ਮਹਾਰਾਸ਼ਟਰ: ਆਈਸੀਐਮਆਰ ਨੇ ਕੋਵਿਡ ਲਈ ਇੱਕ ਹੋਮ ਬੇਸਡ ਕੋਵਿਡ ਟੈਸਟਿੰਗ ਕਿੱਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਇਕ ਘਰ ਰੈਪਿਡ ਐਂਟੀਜੇਨ ਟੈਸਟਿੰਗ (RAT) ਕਿੱਟ ਹੈ। ਇਸ ਦੀ ਵਰਤੋਂ ਕੋਰੋਨਾ ਦੇ ਹਲਕੇ ਲੱਛਣਾਂ ਜਾਂ ਕਿਸੇ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਵੱਲੋਂ ਕੀਤੀ ਜਾ ਸਕਦੀ ਹੈ।ਕੋਰੋਨਾ ਮਹਾਂਮਾਰੀ ਦੇ ਸੰਕਟ ਦੇ ਵਿਚਕਾਰ ਹੁਣ ਤੁਸੀਂ ਘਰ ਵਿੱਚ ਹੀ ਖੁਦ ਕੋਵਿਡ -19 ਟੈਸਟ ਕਰ ਸਕਦੇ ਹੋ। ਆਈਸੀਐਮਆਰ ਨੇ ਕੋਵਿਡ ਲਈ ਇੱਕ ਹੋਮ ਬੇਸਡ ਟੈਸਟਿੰਗ ਕਿੱਟ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਇਕ ਘਰ ਰੈਪਿਡ ਐਂਟੀਜੇਨ ਟੈਸਟਿੰਗ (RAT) ਕਿੱਟ ਹੈ। ਇਸ ਦੀ ਵਰਤੋਂ ਕੋਰੋਨਾ ਦੇ ਹਲਕੇ ਲੱਛਣਾਂ ਜਾਂ ਕਿਸੇ ਸੰਕਰਮਿਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਵੱਲੋਂ ਕੀਤੀ ਜਾ ਸਕਦੀ ਹੈ। ਆਈਸੀਐਮਆਰ ਤੋਂ ਇਲਾਵਾ, ਡੀਸੀਜੀਆਈ ਨੇ ਮਾਰਕੀਟ ਵਿੱਚ ਘਰੇਲੂ ਅਧਾਰਤ ਟੈਸਟਿੰਗ ਕਿੱਟ ਦੀ ਵਿਕਰੀ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ। ਹਾਲਾਂਕਿ, ਇਹ ਟੈਸਟਿੰਗ ਕਿੱਟ ਤੁਰੰਤ ਮਾਰਕੀਟ ਵਿੱਚ ਉਪਲਬਧ ਨਹੀਂ ਹੋਵੇਗੀ, ਵਿਆਪਕ ਰੂਪ ਵਿੱਚ ਉਪਲਬਧ ਹੋਣ ਵਿੱਚ ਥੋੜਾ ਸਮਾਂ ਲੱਗੇਗਾ।
ਇਸਦੇ ਨਾਲ ਹੀ ਪੂਨੇ ਦੀ ਇੱਕ ਨਿੱਜੀ ਕੰਪਨੀ ਦੇ ਵਲੋਂ ਘਰ ਚ ਬੈਠ ਕੇ ਕੋਰੋਨਾ ਟੈਸਟ ਕਰਨ ਦੇ ਲਈ ਐਨੀਜਨ ਕਿੱਟ ਤਿਆਰ ਕੀਤੀ ਹੈ।ਕੰਪਨੀ ਸੰਚਾਲਕ ਨੇ ਦੱਸਿਆ ਹੈ ਕਿ ਇਸ ਕਿੱਟ ਨਾਲ ਆਸਾਨੀ ਦੇ ਨਾਲ ਆਪਣਾ ਕੋੋਰੋਨਾ ਟੈਸਟ ਕੀਤਾ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਕਿੱਟ ਦੇ ਇਸਤੇਮਾਲ ਬਾਰੇ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਹੈ ਕਿਵੇਂ ਇਸ ਕਿੱਟ ਦੀ ਵਰਤੋਂ ਕਰਕੇ ਤੁਸੀਂ ਆਪਣਾ ਘਰ ਬੈਠ ਕੇ ਕੋਰੋਨਾ ਟੈਸਟ ਕਰ ਸਕਦੇ ਹੋ।
ਇਹ ਵੀ ਪੜੋ:ਹੁਣ Pregnancy ਵਾਂਗ ਘਰ ਬੈਠੇ ਕੇ ਹੀ ਕਰੋ ਕੋਰੋਨਾ ਟੈਸਟ....