ਚੰਡੀਗੜ੍ਹ: ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਹਮੇਸ਼ਾ ਹੀ ਸਿੱਖ ਚਿਹਰਿਆਂ ਦੀ ਤਲਾਸ਼ ਵਿੱਚ ਰਹੀ (BJP had been in search of Sikh face in Punjab) ਹੈ। ਪਿਛਲੇ ਢਾਈ ਦਹਾਕਿਆਂ ਤੱਕ ਭਾਰਤੀ ਜਨਤਾ ਪਾਰਟੀ ਨੂੰ ਸ਼ਾਇਦ ਸਿੱਖ ਆਗੂਆਂ ਦੀ ਇਸ ਲਈ ਜਿਆਦਾ ਲੋੜ ਮਹਿਸੂਸ ਨਾ ਪਈ ਹੋਵੇ ਕਿਉਂਕਿ ਇਸ ਦੌਰਨ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਗਠਜੋੜ ਵਿੱਚ ਚੋਣ ਲੜਦੀ ਰਹੀ (BJP contested poll in alliance with SAD)ਹੈ। ਇਸ ਦੌਰਾਨ ਭਾਜਪਾ ਦੀ ਟਿਕਟ ’ਤੇ ਵਿਧਾਨ ਸਭਾ ਵਿੱਚ ਪੁੱਜਣ ਵਾਲੇ ਜਿਆਦਾਤਰ ਚਿਹਰੇ ਹਿੰਦੂ ਹੀ ਰਹੇ ਤੇ ਕੋਈ ਸਿੱਖ ਆਗੂ ਸ਼ਾਇਦ ਹੀ ਭਾਜਪਾ ਤੋਂ ਵਿਧਾਇਕ ਬਣਿਆ ਹੋਵੇ। ਹੁਣ ਜਦੋਂ ਗਠਜੋੜ ਟੁੱਟ ਗਿਆ ਹੈ ਤੇ ਪਾਰਟੀ ਨੂੰ ਪੰਜਾਬ ਵਿੱਚ ਆਪਣੇ ਪੱਧਰ ’ਤੇ ਹੀ ਰਾਜਨੀਤੀ ਕਰਨੀ ਪੈ ਰਹੀ ਹੈ ਤਾਂ ਸਿੱਖ ਚਿਹਰਿਆਂ ਦੀ ਅਹਿਮੀਅਤ ਵਧੇਰੇ ਹੋ ਗਈ ਹੈ ਤੇ ਅਜਿਹੇ ਵਿੱਚ ਹਰਜੀਤ ਸਿੰਘ ਗਰੇਵਾਲ ਪਾਰਟੀ ਲਈ ਇੱਕ ਅਹਿਮ ਸਿੱਖ ਚਿਹਰਾ ਸਾਬਤ ਹੋ ਰਹੇ ਹਨ।
ਨਿਜੀ ਜਾਣਕਾਰੀ
ਹਰਜੀਤ ਸਿੰਘ ਗਰੇਵਾਲ ਮੂਲ ਰੂਪ ਵਿੱਚ ਬਰਨਾਲਾ ਜਿਲ੍ਹਾ ਦੇ ਪਿੰਡ ਧਨੌਲਾ ਦੇ ਵਸਨੀਕ ਹਨ। ਉਹ 65 ਸਾਲ ਦੇ ਕਰੀਬ ਹੋ ਚੁੱਕੇ ਹਨ। ਉਨ੍ਹਾਂ ਦਾ ਜਨਮ ਪੰਜਾਬ ਵਿੱਚ ਹੀ ਹੋਇਆ ਤੇ ਪਿਤਾ ਦਾ ਨਾਮ ਹਰਨੇਕ ਸਿੰਘ ਹੈ। ਗਰੇਵਾਲ ਨੇ ਮੁੱਢਲੀ ਸਿੱਖਿਆ ਸਥਾਨਕ ਸਕੂਲਾਂ ਤੋਂ ਕੀਤੀ ਤੇ ਪੰਜਾਬੀ ਯੂਨੀਵਰਸਿਟੀ ਨਾਲ ਜੁੜੇ ਬਰਨਾਲਾ ਦੇ ਕਾਲਜ ਐਸਡੀ ਕਾਲਜ ਤੋਂ ਬੀਏ ਦੀ ਪੜ੍ਹਾਈ ਕੀਤੀ।
ਰਾਜਸੀ ਸਥਿਤੀ
- ਵਰਤਮਾਨ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) 2016 ਵਿੱਚ ਪੰਜਾਬ ਦੇ ਮੀਤ ਪ੍ਰਧਾਨ -
- ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਦੇ ਸਾਬਕਾ ਚੇਅਰਮੈਨ ਅਕਤੂਬਰ 2014 - ਜਨਵਰੀ 2017
- ਕਿਸਾਨ ਜਥੇਬੰਦੀਆਂ ਨਾਲ ਟਕਰਾਅ ਵਾਲੇ ਭਾਜਪਾ ਆਗੂ ਹਰਜੀਤ ਗਰੇਵਾਲ ਨੂੰ ਪਾਰਟੀ ਨਾਲ ਜੁਰੇ ਹੋਣ ਕਾਰਨ ਕਾਫੀ ਵਿਰੋਧ ਝੱਲਣਾ ਪਿਆ
- ਤਿੰਨ ਖੇਤੀਬਾੜੀ ਕਾਨੂੰਨ, ਪਾਰਟੀ ਦੁਆਰਾ ਇੱਕ ਮੁੱਖ ਅਹੁਦੇ ਨਾਲ ਨਿਵਾਜਿਆ ਗਿਆ
- ਉਹ ਕੌਮੀ ਪੱਧਰ ’ਤੇ ਕਿਸਾਨ ਮੋਰਚਾ ਦੇ ਸਕੱਤਰ ਵੀ ਰਹੇ
- 2017 ਦੀ ਵਿਧਾਨ ਸਭਾ ਚੋਣ ਰਾਜਪੁਰ ਹਲਕੇ ਤੋਂ ਲੜੀ, ਤੀਜਾ ਸਥਾਨ ਹਾਸਲ ਕੀਤਾ ਜੋ ਕਿ ਹੈ।
ਭਾਜਪਾ ਲਈ ਝੱਲਿਆ ਨੁਕਸਾਨ
ਹਰਜੀਤ ਸਿੰਘ ਗਰੇਵਾਲ ਖੇਤੀ ਕਾਨੂੰਨਾਂ ’ਤੇ ਹਮੇਸ਼ਾ ਹੀ ਪਾਰਟੀ ਨਾਲ ਖੜ੍ਹੇ ਰਹੇ। ਉਨ੍ਹਾਂ ਕਦੇ ਵੀ ਇਹ ਨਹੀਂ ਕਿਹਾ ਕਿ ਕਾਨੂੰਨ ਗਲਤ ਹਨ, ਸਗੋਂ ਇਸ ਦੇ ਲਾਭ ਗਿਣਾਉਂਦੇ ਰਹੇ ਤੇ ਇਸੇ ਕਾਰਨ ਉਨ੍ਹਾਂ ਨੂੰ ਨਾ ਸਿਰਫ ਕਿਸਾਨਾਂ ਦਾ ਵਿਰੋਧ ਝੱਲਣਾ ਪਿਆ, ਸਗੋਂ ਕਿਸਾਨਾਂ ਨੇ ਜੁਲਾਈ ਮਹੀਨੇ ਵਿੱਚ ਉਨ੍ਹਾਂ ਦੀ ਝੋਨੇ ਦੀ ਖੜ੍ਹੀ ਫਸਲ ਵੀ ਵਾਹ ਦਿੱਤੀ। ਪਿੰਡ ਤੋਂ ਜੁੜੇ ਹੋਣ ਕਾਰਨ ਤੇ ਸਿੱਖ ਹੋਣ ਦੇ ਨਾਤੇ ਭਾਜਪਾ ਨੇ ਹਰਜੀਤ ਗਰੇਵਾਲ ਨੂੰ ਕਿਸਾਨਾਂ ਨਾਲ ਗੱਲਬਾਤ ਕਰਨ ਦੀ ਜਿੰਮੇਵਾਰੀ ਦਿੱਤੀ ਤੇ ਤਾਲਮੇਲ ਕਮੇਟੀ ਦਾ ਚੇਅਰਮੈਨ ਬਣਾਇਆ। ਇਸ ਦੌਰਾਨ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਨੇੜਤਾ ਵੀ ਵਧੀ (Become near to PM Modi) । ਮੁਸ਼ਕਲ ਸਮੇਂ ਵਿੱਚ ਪਾਰਟੀ ਲਈ ਡਟਣ ਦੇ ਇਵਜ ਵਿੱਚ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਵੱਲੋਂ ਹਰਜੀਤ ਗਰੇਵਾਲ ਨੂੰ ਅਹਿਮ ਜਿੰਮੇਵਾਰੀ ਦਿੱਤੇ ਜਾਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ:ਕਿਸਾਨ ਅੰਦੋਲਨ ਖ਼ਤਮ ਨਹੀਂ Suspend ਹੋਵੇਗਾ: ਚੜੂਨੀ