ਨਵੀਂ ਦਿੱਲੀ: ਕਹਿੰਦੇ ਹਨ ਕਿ ਕਿਸਮਤ ਦਾ ਕੁਝ ਪਤਾ ਨਹੀਂ ਹੁੰਦਾ ਕਦੋਂ ਅਤੇ ਕਿਵੇਂ ਬਦਲ ਜਾਵੇ। ਅਜਿਹਾ ਹੀ ਕੁਝ ਹੋਇਆ ਹੈ ਇੰਗਲੈਂਡ ਦੇ ਇੱਕ ਵਿਅਕਤੀ ਦੇ ਨਾਲ, ਜਿਸਨੇ ਬਾਜਾਰ ਚੋਂ ਇੱਕ ਖਰਾਬ ਚਮਚ ਖਰੀਦੀ। ਪਰ ਬਾਅਦ ’ਚ ਵਿਅਕਤੀ ਨੂੰ ਪਤਾ ਲੱਗਿਆ ਕਿ ਉਹ ਚਮਚ ਕੁਝ ਖਾਸ ਹੈ।
ਵਿਅਕਤੀ ਨੇ ਜਦੋਂ ਚਮਚ ਦੀ ਧਾਤੂ ਦਾ ਪਤਾ ਲਗਾਇਆ ਤਾਂ ਚਮਚ ਚਾਂਦੀ ਦੀ ਨਿਕਲੀ, ਜਿਸ ਨੂੰ ਦੇਖ ਕੇ ਵਿਅਕਤੀ ਹੈਰਾਨ ਰਹਿ ਗਿਆ। ਚਮਚ ਦਾ ਡਿਜਾਇਨ 13ਵੀਂ ਸਦੀ ਦੇ ਰੋਮ ਯੂਰੋਪਿਅਨ ਸਟਾਈਲ ਦਾ ਹੈ। ਦੱਸ ਦਈਏ ਕਿ ਜਦੋ ਵਿਅਕਤੀ ਨੇ ਚਮਚ ਦੀ ਅਸਲ ਕੀਮਤ ਦਾ ਪਤਾ ਲਗਾਇਆ ਤਾਂ ਉਸਦੀ ਕੀਮਤ 52 ਹਜ਼ਾਰ ਰੁਪਏ ਨਿਕਲੀ।
ਇਸ ਤੋਂ ਬਾਅਦ ਉਸ ਨੇ ਚਮਚ ਨੂੰ ਵੇਚਣ ਦੇ ਲਈ ਆਨਲਾਈਨ ਪਲੇਟਫਾਰਮ ’ਤੇ ਪਾ ਦਿੱਤਾ। ਆਕਸ਼ਨ ’ਚ ਹੌਲੀ ਹੌਲੀ ਇਸਦੀ ਬੋਲੀ ਵਧਣ ਲੱਗੀ। ਦੱਸ ਦਈਏ ਕਿ ਵਿਅਕਤੀ ਨੂੰ ਚਮਚ ਦੇ ਬਦਲੇ ਲੱਖਾਂ ਰੁਪਏ ਦੇ ਆਫਰ ਦਿੱਤੇ ਗਏ। ਅਖਿਰ ਚ ਇਸ ਚਮਚ ਦੀ ਬੋਲੀ 1 ਲੱਖ 97 ਹਜਾਰ ਰੁਪਏ ਤੱਕ ਤੈਅ ਕੀਤੀ ਗਈ। ਇਸ ’ਚ ਟੈਕਸ ਅਤੇ ਐਕਸਟ੍ਰਾ ਚਾਰਜਸ ਜੋੜਦੇ ਹੋਏ ਇਸਦੀ ਕੀਮਤ 2 ਲੱਖ ਤੋਂ ਜਿਆਦਾ ਹੋ ਗਈ ਜੋ ਇਸ ਨੂੰ ਖਰਿਦਣ ਵਾਲੀ ਕੀਮਤ ਤੋਂ 12 ਗੁਣਾ ਜਿਆਦਾ ਸੀ।