ਚੰਡੀਗੜ੍ਹ: ਹਰਿਆਣਾ ਦੇ ਪ੍ਰਮੁੱਖ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਨੇ ਆਪਣੇ ਆਪ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਕਮੇਟੀ ਤੋਂ ਵੱਖ ਕਰ ਲਿਆ ਹੈ। ਗੁਰਨਾਮ ਸਿੰਘ ਚੜੂਨੀ ਨੇ ਕਿਹਾ ਹੈ ਕਿ ਉਹ ਮੋਰਚੇ ਦਾ ਹਰ ਪੱਖੋ ਸਾਥ ਦੇਣਗੇ ਤੇ ਮੋਰਚੇ ਦੇ ਹਰ ਐਕਸ਼ਨ ਵਿੱਚ ਸਾਥ ਦੇਣਗੇ, ਪਰ ਉਹ ਮੋਰਚੇ ਦੀਆਂ ਮੀਟਿੰਗਾਂ ਵਿੱਚ ਸ਼ਾਮਲ ਨਹੀਂ ਹੋਣਗੇ।
ਇਹ ਵੀ ਪੜੋ: ਅਕਾਲੀ ਆਗੂ ਕਤਲ ਮਾਮਲਾ: ਇਸ ਗਰੁੱਪ ਨੇ ਲਈ ਜ਼ਿੰਮੇਵਾਰੀ
ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਇਸ ਲਈ ਉਹ ਮੋਰਚੇ ਦੀ ਸਾਂਝੀ ਕਮੇਟੀ ਤੋਂ ਵੱਖ ਹੋਏ ਹਨ ਕਿਉਂਕਿ ਕੁਝ ਯੂਨੀਆਨਾਂ ਨੂੰ ਉਨ੍ਹਾਂ ਦੇ ਪੰਜਾਬ 'ਚ ਸਰਗਰਮ ਹੋਣ ਨਾਲ ਤਕਲੀਫ ਹੋ ਰਹੀ ਹੈ ਤੇ ਮੇਰੇ ਨਾਲ ਮੋਰਚੇ 'ਚ ਵਿਤਕਰੇਬਾਜ਼ੀ ਕੀਤੀ ਜਾਂਦੀ ਹੈ। ਉਨ੍ਹਾਂ ਇਹ ਵੀ ਸਾਫ਼ ਕਰ ਦਿੱਤਾ ਕਿ ਉਹ ਸਿਆਸਤ 'ਚ ਹਿਸਾ ਲੈਣ ਅਤੇ ਮਿਸ਼ਨ ਪੰਜਾਬ 2022 ਦੇ ਆਪਣੇ ਸਟੈਂਡ 'ਤੇ ਅੱਜ ਵੀ ਕਾਇਮ ਹਨ ਅਤੇ ਕਿਸਾਨਾਂ ਨੂੰ ਇਸ ਬਾਰੇ ਜਾਗਰੂਕ ਵੀ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਚੜੂਨੀ ਤੇ ਕਿਸਾਨ ਮੋਰਚੇ ਦੇ ਮੁੱਖ ਆਗੂਆਂ 'ਚ ਸਿਆਸੀ ਬਿਆਨਾਂ ਦੇ ਮਾਮਲੇਂ 'ਚ ਪਿਛਲੇ ਸਮੇਂ 'ਚ ਮੋਰਚੇ 'ਚੋਂ ਹਫ਼ਤੇ ਲਈ ਮੁਅੱਤਲ ਵੀ ਕੀਤਾ ਗਿਆ ਸੀ।
ਇਹ ਵੀ ਪੜੋ: ਹੈਲੀਕਾਪਟਰ ਕ੍ਰੈਸ਼ ਮਾਮਲਾ: ਅਜੇ ਤੱਕ ਨਹੀਂ ਮਿਲਿਆ ਕੋਈ ਸੁਰਾਗ