ਨਵੀਂ ਦਿੱਲੀ: ਕੋਰੋਨਾ ਵੈਕਸੀਨ ਨੂੰ ਲੈ ਕੇ ਸਿਆਸਤ ਗਰਮਾਈ ਹੋਈ ਹੈ। ਦੱਸ ਦਈਏ ਕਿ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਵੈਕਸੀਨ ਦੇ ਮਾਮਲੇ ’ਤੇ ਕਾਂਗਰਸ ਪਾਰਟੀ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਕਹਿ ਰਹੇ ਹਨ ਕਿ ਸਾਡੇ ਬੱਚਿਆਂ ਦੇ ਟੀਕੇ ਕਿੱਥੇ ਹਨ ? ਰਾਜਸਥਾਨ ’ਚ ਵੈਕਸੀਨ ਨੂੰ ਕੂੜੇ ਚ ਸੁੱਟ ਦਿੱਤਾ ਗਿਆ ਜਦਕਿ ਪੰਜਾਬ 'ਚ ਲੋਕ ਇਸ ਚੋਂ ਲਾਭ ਕਮਾ ਰਹੇ ਹਨ।
ਰਾਹੁਲ ਗਾਂਧੀ ਕਹਿੰਦੇ ਨੇ ਕਿ ਬੱਚਿਆਂ ਦੀ ਵੈਕਸੀਨ ਕਿੱਥੇ, ਰਾਜਸਥਾਨ 'ਚ ਕੂੜੇ 'ਚ ਸੁੱਟੀ ਜਾ ਰਹੀ ਹੈ : ਪੁਰੀ
ਕੇਂਦਰੀ ਹਰਦੀਪ ਪੂਰੀ ਨੇ ਕਿਹਾ ਕਿ ਕੇਂਦਰ ਨੇ ਲੋਕਾਂ ਨੂੰ ਮੁਫਤ ਟੀਕੇ ਲਗਾਉਣ ਦੇ ਲਈ 50 ਫੀਸਦ ਟੀਕੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ ਨੂੰ ਵੰਡੇ ਹਨ। ਰਾਜ ਆਪਣੀ ਖਰੀਦ ’ਤੇ ਮੁਨਾਫਾ ਕਮਾ ਰਹੇ ਹਨ, ਜੇ ਇਹ ਉਪਰੋਕਤ ਅੰਕੜੇ ਸਹੀ ਹਨ ਤਾਂ ਮੁਨਾਫਿਆਂ ਦੀ ਅਸਲ ਰਕਮ ਸਿਰਫ 2.40 ਕਰੋੜ ਰੁਪਏ ਨਹੀਂ।
ਕੇਂਦਰੀ ਮੰਤਰੀ ਐਚਐਸ ਪੁਰੀ ਨੇ ਕਿਹਾ ਕਿ ਪੰਜਾਬ ’ਚ ਕੋਵਿਡ 19 ਖੁਰਾਕਾਂ ਲੋਕਾਂ ਨੂੰ ਮੁਫਤ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਪਰ ਉਸ ਨੂੰ ਵਧੇਰੇ ਕੀਮਤਾਂ ’ਤੇ ਵੇਚਿਆ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਕੋਵੀਸ਼ੀਲਡ ਖੁਰਾਕ 309 ਰੁਪਏ ਚ ਖਰੀਦੀ ਗਈ ਅਤੇ ਉਸ ਨੂੰ 1,560 ਰੁਪਏ ’ਤੇ ਵੇਚੀ ਗਈ ਹੈ।
ਇਹ ਵੀ ਪੜੋ: 24 ਘੰਟਿਆਂ 'ਚ ਭਾਰਤ 'ਚ 1,20,529 ਮਾਮਲਿਆਂ ਦੀ ਪੁਸ਼ਟੀ, 3,380 ਮੌਤਾਂ