ETV Bharat / bharat

ਹੈਰਾਨਕੁੰਨ! ਸ਼ੱਕ ਦੇ ਚੱਲਦੇ 2 ਮਾਸੂਮਾਂ ਸਮੇਤ 5 ਦਾ ਕਤਲ - KILLED FIVE PEOPLE

ਗੁਰੂਗ੍ਰਾਮ ਵਿੱਚ ਇੱਕ ਮਕਾਨ ਮਾਲਕ ਨੇ ਪੰਜ ਲੋਕਾਂ ਦਾ ਕਤਲ ਕਰ ਦਿੱਤਾ। ਦਰਅਸਲ ਉਸਨੂੰ ਸ਼ੱਕ ਸੀ ਕਿ ਉਸਦੀ ਨੂੰਹ ਅਤੇ ਕਿਰਾਏਦਾਰ ਦੇ ਵਿੱਚ ਨਾਜਾਇਜ਼ ਸੰਬੰਧ ਹਨ। ਜਿਸਦੇ ਬਾਅਦ ਉਸਨੇ ਕਿਰਾਏਦਾਰ, ਉਸਦੀ ਪਤਨੀ, 2 ਬੱਚਿਆਂ ਸਮੇਤ ਆਪਣੀ ਨੂੰਹ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ।

ਹਰਿਆਣਾ: ਅਨੈਤਿਕ ਸਬੰਧਾਂ ਦੇ ਸ਼ੱਕ ਵਿੱਚ ਦੋ ਬੱਚਿਆਂ ਸਮੇਤ 5 ਲੋਕਾਂ ਦੀ ਬੇਰਹਿਮੀ ਕਤਲ

author img

By

Published : Aug 24, 2021, 10:29 AM IST

ਗੁਰੂਗ੍ਰਾਮ: ਸਾਈਬਰ ਸਿਟੀ ਗੁਰੂਗ੍ਰਾਮ (Gurugram) ਵਿੱਚ ਪੰਜ ਲੋਕਾਂ ਦਾ ਬੇਰਹਿਮੀ ਨਾਲ ਕਤਲ (5 people Murder) ਕੀਤਾ ਗਿਆ ਹੈ। ਮ੍ਰਿਤਕਾਂ ਵਿੱਚ ਦੋ ਔਰਤਾਂ, ਦੋ ਬੱਚੇ ਅਤੇ ਇੱਕ ਮਰਦ ਸ਼ਾਮਲ ਹੈ। ਕਤਲ ਦੇ ਪਿੱਛੇ ਦਾ ਕਾਰਨ ਨਾਜਾਇਜ਼ ਸੰਬੰਧਾਂ ਨੂੰ ਦੱਸਿਆ ਜਾ ਰਿਹਾ ਹੈ। ਘਟਨਾ ਗੁਰੂਗ੍ਰਾਮ ਦੇ ਰਾਜੇਂਦਰ ਪਾਰਕ ਪੁਲਿਸ ਸਟੇਸ਼ਨ (Rajendra Park Police Station) ਦੀ ਹੈ। ਜਿੱਥੇ ਇੱਕ ਵਿਅਕਤੀ ਨੇ ਸਵੇਰ- ਸਵੇਰੇ ਆਤਮ ਸਮਰਪਣ ਕਰ ਦਿੱਤਾ ਅਤੇ ਕਿਹਾ ਕਿ ਉਸਨੇ 5 ਲੋਕਾਂ ਨੂੰ ਮਾਰ ਦਿੱਤਾ ਹੈ। ਜਿਸ ਤੋਂ ਬਾਅਦ ਥਾਣੇ 'ਚ ਹਲਚਲ ਮਚ ਗਈ।

ਇਹ ਵੀ ਪੜੋ: ਹਸਪਤਾਲ ਦੇ ਸਾਹਮਣੇ ਥੱਪੜੋ-ਥੱਪੜੀ ਹੋਏ ਨੌਜਵਾਨ, ਮੂਕ ਦਰਸ਼ਕ ਬਣੀ ਰਹੀ ਪੁਲਿਸ !

ਦਰਅਸਲ, ਗੁਰੂਗ੍ਰਾਮ ਦੇ ਇੱਕ ਮਕਾਨ ਮਾਲਕ ਨੂੰ ਸ਼ੱਕ ਸੀ ਕਿ ਉਸਦੀ ਨੂੰਹ ਅਤੇ ਕਿਰਾਏਦਾਰ ਦੇ ਵਿੱਚ ਨਾਜਾਇਜ਼ ਸਬੰਧ ਹਨ। ਜਿਸਦੇ ਬਾਅਦ ਮਕਾਨ ਮਾਲਕ ਨੇ ਕਤਲ ਕਰ ਦਿੱਤੇ। ਮਕਾਨ ਮਾਲਕ ਨੇ ਨਾਜਾਇਜ਼ ਸਬੰਧਾਂ ਦੇ ਸ਼ੱਕ ਵਿੱਚ ਆਪਣੀ ਨੂੰਹ, ਕਿਰਾਏਦਾਰ, ਕਿਰਾਏਦਾਰ ਦੀ ਪਤਨੀ ਅਤੇ ਉਸਦੇ ਦੋ ਬੱਚਿਆਂ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਤਲ ਕਰਨ ਤੋਂ ਬਾਅਦ, ਮਕਾਨ ਮਾਲਕ ਨੇ ਨੇੜਲੇ ਰਾਜੇਂਦਰ ਪਾਰਕ ਥਾਣੇ ਜਾ ਕੇ ਵੀ ਆਤਮ ਸਮਰਪਣ ਕਰ ਦਿੱਤਾ।

ਮਾਮਲਾ ਗੁਰੂਗ੍ਰਾਮ ਦੇ ਰਾਜੇਂਦਰ ਪਾਰਕ ਥਾਣੇ ਦਾ ਹੈ। ਘਟਨਾ ਸੁਣਨ ਤੋਂ ਬਾਅਦ ਥਾਣੇ ਵਿੱਚ ਮੌਜੂਦ ਪੁਲਿਸ ਵਾਲੇ ਵੀ ਹੈਰਾਨ ਰਹਿ ਗਏ। ਜਿੱਥੇ ਇੱਕ ਵਿਅਕਤੀ ਪੁਲਿਸ ਸਟੇਸ਼ਨ ਪਹੁੰਚਿਆ ਅਤੇ ਪੰਜ ਲੋਕਾਂ ਦੇ ਮਾਰੇ ਜਾਣ ਦੇ ਮਾਮਲੇ ਦਾ ਖੁਲਾਸਾ ਕੀਤਾ। ਉਸਨੇ ਆਪਣੀ ਨੂੰਹ, ਕਿਰਾਏਦਾਰ, ਕਿਰਾਏਦਾਰ ਦੀ ਪਤਨੀ ਅਤੇ ਉਸਦੇ ਦੋ ਬੱਚਿਆਂ ਨੂੰ ਮਾਰ ਦਿੱਤਾ ਸੀ। ਫਿਲਹਾਲ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.