ਨਵੀਂ ਦਿੱਲੀ: ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਸਰਕਾਰ ਨੇ 'ਚੋਣ ਬਾਂਡ' ਦੀ 19ਵੀਂ ਕਿਸ਼ਤ ਜਾਰੀ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਜੋ 1 ਜਨਵਰੀ ਤੋਂ 10 ਜਨਵਰੀ ਤੱਕ ਵਿਕਰੀ ਲਈ ਖੁੱਲ੍ਹੇ ਰਹਿਣਗੇ।
ਸਿਆਸੀ ਫੰਡਿੰਗ ਵਿੱਚ ਪਾਰਦਰਸ਼ਤਾ ਲਿਆਉਣ ਦੇ ਯਤਨਾਂ ਦੇ ਹਿੱਸੇ ਵਜੋਂ ਪਾਰਟੀਆਂ ਨੂੰ ਨਕਦ ਦਾਨ ਦੇ ਵਿਕਲਪ ਵਜੋਂ ਚੋਣ ਬਾਂਡ ਪੇਸ਼ ਕੀਤਾ ਗਿਆ ਹੈ। ਹਾਲਾਂਕਿ, ਵਿਰੋਧੀ ਪਾਰਟੀਆਂ ਅਜਿਹੇ ਬਾਂਡ ਰਾਹੀਂ ਫੰਡਿੰਗ ਵਿੱਚ ਕਥਿਤ ਪਾਰਦਸ਼ਤਾ ਨਾ ਹੋਣ ਨੂੰ ਲੈਕੇ ਚਿੰਤਾਵਾਂ ਜ਼ਾਹਰ ਕਰ ਰਹੀਆਂ ਹਨ।
ਵਿੱਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ, "ਵਿਕਰੀ ਦੇ 19ਵੇਂ ਪੜਾਅ ਵਿੱਚ, ਸਟੇਟ ਬੈਂਕ ਆਫ ਇੰਡੀਆ (ਐਸਬੀਆਈ) ਨੂੰ 1 ਜਨਵਰੀ ਤੋਂ 10 ਜਨਵਰੀ, 2022 ਤੱਕ ਆਪਣੀਆਂ 29 ਸ਼ਾਖਾਵਾਂ ਰਾਹੀਂ ਚੋਣ ਬਾਂਡ ਜਾਰੀ ਕਰਨ ਅਤੇ ਨਕਦੀ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ।"
ਇਹ ਸ਼ਾਖਾਵਾਂ ਲਖਨਊ, ਸ਼ਿਮਲਾ, ਦੇਹਰਾਦੂਨ, ਕੋਲਕਾਤਾ, ਗੁਹਾਟੀ, ਚੇਨੱਈ, ਤਿਰੂਵਨੰਤਪੁਰਮ, ਪਟਨਾ, ਨਵੀਂ ਦਿੱਲੀ, ਚੰਡੀਗੜ੍ਹ, ਸ਼੍ਰੀਨਗਰ, ਗਾਂਧੀਨਗਰ, ਭੋਪਾਲ, ਰਾਏਪੁਰ ਅਤੇ ਮੁੰਬਈ ਵਰਗੇ ਸ਼ਹਿਰਾਂ ਵਿੱਚ ਹਨ।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ 2022: ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦਾ ਦੂਜਾ ਦਿਨ
ਯੋਜਨਾ ਮੁਤਾਬਿਕ , ਚੋਣ ਬਾਂਡ ਕਿਸੇ ਵੀ ਵਿਅਕਤੀ ਦੁਆਰਾ ਖਰੀਦਿਆ ਜਾ ਸਕਦਾ ਹੈ ਜੋ ਭਾਰਤ ਦਾ ਨਾਗਰਿਕ ਹੈ ਜਾਂ ਭਾਰਤ ਵਿੱਚ ਸ਼ਾਮਲ ਜਾਂ ਸਥਾਪਤ ਕੰਪਨੀ ਹੈ। ਸਿਰਫ਼ ਅਜਿਹੀਆਂ ਰਜਿਸਟਰਡ ਸਿਆਸੀ ਪਾਰਟੀਆਂ ਹੀ ਚੋਣ ਬਾਂਡ ਪ੍ਰਾਪਤ ਕਰਨ ਦੇ ਯੋਗ ਹੋਣਗੀਆਂ, ਜਿਨ੍ਹਾਂ ਨੇ ਲੋਕ ਸਭਾ ਜਾਂ ਰਾਜ ਵਿਧਾਨ ਸਭਾ ਦੀਆਂ ਪਿਛਲੀਆਂ ਆਮ ਚੋਣਾਂ ਵਿੱਚ ਘੱਟੋ-ਘੱਟ ਇੱਕ ਫੀਸਦੀ ਵੋਟਾਂ ਹਾਸਲ ਕੀਤੀਆਂ ਹੋਣ।
(ਪੀਟੀਆਈ ਭਾਸ਼ਾ)