ਦੁਮਕਾ/ਝਾਰਖੰਡ: ਦਿੱਲੀ ਦੀਆਂ ਬਰੂਹਾਂ ਉੱਤੇ ਬੈਠੇ ਕਿਸਾਨ ਅੰਦੋਲਨ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਆਏ ਲੋਕਾਂ ਨੇ ਕਿਸਾਨਾਂ ਦਾ ਸਾਥ ਦਿੱਤਾ ਸੀ। ਇਨ੍ਹਾਂ ਵਿੱਚ ਕਈ ਲੋਕਾਂ ਨੇ ਜਾਨਾਂ ਵੀ ਗਵਾਈਆਂ ਸੀ। ਇਸ ਦੌਰਾਨ ਆਪਣੇ ਮਾਪਿਆਂ ਤੋਂ ਵੱਖ ਹੋਇਆ 10 ਸਾਲ ਦਾ ਬੱਚਾ ਜ਼ਰੂਰ ਮਿਲ ਗਿਆ ਹੈ। ਦਰਅਸਲ, ਦਿਲੀ ਅੰਦੋਲਨ 'ਚ ਇਕ ਬੱਚਾ 13 ਮਹੀਨੇ ਪਹਿਲਾਂ ਦਿੱਲੀ ਤੋਂ ਭਟਕਦਾ ਹੋਇਆ, ਝਾਰਖੰਡ ਦੇ ਦੁਮਕਾ ਪਹੁੰਚ ਗਿਆ ਸੀ। ਇਹ ਬੱਚਾ ਬੋਲਣ ਅਤੇ ਸੁਣਨ ਵਿੱਚ ਅਸਮਰਥ ਹੈ, ਇਸ ਕਰਕੇ ਇਸ ਦੀ ਕਿਸੇ ਨੂੰ ਸਮਝ ਨਾ ਆਈ ਅਤੇ ਇਹ ਆਪਣੇ ਬਾਰੇ ਕੁਝ ਦੱਸ ਵੀ ਨਾ ਸਕਿਆ। ਪਰ, ਸੰਸਥਾ ਵੱਲੋਂ ਖੋਜ ਕਰਨ ਤੋਂ ਬਾਅਦ ਆਖਿਰਕਾਰ ਇਸ ਬੱਚੇ ਦੀ ਪਛਾਣ ਹੋਈ ਅਤੇ ਉਸ ਦੇ ਮਾਪਿਆਂ ਨੂੰ ਮਿਲ ਗਿਆ ਹੈ। ਲੜਕਾ ਪੰਜਾਬ ਦੇ ਮੋਗਾ ਜ਼ਿਲ੍ਹੇ ਨਾਲ ਸਬੰਧਤ ਹੈ। ਬੱਚੇ ਨੂੰ ਬਾਲ ਭਲਾਈ ਕਮੇਟੀ ਨੇ 13 ਮਹੀਨਿਆਂ ਤੋਂ ਆਪਣੇ ਕੋਲ ਰੱਖਿਆ ਹੋਇਆ ਸੀ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਵੀਰਵਾਰ ਨੂੰ ਉਸ ਨੂੰ ਪੰਜਾਬ ਦੇ ਮੋਗਾ ਸਥਿਤ ਉਸ ਦੇ ਘਰ ਭੇਜ ਦਿੱਤਾ ਗਿਆ।
ਐਸਕਾਰਟ ਟੀਮ ਬੱਚੇ ਨੂੰ ਲੈਕੇ ਪੰਜਾਬ ਲਈ ਰਵਾਨਾ: ਬਾਲ ਭਲਾਈ ਕਮੇਟੀ CWC ਨੇ ਆਖਿਰਕਾਰ ਲੜਕੇ ਦੇ ਪਰਿਵਾਰ ਦਾ ਪਤਾ ਲਗਾ ਲਿਆ। ਵੀਰਵਾਰ ਨੂੰ ਡਿਪਟੀ ਡਿਵੈਲਪਮੈਂਟ ਕਮਿਸ਼ਨਰ ਅਭਿਜੀਤ ਸਿਨਹਾ ਨੇ ਲੜਕੇ ਨੂੰ ਪੰਜਾਬ ਵਿੱਚ ਉਸ ਦੇ ਘਰ ਲਿਜਾਣ ਲਈ ਐਸਕਾਰਟ ਟੀਮ ਦੇ ਹਵਾਲੇ ਕਰ ਦਿੱਤਾ। ਇਸ ਮੌਕੇ ਸੀਡਬਲਿਊਸੀ ਦੇ ਚੇਅਰਪਰਸਨ ਡਾ.ਅਮਰੇਂਦਰ ਕੁਮਾਰ, ਮੈਂਬਰ ਰੰਜਨ ਕੁਮਾਰ ਸਿਨਹਾ, ਡਾ. ਰਾਜ ਕੁਮਾਰ ਉਪਾਧਿਆਏ, ਕੁਮਾਰੀ ਵਿਜੇ ਲਕਸ਼ਮੀ ਅਤੇ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਪ੍ਰਕਾਸ਼ ਚੰਦਰ ਵੀ ਮੌਜੂਦ ਰਹੇ।
ਚਾਈਲਡ ਵੈਲਫੇਅਰ ਕਮੇਟੀ ਦੇ ਚੇਅਰਮੈਨ ਨੇ ਦਿੱਤੀ ਜਾਣਕਾਰੀ: ਬਾਲ ਭਲਾਈ ਕਮੇਟੀ ਦੇ ਚੇਅਰਪਰਸਨ ਡਾ. ਅਮਰੇਂਦਰ ਕੁਮਾਰ ਨੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਸ਼ਰਥ ਮਹਾਤੋ ਨਾਮਕ ਵਿਦਿਆਰਥੀ ਨੂੰ ਇਹ ਬੱਚਾ 27 ਜੁਲਾਈ 2022 ਨੂੰ ਸ਼ਹਿਰ ਦੇ ਨਿੱਜੀ ਬੱਸ ਸਟੈਂਡ ਸਥਿਤ ਕਾਲਿਕਾ ਹੋਟਲ ਨੇੜੇ ਮਿਲਿਆ ਸੀ। ਚਾਈਲਡਲਾਈਨ ਟੀਮ ਦੇ ਮੈਂਬਰ ਨਿੱਕੂ ਕੁਮਾਰ ਨੇ ਇਸ ਲੜਕੇ ਨੂੰ ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ। ਬੱਚੇ ਦੇ ਬੋਲਣ ਅਤੇ ਸੁਣਨ ਵਿੱਚ ਅਸਮਰਥ ਹੋਣ ਕਾਰਨ ਨਾ ਤਾਂ ਉਸ ਦਾ ਬਿਆਨ ਲਿਆ ਜਾ ਸਕਿਆ ਅਤੇ ਨਾ ਹੀ ਉਹ ਕਿਸੇ ਵੀ ਤਰ੍ਹਾਂ ਆਪਣੇ ਬਾਰੇ ਕੁਝ ਦੱਸ ਸਕਿਆ। ਕਾਫੀ ਸਮੇਂ ਤੱਕ ਕਮੇਟੀ ਨੇ ਬੱਚੇ ਨੂੰ ਬਾਲ ਘਰ ਵਿੱਚ ਰੱਖਿਆ। ਕਮੇਟੀ ਨੇ ਲੜਕੇ ਦੇ ਪਰਿਵਾਰਕ ਮੈਂਬਰਾਂ ਦਾ ਪਤਾ ਲਗਾਉਣ ਲਈ ਅਖਬਾਰਾਂ ਵਿੱਚ ਉਸਦੀ ਫੋਟੋ ਵੀ ਛਪਵਾਈ। ਬਾਅਦ 'ਚ ਉਸ ਦੀ ਫੋਟੋ ਸਮੇਤ ਡਿਟੇਲ, 'ਮਿਸਿੰਗ ਐਂਡ ਫਾਊਂਡ' ਪੋਰਟਲ 'ਤੇ ਅਪਲੋਡ ਕੀਤੀ। ਪਰ ਉਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਬੱਚੇ ਬਾਰੇ ਜਾਣਕਾਰੀ ਲੈਣ ਲਈ ਮਾਹਿਰ ਦੀ ਮਦਦ ਵੀ ਲਈ ਗਈ, ਪਰ ਇਹ ਕੋਸ਼ਿਸ਼ ਵੀ ਨਾਕਾਮ ਰਹੀ।
- ਸੋਲਨ 'ਚ ਮੀਂਹ ਕਾਰਨ ਭਾਰੀ ਤਬਾਹੀ ! ਬਾਲਦ ਨਦੀ 'ਤੇ ਬੱਦੀ ਟੋਲ ਬੈਰੀਅਰ ਦਾ ਪੁਲ ਟੁੱਟਿਆ, ਹਰਿਆਣਾ ਜਾਣ ਵਾਲਾ ਰਸਤਾ ਬੰਦ
- ਪੰਜਾਬ ਵਿੱਚ ਫਿਰ ਹੜ੍ਹ ਦਾ ਖ਼ਤਰਾ: ਰੋਪੜ 'ਚ ਸਤਲੁਜ ਦਰਿਆ ਦਾ ਪਾਣੀ ਵਧਿਆ, ਤਰਨਤਾਰਨ ਦਾ ਸਰਹੱਦੀ ਪਿੰਡ ਪਾਣੀ ਵਿੱਚ ਘਿਰਿਆ
- Punjab flood updates: ਨੰਗਲ 'ਚ ਹੜ੍ਹ ਦੇ ਮੱਦੇਨਜ਼ਰ ਪ੍ਰਸ਼ਾਸਨ ਚੌਕਸ, ਐੱਸਡੀਐੱਮ ਅਮਨਜੋਤ ਕੌਰ ਨੇ ਐੱਨਡੀਆਰਐੱਫ ਨਾਲ ਕੀਤਾ ਪ੍ਰਭਾਵਿਤ ਇਲਾਕੇ ਦਾ ਦੌਰਾ
ਆਧਾਰ ਕਾਰਡ ਰਾਹੀਂ ਬੱਚੇ ਦੀ ਪਛਾਣ : ਬੱਚੇ ਦੇ ਮਾਪਿਆਂ ਨੂੰ ਲੱਭਣ ਦੀਆਂ ਕੋਸ਼ਿਸ਼ਾਂ ਜਾਰੀ ਸੀ ਕਿ ਅਚਾਨਕ ਹੀ ਅੰਤ ਵਿੱਚ ਕਮੇਟੀ ਦੇ ਹੁਕਮਾਂ ’ਤੇ ਬੱਚੇ ਦਾ ਆਧਾਰ ਕਾਰਡ ਬਣਾਉਣ ਲਈ ਅਰਜ਼ੀ ਦਿੱਤੀ ਗਈ। ਅਰਜ਼ੀ ਰੱਦ ਕਰ ਦਿੱਤੀ ਗਈ ਕਿਉਂਕਿ ਉਸ ਦਾ ਆਧਾਰ ਕਾਰਡ ਪਹਿਲਾਂ ਹੀ ਬਣ ਚੁੱਕਾ ਸੀ ਅਤੇ ਉਸ ਦੇ ਆਧਾਰ ਦੀ ਡਿਟੇਲ ਵੀ ਪਹਿਲਾਂ ਤੋਂ ਹੀ ਮੌਜੂਦ ਸੀ। ਇਸ ਦੇ ਆਧਾਰ 'ਤੇ ਅਧਾਰ ਕਾਰਡ 'ਚ ਮਿਲੇ ਬੱਚੇ ਦੇ ਪਤੇ ਮੁਤਾਬਿਕ ਪੰਜਾਬ ਦੇ ਮੋਗਾ ਦੇ ਸਬੰਧਤ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ। ਉਹ ਦਿੱਤੇ ਪਤੇ 'ਤੇ ਬੱਚੇ ਦੀ ਰਿਸ਼ਤੇਦਾਰ ਨੂੰ ਮਿਲਿਆ। ਘਰ ਵਿੱਚ ਮੌਜੂਦ ਦਾਦੀ ਨੇ ਦੱਸਿਆ ਕਿ ਬੱਚਾ ਬੋਲ਼ਾ ਅਤੇ ਗੂੰਗਾ ਹੈ। ਉਸ ਦੀ ਮਾਂ ਦੀ ਮੌਤ ਹੋ ਚੁੱਕੀ ਹੈ। ਪਿਤਾ ਕਿਸਾਨ ਅੰਦੋਲਨ ਵਿੱਚ ਬੱਚੇ ਨੂੰ ਦਿੱਲੀ ਲੈ ਗਿਆ ਸੀ, ਜਿੱਥੇ ਉਹ ਗੁੰਮ ਹੋ ਗਿਆ ਤੇ ਉਸ ਦਾ ਕੋਈ ਪਤਾ ਨਹੀਂ ਲੱਗਾ ਕਿ ਉਹ ਜ਼ਿੰਦਾ ਹਨ ਜਾਂ ਨਹੀਂ। ਇਸ ਡਿਟੇਲ ਤੋਂ ਬਾਅਦ ਪੁਲਿਸ ਅਧਿਕਾਰੀ ਅਤੇ ਸੰਸਥਾ ਵੱਲੋਂ ਪੁਖਤਾ ਕੀਤਾ ਗਿਆ ਕਿ ਇਹ ਬੱਚਾ ਇਸ ਦੀ ਪਰਿਵਾਰ ਦਾ ਹੈ।
ਡਿਪਟੀ ਡਿਵੈਲਪਮੈਂਟ ਕਮਿਸ਼ਨਰ ਨੇ ਕੀਤੀ ਮਦਦ: ਦੁਮਕਾ ਦੇ ਡਿਪਟੀ ਡਿਵੈਲਪਮੈਂਟ ਕਮਿਸ਼ਨਰ ਅਭਿਜੀਤ ਸਿਨਹਾ ਨੇ ਇਸ ਲੜਕੇ ਨੂੰ ਉਸ ਦੇ ਘਰ ਲਿਜਾਣ ਲਈ ਮਦਦ ਰਾਸ਼ੀ ਮਨਜ਼ੂਰ ਕੀਤੀ ਅਤੇ 23 ਅਗਸਤ ਨੂੰ ਕਮੇਟੀ ਨੇ ਐਸਕਾਰਟ ਆਰਡਰ ਦਿੱਤਾ। ਜਿਸ ਵਿੱਚ ਚਿਲਡਰਨ ਹੋਮ ਦੇ ਇੰਚਾਰਜ ਸੰਜੂ ਕੁਮਾਰ ਅਤੇ ਪੀਓ ਦਿਨੇਸ਼ ਪਾਸਵਾਨ ਨੂੰ ਬੱਚੇ ਨੂੰ ਬਾਲ ਭਲਾਈ ਕਮੇਟੀ ਮੋਗਾ ਦੇ ਹਵਾਲੇ ਕਰਨ ਦੇ ਹੁਕਮ ਜਾਰੀ ਕੀਤੇ। ਇਸ ਤੋਂ ਬਾਅਦ ਹੁਣ ਵੀਰਵਾਰ ਨੂੰ ਦੋਵੇਂ ਹੀ ਬੱਚੇ ਨੂੰ ਲੈ ਕੇ ਮੋਗਾ ਲਈ ਰਵਾਨਾ ਹੋਏ, ਜਿੱਥੋਂ ਉਹ ਰੇਲ ਗੱਡੀ ਰਾਹੀਂ ਪੰਜਾਬ ਦੇ ਮੋਗਾ ਵਿੱਚ ਬੱਚੇ ਨੂੰ ਪਰਿਵਾਰ ਨਾਲ ਮਿਲਾਉਣਗੇ।