ETV Bharat / bharat

'ਗੁਰਦੁਆਰਾ ਸਾਹਿਬ ’ਚ ਹੋਵੇਗੀ ਨਮਾਜ਼, ਕਮੇਟੀ ਲਵੇਗੀ ਫੈਸਲਾ' - ਗੁਰੂਗ੍ਰਾਮ

ਗੁਰੂਗ੍ਰਾਮ ਪ੍ਰਸ਼ਾਸਨ ਨੇ ਹਿੰਦੂ ਅਤੇ ਮੁਸਲਿਮ ਸੰਗਠਨਾਂ ਦੇ ਬੈਠ ਕੇ ਨਮਾਜ਼ ਅਦਾ ਕਰਨ ਲਈ 37 ਸਥਾਨ ਨਿਰਧਾਰਤ ਕੀਤੇ ਸਨ, ਜੋ ਬਾਅਦ ਵਿੱਚ ਘਟਾ ਕੇ 20 ਕਰ ਦਿੱਤੇ ਗਏ ਸਨ।

ਗੁਰੂਗ੍ਰਾਮ
ਗੁਰੂਗ੍ਰਾਮ
author img

By

Published : Nov 20, 2021, 5:11 PM IST

ਗੁਰੂਗ੍ਰਾਮ (ਹਰਿਆਣਾ) : ਗੁਰੂਗ੍ਰਾਮ 'ਚ ਖੁੱਲ੍ਹੇ ਨਮਾਜ਼ (namaz ) ਦੇ ਵਿਰੋਧ ਤੋਂ ਬਾਅਦ ਗੁਰਦੁਆਰਿਆਂ ਦੀ ਸਥਾਨਕ ਐਸੋਸੀਏਸ਼ਨ ਨੇ ਗੁਰਦੁਆਰਾ ਸਾਹਿਬ 'ਚ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ ਜਿਸ ’ਤੇ ਗੁਰਦੁਆਰਾ ਮੈਂਬਰ ਦਯਾ ਸਿੰਘ ਨੇ ਕਿਹਾ ਕਿ ਮੁਸਲਮਾਨ ਭਰਾਵਾਂ ਨੂੰ ਜੇਕਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਉਨ੍ਹਾਂ ਨੂੰ ਕਮੇਟੀ ਨੇ ਨਮਾਜ਼ ਦੇ ਲਈ ਥਾਂ ਦੇਣ ਦਾ ਫੈਸਲਾ ਕੀਤਾ ਸੀ। ਤਾਂ ਜੋ ਉਹ ਨਮਾਜ਼ ਅਦਾ ਕਰ ਸਕਣ। ਪ੍ਰਕਾਸ਼ ਦਿਹਾੜੇ ਦੇ ਕਾਰਨ ਮੁਸਲਮਾਨ ਭਰਾਵਾਂ ਨੇ ਕਿਸੇ ਵੀ ਵਿਵਾਦ ਤੋਂ ਬਚਣ ਦੇ ਲਈ ਖੁਦ ਨਮਾਜ਼ ਪੜਨ ਨਾਲ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਅਗਲੇ ਹਫਤੇ ਨਮਾਜ਼ ’ਤੇ ਫੈਸਲਾ ਲੈਣਗੇ ਜੋ ਕਿ ਆਖਿਰੀ ਹੋਵੇਗਾ।

ਕਾਬਿਲੇਗੌਰ ਹੈ ਕਿ ਸ਼ੁੱਕਰਵਾਰ ਨੂੰ ਕੁਝ ਲੋਕਾਂ ਨੇ ਖੁੱਲ੍ਹੇ 'ਚ ਨਮਾਜ਼ ਅਦਾ ਕਰਨ ਦਾ ਵਿਰੋਧ ਕੀਤਾ ਸੀ, ਜਿਸ ਤੋਂ ਬਾਅਦ ਸਿੱਖ ਭਾਈਚਾਰੇ ਦੀ ਸਦਰ ਬਾਜ਼ਾਰ ਗੁਰਦੁਆਰਾ ਕਮੇਟੀ (Sadar Bazar Gurdwara Committee) ਨੇ ਮੁਸਲਮਾਨਾਂ ਨੂੰ ਗੁਰਦੁਆਰਾ ਸਾਹਿਬ 'ਚ ਨਮਾਜ਼ ਅਦਾ ਕਰਨ ਦੀ ਇਜਾਜ਼ਤ ਦੇ ਦਿੱਤੀ ਸੀ। ਇਸ ਸਬੰਧੀ ਗੁਰਦੁਆਰਾ ਗੁਰੂ ਸਿੰਘ ਸਭਾ ਦੇ ਪ੍ਰਧਾਨ ਸ਼ੇਰਦਿਲ ਸਿੰਘ ਸਿੱਧੂ (Sherdil Singh Sidhu, President of Gurdwara Guru Singh Sabha) ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਨਮਾਜ਼ ਅਦਾ ਕਰਨ ਦੇ ਪ੍ਰਬੰਧ ਕੀਤੇ ਗਏ ਹਨ। ਕੋਈ ਵੀ ਇੱਥੇ ਆ ਕੇ ਨਮਾਜ਼ ਅਦਾ ਕਰ ਸਕਦਾ ਹੈ।

  • Committee had decided to offer space for Nawaz if Muslims were facing problems; will let them offer Namaz here.Due to Gurpurb, they (Muslims) themselves refused to offer namaz to avoid any conflict.We'll take (final)decision on namaz next week: Daya Singh, Gurudwara Member(19.11) https://t.co/wGyaWciuW3 pic.twitter.com/nUm3n3jDxt

    — ANI (@ANI) November 20, 2021 " class="align-text-top noRightClick twitterSection" data=" ">

ਉਨ੍ਹਾਂ ਕਿਹਾ ਕਿ ਇਹ ਗੁਰੂ ਘਰ ਹੈ, ਜੋ ਬਿਨਾਂ ਕਿਸੇ ਭੇਦਭਾਵ ਦੇ ਸਾਰੇ ਭਾਈਚਾਰਿਆਂ ਲਈ ਖੁੱਲ੍ਹਾ ਹੈ। ਇੱਥੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਕਮੇਟੀ ਦਾ ਕਹਿਣਾ ਹੈ ਕਿ ਹੁਣ ਇਹ ਕੋਠੜੀ ਉਨ੍ਹਾਂ ਮੁਸਲਿਮ ਭਰਾਵਾਂ ਲਈ ਖੁੱਲ੍ਹੀ ਹੈ, ਜੋ ਨਮਾਜ਼ ਅਦਾ ਕਰਨਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਗੁਰੂਗ੍ਰਾਮ ਪ੍ਰਸ਼ਾਸਨ ਨੇ ਹਿੰਦੂ ਅਤੇ ਮੁਸਲਿਮ ਸੰਗਠਨਾਂ ਦੇ ਬੈਠ ਕੇ ਨਮਾਜ਼ ਅਦਾ ਕਰਨ ਲਈ 37 ਸਥਾਨ ਨਿਰਧਾਰਤ ਕੀਤੇ ਸਨ, ਜੋ ਬਾਅਦ ਵਿੱਚ ਘਟਾ ਕੇ 20 ਕਰ ਦਿੱਤੇ ਗਏ ਸਨ। ਇਸ ਦੇ ਨਾਲ ਹੀ ਸਰਹੌਲ 'ਚ ਪ੍ਰਦਰਸ਼ਨ ਤੋਂ ਬਾਅਦ ਇਹ ਗਿਣਤੀ ਘੱਟ ਕੇ 19 'ਤੇ ਆ ਗਈ, ਜਿਸ ਕਾਰਨ ਮੁਸਲਮਾਨਾਂ ਨੂੰ ਸ਼ੁੱਕਰਵਾਰ ਨੂੰ ਨਮਾਜ਼ ਅਦਾ ਕਰਨ 'ਚ ਕਾਫੀ ਪਰੇਸ਼ਾਨੀ ਆਉਣ ਲੱਗੀ।

ਇਹ ਵੀ ਪੜੋ: ਸਿੱਖਾਂ ਨੇ ਨਮਾਜ਼ ਲਈ ਖੋਲ੍ਹੇ ਗੁਰਦੁਆਰਿਆਂ ਦੇ ਦਰਵਾਜ਼ੇ

ETV Bharat Logo

Copyright © 2024 Ushodaya Enterprises Pvt. Ltd., All Rights Reserved.