ਉਨ੍ਹਾਂ ਦੇ ਪਤੀ ਅਤੇ ਬੱਚਿਆਂ ਦੇ ਸਾਹਮਣੇ ਦਰਿੰਦਗੀ ਕੀਤੀ ਗਈ। ਸਾਰੇ ਬਦਮਾਸ਼ ਤਲਵਾਰਾਂ ਅਤੇ ਬੰਦੂਕਾਂ ਨਾਲ ਡੇਰੇ ਵਿੱਚ ਦਾਖਲ ਹੋਏ ਅਤੇ ਸਾਰੀ ਰਾਤ ਔਰਤਾਂ ਨਾਲ ਸਮੂਹਿਕ ਬਲਾਤਕਾਰ (Panipat Gang Rape Case) ਕਰਦੇ ਰਹੇ। ਇਨ੍ਹਾਂ ਲੁਟੇਰਿਆਂ ਨੇ ਹੈਵਾਨੀਅਤ ਦਾ ਅਜਿਹਾ ਨੰਗਾ ਨਾਚ ਕੀਤਾ ਕਿ 2 ਮਹੀਨੇ ਦੀ ਗਰਭਵਤੀ ਔਰਤ ਨੂੰ ਵੀ ਨਹੀਂ ਬਖਸ਼ਿਆ ਅਤੇ ਇਕ-ਇਕ ਕਰਕੇ ਗਰਭਵਤੀ ਔਰਤ ਨਾਲ ਵੀ ਦਰਿੰਦਗੀ ਕੀਤੀ।
ਪੀੜਿਤ ਔਰਤਾਂ ਲਈ ਨਾਸੂਰ ਬਣ ਗਈ ਹੈਵਾਨੀਅਤ: ਬਦਮਾਸ਼ ਵੱਲੋਂ ਕੀਤੀ ਗਈ ਹੈਵਾਨੀਅਤ ਪੀੜਿਤ ਔਰਤਾਂ ਲਈ ਨਾਸੂਰ ਬਣ ਗਈ ਹੈ। ਪੀੜਤ ਔਰਤਾਂ ਜਦੋਂ ਵੀ ਉਸ ਰਾਤ ਨੂੰ ਯਾਦ ਕਰਦੀਆਂ ਹਨ ਤਾਂ ਉਨ੍ਹਾਂ ਦੀ ਰੂਹ ਕੰਬ ਜਾਂਦੀ ਹੈ ਅਤੇ ਅੱਖਾਂ ਵਿੱਚੋਂ ਹੰਝੂ ਵਹਿਣ ਲੱਗ ਪੈਂਦੇ ਹਨ। ਇਸ ਦੇ ਨਾਲ ਹੀ ਦਰਿੰਦਗੀ ਦਾ ਸ਼ਿਕਾਰ ਹੋਈ ਗਰਭਵਤੀ ਔਰਤ ਦਾ ਬੁੱਧਵਾਰ ਨੂੰ ਗਰਭਪਾਤ ਹੋ ਗਿਆ। ਗੈਂਗਰੇਪ ਤੋਂ ਬਾਅਦ ਔਰਤ ਦਾ ਖੂਨ ਵਹਿਣਾ ਬੰਦ ਨਹੀਂ ਹੋ ਰਿਹਾ ਸੀ ਅਤੇ ਬੁੱਧਵਾਰ ਨੂੰ ਹਸਪਤਾਲ 'ਚ ਇਲਾਜ ਦੌਰਾਨ ਉਸ ਦਾ ਗਰਭਪਾਤ ਹੋ ਗਿਆ।
- Ujjain minor rape Case: ਰਾਹੁਲ ਅਤੇ ਪ੍ਰਿਅੰਕਾ ਗਾਂਧੀ ਨੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਚੁੱਕਿਆ ਸਵਾਲ, ਕਿਹਾ-ਮਹਿਲਾਵਾਂ ਦੀ ਸੁਰੱਖਿਆ 'ਚ ਸਰਕਾਰ ਨਕਾਮ
- MINOR GIRL RAPED: ਉਜੈਨ 'ਚ ਬਲਾਤਕਾਰ ਤੋਂ ਬਾਅਦ ਖੂਨ ਨਾਲ ਲੱਥਪੱਥ ਮਿਲੀ ਨਬਾਲਿਗ ਕੁੜੀ, ਅਣਪਛਾਤਿਆਂ ਖ਼ਿਲਾਫ਼ ਮਾਮਲਾ ਦਰਜ,ਪੁਲਿਸ ਵੱਲੋਂ ਐੱਸਆਈਟੀ ਦਾ ਗਠਨ
- IED Blast In Chaibasa: ਚਾਈਬਾਸਾ ਵਿੱਚ IED ਬਲਾਸਟ, ਕੋਬਰਾ ਦਾ ਇੱਕ ਜਵਾਨ ਸ਼ਹੀਦ, ਕਈ ਜਖ਼ਮੀ
ਮਾਮਲੇ ਨੂੰ ਲੈ ਕੇ ਸਿਆਸਤ ਵੀ ਗਰਮਾਈ: ਇਸ ਘਟਨਾ ਨੇ ਜਿੱਥੇ ਪੂਰੇ ਸੂਬੇ ਨੂੰ ਸ਼ਰਮਸਾਰ ਕਰ ਦਿੱਤਾ ਹੈ, ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਸਿਆਸਤ ਵੀ ਗਰਮਾ ਗਈ ਹੈ। ਵਿਰੋਧੀ ਪਾਰਟੀਆਂ ਲਗਾਤਾਰ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀਆ ਹਨ। ਬੁੱਧਵਾਰ ਨੂੰ ਕਾਂਗਰਸੀ ਵਰਕਰਾਂ ਨੇ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ ਕਿ ਜੇਕਰ ਤਿੰਨ ਦਿਨਾਂ 'ਚ ਲੁਟੇਰੇ ਨਾ ਫੜੇ ਗਏ ਤਾਂ ਸਾਬਕਾ ਮੁੱਖ ਮੰਤਰੀ ਭੂਪੇਂਦਰ ਸਿੰਘ ਹੁੱਡਾ ਅਤੇ ਸੰਸਦ ਮੈਂਬਰ ਦੀਪੇਂਦਰ ਹੁੱਡਾ ਪਾਣੀਪਤ 'ਚ ਧਰਨੇ 'ਤੇ ਬੈਠਣਗੇ।
800 ਪੁਲਿਸ ਮੁਲਾਜ਼ਮ, 300 ਘੰਟੇ ਦੀ ਸੀਸੀਟੀਵੀ ਫੁਟੇਜ ਅਤੇ 1500 ਲੋਕਾਂ ਤੋਂ ਪੁੱਛਗਿੱਛ: ਪੁਲਿਸ ਲਈ ਨੱਕ ਦਾ ਸਵਾਲ ਬਣਿਆ ਇਹ ਮਾਮਲਾ ਲਗਾਤਾਰ ਜ਼ੋਰ ਫੜਦਾ ਜਾ ਰਿਹਾ ਹੈ। 800 ਪੁਲਿਸ ਮੁਲਾਜ਼ਮ ਅਤੇ 22 ਟੀਮਾਂ ਲਗਾਤਾਰ ਇਸ ਮਾਮਲੇ ਨੂੰ ਟਰੇਸ ਕਰਨ ਵਿੱਚ ਜੁਟੀਆਂ ਹੋਈਆਂ ਹਨ। ਪੁਲਸ ਨੇ ਗੁਆਂਢੀਆਂ ਤੋਂ ਲੈ ਕੇ ਪਿੰਡ ਵਾਸੀਆਂ ਤੱਕ ਸਾਰਿਆਂ ਤੋਂ ਪੁੱਛਗਿੱਛ ਕੀਤੀ ਹੈ। ਪੁਲਿਸ ਨੇ 1500 ਦੇ ਕਰੀਬ ਲੋਕਾਂ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਹੈ ਪਰ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਇੱਕੋ ਬਾਈਕ 'ਤੇ ਸਵਾਰ ਚਾਰ ਅਪਰਾਧੀਆਂ ਨੇ ਇੰਨੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਪਰ ਵੱਡੀ ਗੱਲ ਇਹ ਹੈ ਕਿ ਲੁਟੇਰੇ ਸੀਸੀਟੀਵੀ 'ਚ ਕਿਤੇ ਨਜ਼ਰ ਨਹੀਂ ਆਏ। ਕਰੀਬ 300 ਘੰਟੇ ਸੀਸੀਟੀਵੀ ਦੇਖਣ ਅਤੇ ਸਾਰੇ ਰਸਤਿਆਂ ਦੀ ਪੁੱਛਗਿੱਛ ਕਰਨ ਤੋਂ ਬਾਅਦ ਵੀ ਕੋਈ ਸੁਰਾਗ ਨਹੀਂ ਮਿਲਿਆ। ਲੁਟੇਰੇ ਆਪਣਾ ਮੋਬਾਈਲ ਫ਼ੋਨ ਬੰਦ ਕਰਕੇ ਆਏ ਸਨ। ਕਿਉਂਕਿ ਮੌਕੇ 'ਤੇ ਕਿਸੇ ਹੋਰ ਫ਼ੋਨ ਦੀ ਲੋਕੇਸ਼ਨ ਦਾ ਪਤਾ ਨਹੀਂ ਲੱਗ ਸਕਿਆ।