ETV Bharat / bharat

ਜਾਣੋ ਕੌਣ ਹੈ ਕਦਾਮਬੀਨੀ ਗਾਂਗੁਲੀ ਜਿਨ੍ਹਾਂ ਲਈ ਗੂਗਲ ਨੇ ਬਣਾਇਆ ਡੂਡਲ - ਕਦਾਮਬੀਨੀ ਗਾਂਗੁਲੀ ਜਿਨ੍ਹਾਂ ਲਈ ਗੂਗਲ ਨੇ ਬਣਾਇਆ ਡੂਡਲ

ਗੂਗਲ ਅੱਜ ਭਾਰਤ ਦੀ ਪਹਿਲੀ ਮਹਿਲਾ ਡਾਕਟਰ ਕਦਾਮਬੀਨੀ ਗਾਂਗੁਲੀ ਦਾ 160 ਵਾਂ ਜਨਮਦਿਨ ਮਨਾ ਰਿਹਾ ਹੈ।ਕਦਾਮਬੀਨੀ ਗਾਂਗੁਲੀ ਭਾਰਤ 'ਚ ਇੱਕ ਡਾਕਟਰ ਵਜੋਂ ਸਿਖਲਾਈ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਸਨ।ਬੈਂਗਲੁਰੂ ਦੇ ਮਹਿਮਾਨ ਕਲਾਕਾਰ ਓਦਰੇਜਾ ਵੱਲੋਂ ਅੱਜ ਦਾ ਗੂਗਲ ਡੂਡਲ ਤਿਆਰ ਕੀਤਾ ਗਿਆ ਹੈ।

ਕਦਾਮਬੀਨੀ ਗਾਂਗੁਲੀ ਜਿਨ੍ਹਾਂ ਲਈ ਗੂਗਲ ਨੇ ਬਣਾਇਆ ਡੂਡਲ

author img

By

Published : Jul 18, 2021, 1:58 PM IST

ਹੈਦਰਾਬਾਦ : ਗੂਗਲ ਅੱਜ ਭਾਰਤ ਦੀ ਪਹਿਲੀ ਮਹਿਲਾ ਡਾਕਟਰ ਕਦਾਮਬੀਨੀ ਗਾਂਗੁਲੀ ਦਾ 160 ਵਾਂ ਜਨਮਦਿਨ ਮਨਾ ਰਿਹਾ ਹੈ।ਕਦਾਮਬੀਨੀ ਗਾਂਗੁਲੀ ਭਾਰਤ 'ਚ ਇੱਕ ਡਾਕਟਰ ਵਜੋਂ ਸਿਖਲਾਈ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਸਨ।ਬੈਂਗਲੁਰੂ ਦੇ ਮਹਿਮਾਨ ਕਲਾਕਾਰ ਓਦਰੇਜਾ ਵੱਲੋਂ ਅੱਜ ਦਾ ਗੂਗਲ ਡੂਡਲ ਤਿਆਰ ਕੀਤਾ ਗਿਆ ਹੈ। ਇਸ ਗੂਗਲ ਡੂਡਲ ਵਿੱਚ ਮੈਡੀਕਲ ਕਾਲੇਜ ਹਸਪਾਲ ਨੂੰ ਦਰਸਾਇਆ ਗਿਆ ਹੈ ਤੇ ਇਸ ਕਦਾਮਬੀਨੀ ਗਾਂਗੁਲੀ ਦਾ ਇੱਕ ਸਕੈਚ ਵੀ ਵਿਖਾਈ ਦੇ ਰਿਹਾ ਹੈ।

ਕਦਾਮਬੀਨੀ ਬੋਸ ਦਾ ਜਨਮ 18 ਜੁਲਾਈ 1861 ਨੂੰ ਹੋਇਆ ਸੀ। ਹਲਾਂਕਿ ਉਹ ਬੰਗਾਲੀ ਭਾਈਚਾਰੇ ਦੇ ਇੱਕ ਉੱਚੇ ਖਾਨਦਾਨ 'ਚ ਪੈਦਾ ਹੋਈ ਸੀ, ਪਰ ਉਸ ਸਮੇਂ ਕੁੜੀਆਂ ਨੂੰ ਪੜਨ ਦੀ ਆਗਿਆ ਨਹੀਂ ਸੀ। ਇਸ ਦੇ ਬਾਵਜੂਦ ਕਦਾਮਬੀਨੀ ਦੇ ਪਿਤਾ ਨੇ ਉਸ ਦਾ ਦਾਖਲਾ ਬੰਗਾ ਮਹਿਲਾ ਸਕੂਲ ਵਿੱਚ ਕਰਵਾਇਆ ਸੀ। ਉਨ੍ਹਾਂ ਨੇ ਬੇਥਯੂਨ ਸਕੂਲ ਵਿੱਚ ਪੜ੍ਹਾਈ ਕੀਤੀ ਤੇ 1878 ਵਿੱਚ ਕੋਲਕਾਤਾ ਦੇ ਹਾਈਸਕੂਲ ਦੀ ਪ੍ਰੀਖਿਆ ਪਾਸ ਕਰਨ ਵਾਲੀ ਉਹ ਪਹਿਲੀ ਮਹਿਲਾ ਬਣੀ। ਉਨ੍ਹਾਂ ਦੀ ਸਹੇਲੀ ਚੰਦਰਮੁਖੀ ਬਾਸੂ ਭਾਰਤੀ ਇਤਿਹਾਸ 'ਚ ਗ੍ਰੈਜੂਏਟ ਹੋਣ ਵਾਲੀ ਪਹਿਲੀ ਮਹਿਲਾ ਬਣੀ।

1883 'ਚ, ਕਦਾਮਬੀਨੀ ਬੋਸ ਨੇ ਪ੍ਰੋਫੈਸਰ ਅਤੇ ਕਾਰਜਕਰਤਾ ਦਵਾਰਕਾਨਾਥ ਗਾਂਗੁਲੀ ਨਾਲ ਵਿਆਹ ਕੀਤਾ। ਦਰਅਸਲ, ਇਹ ਦਵਾਰਕਾਨਾਥ ਸੀ ਜਿਸ ਨੇ ਆਪਣੀ ਪਤਨੀ ਨੂੰ ਮੈਡੀਕਲ ਵਿੱਚ ਡਿਗਰੀ ਹਾਸਲ ਕਰਨ ਲਈ ਪ੍ਰੇਰਤ ਕੀਤਾ। 1886 ਵਿੱਚ ਉਨ੍ਹਾਂ ਨੇ ਕੋਲਕਾਤਾ ਮੈਡੀਕਲ ਕਾਲਜ ਤੋਂ ਗ੍ਰੈਜੂਏਟ ਦੀ ਡਿਗਰੀ ਹਾਸਲ ਕੀਤੀ ਤੇ ਇਸ ਤਰ੍ਹਾਂ ਭਾਰਤ ਦੀ ਪਿਹਲੀ ਡਾਕਟਰ ਬਣਨ ਵਾਲੀ ਮਹਿਲਾ ਵਜੋਂ ਇਤਿਹਾਸ ਰਚ ਦਿੱਤਾ।

ਕਦਾਮਬੀਨੀ ਨੇ ਯੂਨਾਈਟਿਡ ਕਿੰਗਡਮ ਵਿੱਚ ਵੀ ਕੰਮ ਕੀਤਾ ਅਤੇ ਗਾਇਨੀਕੋਲੋਜੀ ਵਿੱਚ ਮਾਹਰਤ ਦੇ ਨਾਲ- ਨਾਲ ਤਿੰਨ ਹੋਰ ਡਾਕਟਰੀ ਸਰਟੀਫਿਕੇਟ ਹਾਸਲ ਕੀਤੇ। 1890 ਦੇ ਦਹਾਕੇ 'ਚ, ਉਨ੍ਹਾਂ ਨੇ ਪ੍ਰਾਈਵੇਟ ਪ੍ਰੈਕਟਿਸ ਸ਼ੁਰੂ ਕਰਨ ਲਈ ਉਹ ਭਾਰਤ ਮੁੜ ਆਈ। ਉਨ੍ਹਾਂ ਨੇ ਹੋਰਨਾਂ 6 ਲੋਕਾਂ ਨਾਲ ਮਿਲ ਕੇ 1889 'ਚ ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਮਹਿਲਾ ਮੰਤਰੀ ਮੰਡਲ ਬਣਾਇਆ ਗਿਆ। 3 ਅਕਤੂਬਰ 1923 ਨੂੰ 62 ਸਾਲ ਦੀ ਉਮਰ 'ਚ ਉਨ੍ਹਾਂ ਦਾ ਦੇਹਾਂਤ ਹੋ ਗਿਆ।

ਇਹ ਵੀ ਪੜ੍ਹੋ : ਕੋਰੋਨਾ ਅਪਡੇਟ: 24 ਘੰਟਿਆਂ ਵਿੱਚ 41 ਹਜ਼ਾਰ ਤੋਂ ਵੱਧ ਨਵੇਂ ਕੇਸ, 518 ਮੌਤਾਂ

ETV Bharat Logo

Copyright © 2024 Ushodaya Enterprises Pvt. Ltd., All Rights Reserved.