ਸੋਨੀਪਤ: ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਓ ਓਲੰਪਿਕ 2020 ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ। ਇਸ ਟੀਮ ਦਾ ਇੱਕ ਖਿਡਾਰੀ ਕਾਫ਼ੀ ਚਰਚਾ ਵਿੱਚ ਰਿਹਾ ਹੈ। ਉਹ ਹੈ ਸੁਮਿਤ, ਸੁਮਿਤ ਸੋਨੀਪਤ ਦੇ ਕੁਰਾੜ ਪਿੰਡ ਦਾ ਇੱਕ ਪ੍ਰਤਿਭਾਸ਼ਾਲੀ ਹਾਕੀ ਖਿਡਾਰੀ ਹੈ। ਸੁਮੀਤ ਨੂੰ ਸੋਨੀਪਤ ਦੇ ਪਹਿਲੇ ਪੁਰਸ਼ ਓਲੰਪੀਅਨ ਹਾਕੀ ਖਿਡਾਰੀ ਹੋਣ ਦਾ ਮਾਣ ਵੀ ਪ੍ਰਾਪਤ ਹੋਇਆ ਹੈ।
ਇਹ ਵੀ ਪੜੋ: Tokyo Olympics: PM ਮੋਦੀ ਨੇ ਹਾਕੀ ਟੀਮ ਨਾਲ ਕੀਤੀ ਗੱਲਬਾਤ, ਕਹੀ ਵੱਡੀ ਗੱਲ
ਭਾਰਤੀ ਪੁਰਸ਼ ਹਾਕੀ ਟੀਮ ਦੇ ਕਾਂਸੀ ਤਮਗਾ ਜਿੱਤਣ ਦੇ ਮੌਕੇ 'ਤੇ ਅੱਜ ਸੁਮਿਤ ਦੇ ਘਰ 'ਚ ਜਸ਼ਨ ਦਾ ਮਾਹੌਲ ਹੈ। ਈਟੀਵੀ ਭਾਰਤ ਹਰਿਆਣਾ ਦੀ ਟੀਮ ਸੁਮਿਤ ਦੇ ਘਰ ਪਹੁੰਚੀ। ਸੁਮਿਤ ਦੇ ਪਿਤਾ ਅਤੇ ਭਰਾ ਨੇ ਈਟੀਵੀ ਭਾਰਤ ਨਾਲ ਆਪਣੀ ਖੁਸ਼ੀ ਜ਼ਾਹਰ ਕੀਤੀ।
ਇਹ ਵੀ ਪੜੋ: Tokyo Olympics: ਮੈਦਾਨ ਫਤਿਹ ਕਰਨ ਵਾਲੇ ਹਾਕੀ ਖਿਡਾਰੀਆਂ ਲਈ ਪੰਜਾਬ ਸਰਕਾਰ ਦਾ ਵੱਡਾ ਐਲਾਨ