ETV Bharat / bharat

ਸਿੱਧੂ ਦੇ ਸਾਰੇ ਚੌਕੇ ਛੱਕੇ ਸੰਭਾਲ ਲਵਾਂਗੇ-ਹਰੀਸ਼ ਰਾਵਤ - ਕੈਪਟਨ ਹੀ ਹੋਣਗੇ ਮੁੱਖ ਮੰਤਰੀ ਦਾ ਚਿਹਰਾ

ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਉਨ੍ਹਾਂ ਨੂੰ ਸੁਤੰਤਰ ਤੌਰ ‘ਤੇ ਫੈਸਲੇ ਨਾ ਲੈਣ ਦੇਣ ਕਰਕੇ ਇੱਟ ਨਾਲ ਇੱਟ ਵਜਾਉਣ ਦੀ ਧਮਕੀ ਮਗਰੋਂ ਪੰਜਾਬ ਮਾਮਲਿਆਂ ਦੇ ਇਂਚਾਰਜ ਹਰੀਸ਼ ਰਾਵਤ ਨੇ ਕਿਹਾ ਹੈ ਕਿ ਸਿੱਧੂ ਕਦੇ ਕਦਾਈਂ ਚੌਕੇ ਦੀ ਥਾਂ ਛੱਕਾ ਵੀ ਮਾਰ ਦਿੰਦੇ ਹਨ ਪਰ ਕਾਂਗਰਸ ਪਾਰਟੀ ਉਨ੍ਹਾਂ ਦੇ ਸਾਰੇ ਚੌਕੇ ਛੱਕੇ ਸੰਭਾਲ ਲਵੇਗੀ। ਉਨ੍ਹਾਂ ਕਿਹਾ ਕਿ ਹੋਰ ਪ੍ਰਦੇਸ਼ ਕਾਂਗਰਸ ਕਮੇਟੀਆਂ ਦੀ ਤਰ੍ਹਾਂ ਪੰਜਾਬ ਦੀ ਪੀਸੀਸੀ ਵੀ ਸੁਤੰਤਰ ਹੈ।

ਸਿੱਧੂ ਦੇ ਸਾਰੇ ਚੌਕੇ ਛੱਕੇ ਸੰਭਾਲ ਲਵਾਂਗੇ-ਹਰੀਸ਼ ਰਾਵਤ

author img

By

Published : Aug 27, 2021, 4:09 PM IST

Updated : Aug 27, 2021, 4:37 PM IST

ਨਵੀਂ ਦਿੱਲੀ: ਹਰੀਸ਼ ਰਾਵਤ ਨੇ ਕਿਹਾ ਕਿ ਨਵਜੋਤ ਸਿੱਧੂ ਦੀ ਬਿਆਨਬਾਜੀ ਦਾ ਆਪਣਾ ਅੰਦਾਜ ਹੈ ਤੇ ਕਦੇ ਕਦਾਈਂ ਚੌਕੇ ਦੀ ਥਾਂ ਛੱਕਾ ਮਾਰ ਜਾਂਦੇ ਹਨ। ਮੈਨੂੰ ਉਨ੍ਹਾਂ ਦੇ ਬਿਆਨ ‘ਤੇ ਕੁਝ ਨਹੀਂ ਕਹਿਣਾ ਹੈ ਤੇ ਨਾ ਹੀ ਉਨ੍ਹਾਂ ਤੋਂ ਕਿਸੇ ਤਰ੍ਹਾਂ ਦਾ ਗਿਲਾ ਸ਼ਿਕਵਾ ਨਹੀਂ ਹੈ। ਰਾਵਤ ਨੇ ਕਿਹਾ ਕਿ ਦੇਸ਼ ਦੇ ਸਾਰੇ ਸੂਬਿਆਂ ਦੀ ਪ੍ਰਦੇਸ਼ ਕਾਂਗਰਸ ਕਮੇਟੀਆਂ (ਪੀਸੀਸੀ) ਸੁਤੰਤਰ ਹਨ ਤੇ ਇਸੇ ਤਰ੍ਹਾਂ ਪੰਜਾਬ ਦੀ ਪੀਸੀਸੀ ਪੂਰੀ ਤਰ੍ਹਾਂ ਸੁਤੰਤਰ ਹੈ ਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਫੈਸਲੇ ਲੈਣ ਲਈ ਸੁਤੰਤਰ ਹਨ।

ਸਿੱਧੂ ਦੇ ਸਾਰੇ ਚੌਕੇ ਛੱਕੇ ਸੰਭਾਲਲਵਾਂਗੇ-ਹਰੀਸ਼ ਰਾਵਤ

ਸਲਾਹਕਾਰ ਵੱਲੋਂ ਬਿਆਨ ਵਾਪਸ ਲੈਣ ਨਾਲ ਸੁਲਝਿਆ ਵਿਵਾਦ

ਨਵਜੋਤ ਸਿੰਘ ਸਿੱਧੂ ਨੂੰ ਪੀਪੀਸੀਸੀ ਪ੍ਰਧਾਨ ਲਗਾਉਣ ਵੇਲੇ ਹੱਦ ਵਿੱਚ ਰਹਿਣ ਦੀ ਤਾਕੀਦ ਦੀ ਹੱਦ ਵਾਰ-ਵਾਰ ਪਾਰ ਕਰਨ ਦੇ ਇੱਕ ਸੁਆਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਸਿੱਧੂ ਕਦੇ ਕਦਾਈਂ ਚੌਕੇ ਦੀ ਥਾਂ ਛੱਕਾ ਲਗਾ ਜਾਂਦੇ ਹਨ ਪਰ ਇਹ ਸਾਰੇ ਪੁਆਇਂਟ ਕਾਂਗਰਸ ਦੇ ਖਾਤੇ ਵਿੱਚ ਹੀ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਿੱਧੂ ਦੇ ਸਾਰੇ ਚੌਕੇ ਛੱਕੇ ਸੰਭਾਲ ਲਵੇਗੀ। ਉਨ੍ਹਾਂ ਨੇ ਕਿਹਾ ਕਿ ਸਿੱਧੂ ਦੇ ਸਲਾਹਕਾਰ ਦੇ ਬਿਆਨ ਬਾਰੇ ਉਨ੍ਹਾਂ ਦੀ ਦੋ ਤਿੰਨ ਦਿਨ ਪਹਿਲਾਂ ਗੱਲ ਹੋਈ ਸੀ ਤੇ ਹੁਣ ਜੇਕਰ ਸਿੱਧੂ ਨੇ ਉਨ੍ਹਾਂ ਦੀ ਗੱਲ ਦਾ ਮਾਣ ਰੱਖਿਆ ਹੈ ਤੇ ਸਲਾਹਕਾਰ ਨੇ ਅਸਤੀਫਾ ਦੇ ਦਿੱਤਾ ਤਾਂ ਇਸ ਲਈ ਉਹ ਸਿੱਧੂ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਸਲਾਹਕਾਰ ਦੇ ਬਿਆਨ ਵਾਪਸ ਲੈਣ ਦੇ ਨਾਲ ਵਿਵਾਦ ਸੁਲਝ ਗਿਆ ਹੈ।

ਦੇਸ਼ ਵਿਰੋਧੀ ਬਿਆਨ ਦੇਣ ਦਾ ਸਮਰਥਨ ਨਹੀਂ

ਉਨ੍ਹਾਂ ਕਿਹਾ ਕਿ ਦੇਸ਼ ਹਿੱਤ ਦੇ ਉਲਟ ਬਿਆਨ ਦੇਣ ਵਾਲੇ ਕਿਸੇ ਵੀ ਆਗੂ ਜਾਂ ਵਿਅਕਤੀ ਦਾ ਕਾਂਗਰਸ ਪਾਰਟੀ ਸਮਰਥਨ ਨਹੀਂ ਕਰਦੀ, ਇਹ ਪਾਰਟੀ ਦੀ ਸਪਸ਼ਟ ਨੀਤੀ ਹੈ। ਕਾਂਗਰਸ ਦੇਸ਼ ਵਿਰੋਧੀ ਕਿਸੇ ਬਿਆਨ ਦੇ ਨਾਲ ਨਾ ਪਹਿਲਾਂ ਸੀ ਤੇ ਨਾ ਹੀ ਅੱਗੇ ਨੂੰ ਕਦੇ ਸਮਰਥਨ ਕਰੇਗੀ।

ਕੈਪਟਨ ਹੀ ਹੋਣਗੇ ਮੁੱਖ ਮੰਤਰੀ ਦਾ ਚਿਹਰਾ

ਉਨ੍ਹਾਂ ਇੱਕ ਅਸਿੱਧੇ ਰੂਪ ਵਿੱਚ ਇੱਕ ਸੁਆਲ ਦੇ ਜਵਾਬ ਵਿੱਚ ਮੁੜ ਸਪਸ਼ਟ ਕਰ ਦਿੱਤਾ ਕਿ ਕਾਂਗਰਸ ਪਾਰਟੀ ਨੇ 2022 ਦੀਆਂ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਮੁੱਖ ਮੰਤਰੀ ਦਾ ਚਿਹਰਾ ਲਿਆਉਣ ਦਾ ਫੈਸਲਾ ਲੈ ਲਿਆ ਹੈ। ਉਨ੍ਹਾਂ ਤੋਂ ਸੁਆਲ ਪੁੱਛਿਆ ਗਿਆ ਕਿ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ ਤਾਂ ਉਨ੍ਹਾਂ ਮੀਡੀਆ ਨੂੰ ਪੁੱਛ ਲਿਆ ਕਿ ਇਸ ਵੇਲੇ ਸੀਐਮ ਕੌਣ ਹੈ ਤੇ ਅਜਿਹੇ ਵਿੱਚ ਸੀਐਮ ਚਿਹਰੇ ਬਾਰੇ ਸੁਆਲ ਕਰਨ ਦਾ ਸੁਆਲ ਨਹੀਂ ਉਠਦਾ ਤੇ ਉਹੀ ਚਿਹਰਾ ਹੋਣਗੇ।

ਕਾਂਗਰਸ ਹੈਡ ਕਾਊਂਟ ‘ਤੇ ਨਹੀਂ ਜਾਂਦੀ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਰਵਾਰ ਰਾਤ ਨੂੰ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਦੀ ਰਿਹਾਇਸ਼ ‘ਤੇ ਡਿਨਰ ਡਿਪਲੋਮੈਸੀ ਦੇ ਤਹਿਤ ਇਕੱਠੇ ਕੀਤੇ 57 ਵਿਧਾਇਕਾਂ ਤੇ 8 ਸੰਸਦ ਮੈਂਬਰਾਂ ਦੇ ਸ਼ਕਤੀ ਪ੍ਰਦਰਸ਼ਨ ਦੇ ਚਲਦਿਆਂ ਨਵਜੋਤ ਸਿੰਘ ਸਿੱਧੂ ਦੇ ਕਥਿਤ ਤੌਰ ‘ਤੇ ਬੈਕਫੁੱਟ ‘ਤੇ ਆਉਣ ਬਾਰੇ ਪੁੱਛੇ ਸੁਆਲ ਬਾਰੇ ਰਾਵਤ ਨੇ ਕਿਹਾ ਕਿ ਉਨ੍ਹਾਂ ਨੇ ਨਾ ਤੇ ਕੋਈ ਹੈਡ ਕਾਊਂਟ ਕਰਵਾਇਆ ਹੈ ਤੇ ਨਾ ਹੀ ਕਾਂਗਰਸ ਪਾਰਟੀ ਹੈਡ ਕਾਊਂਟ ‘ਤੇ ਜਾਂਦੀ ਹੈ।

ਜਿਕਰਯੋਗ ਹੈ ਕਿ ਨਵਜੋਤ ਸਿੱਧੂ ਨੇ ਅੰਮ੍ਰਿਤਸਰ ਵਿਖੇ ਇੱਕ ਬਿਆਨ ਦਿੱਤਾ ਸੀ ਕਿ ਜੇਕਰ ਉਨ੍ਹਾਂ ਨੂੰ ਸੁਤੰਤਰ ਤੌਰ ‘ਤੇ ਫੈਸਲੇ ਨਾ ਲੈਣ ਦਿੱਤੇ ਗਏ ਤਾਂ ਉਹ ਇੱਟ ਨਾਲ ਇੱਟ ਵਜਾ ਦੇਣਗੇ। ਇਸ ਉਪਰੰਤ ਹਰੀਸ਼ ਰਾਵਤ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਰੀਆਂ ਪੀਸੀਸੀ ਸੁਤੰਤਰ ਹੁੰਦੀਆਂ ਹਨ ਤੇ ਇਸੇ ਤਰ੍ਹਾਂ ਪੰਜਾਬ ਦੀ ਪੀਸੀਸੀ ਵੀ ਫੈਸਲੇ ਲੈਣ ਲਈ ਸੁਤੰਤਰ ਹੈ।

ਇਹ ਵੀ ਪੜ੍ਹੋ:ਕੀ AAP ਐਸਪੀ ਸਿੰਘ ਓਬਰਾਏ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੇ ਮੂਡ ‘ਚ ?

Last Updated : Aug 27, 2021, 4:37 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.