ਗਯਾ: ਬਿਹਾਰ ਦੇ ਗਯਾ ਵਿੱਚ 'ਜਾਕੋ ਰਾਖੇ ਸਾਈਆਂ ਮਾਰ ਕੇ ਨਾ ਕੋਈ' ਦੀ ਕਹਾਵਤ ਇੱਕ ਵਾਰ ਫਿਰ ਸਿੱਧ ਹੋਈ ਹੈ। ਦਰਾਅਸਰ ਇੱਕ ਕੋਲੇ ਨਾਲ ਭਰੀ ਮਾਲ ਗੱਡੀ ਦੀਆਂ ਦਰਜਨਾਂ ਬੋਗੀਆਂ ਇੱਕ ਔਰਤ ਦੇ ਉਪਰੋਂ ਲੰਘ ਗਈਆਂ, ਪਰ ਫਿਰ ਵੀ ਔਰਤ ਸੁਰੱਖਿਅਤ ਬਚ ਗਈ। ਇਸ ਘਟਨਾ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।
ਇਹ ਵੀ ਪੜੋ: Road Accident Barnala: ਸੜਕ ਦੇ ਗਲਤ ਕੱਟ ਕਾਰਨ ਵਾਪਰੇ ਹਾਦਸੇ ਵਿੱਚ ਇੱਕ ਮੌਤ
ਟਰੇਨ ਦੇ ਥੱਲੋ ਲੰਗ ਰਹੀ ਸੀ ਔਰਤ: ਇਹ ਘਟਨਾ ਗਯਾ-ਧਨਬਾਦ ਰੇਲਵੇ ਸੈਕਸ਼ਨ ਦੇ ਤਨਕੁੱਪਾ ਸਟੇਸ਼ਨ ਦੀ ਹੈ। ਜਿੱਥੇ ਮਾਲ ਗੱਡੀ ਦੀਆਂ ਦਰਜਨਾਂ ਬੋਗੀਆਂ ਇੱਕ ਔਰਤ ਦੇ ਉੱਪਰੋਂ ਲੰਘ ਗਈਆਂ। ਕੋਲੇ ਨਾਲ ਭਰੀ ਮਾਲ ਗੱਡੀ ਦੀਆਂ ਬੋਗੀਆਂ ਲੰਘਣ ਦੇ ਬਾਵਜੂਦ ਔਰਤ ਦਾ ਵਾਲ ਵੀ ਵਿੰਗਾ ਨਾ ਹੋ ਸਕਿਆ ਅਤੇ ਉਹ ਸੁਰੱਖਿਅਤ ਬਚ ਗਈ। ਮਹਿਲਾ ਯਾਤਰੀ ਰੇਲਗੱਡੀ ਨੂੰ ਫੜਨ ਲਈ ਮਾਲ ਗੱਡੀ ਦੇ ਹੇਠਾਂ ਤੋਂ ਅੰਦਰ ਆ ਰਹੀ ਸੀ, ਇਸੇ ਦੌਰਾਨ ਅਚਾਨਕ ਮਾਲ ਗੱਡੀ ਚੱਲ ਪਈ।
ਸਮਝਦਾਰੀ ਨਾਲ ਬਚੀ ਜਾਨ: ਜਿਵੇਂ ਹੀ ਮਾਲ ਗੱਡੀ ਤੁਰੀ ਤਾਂ ਔਰਤ ਨੇ ਬਹੁਤ ਸਮਝਦਾਰੀ ਦਿਖਾਈ ਅਤੇ ਟ੍ਰੈਕ ਦੇ ਵਿਚਕਾਰ ਹੀ ਲੇਟ ਗਈ। ਇਸ ਤਰ੍ਹਾਂ ਮਾਲ ਗੱਡੀ ਦੀਆਂ ਦਰਜਨਾਂ ਬੋਗੀਆਂ ਉਸ ਉਪਰੋਂ ਲੰਘ ਗਈਆਂ ਤੇ ਇਸ ਸਮਝ ਕਾਰਨ ਔਰਤ ਦੀ ਜਾਨ ਬਚ ਗਈ। ਜੇਕਰ ਸਰੀਰ ਵਿਚ ਥੋੜ੍ਹੀ ਜਿਹੀ ਵੀ ਹਿਲਜੁਲ ਹੁੰਦੀ ਤਾਂ ਮਰਨਾ ਯਕੀਨੀ ਸੀ, ਪਰ ਔਰਤ ਨੇ ਸਮਝਦਾਰੀ ਤੋਂ ਕੰਮ ਲੈਂਦੇ ਹੋਏ ਪਟੜੀ ਦੇ ਵਿਚਕਾਰ ਲੇਟੀ ਰਹੀ ਤੇ ਵੱਡਾ ਹਾਦਸਾ ਹੋਣੋ ਬਚ ਗਿਆ।
ਅਧਿਆਪਕਾਂ ਹੈ ਔਰਤ: ਘਟਨਾ ਸਬੰਧੀ ਚਸ਼ਮਦੀਦ ਸਿਕੰਦਰ ਯਾਦਵ ਅਤੇ ਪੰਕਜ ਕੁਮਾਰ ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਇੱਕ ਵਜੇ ਮਾਲ ਗੱਡੀ ਅੱਪ ਲੂਪ ਵਿੱਚ ਖੜ੍ਹੀ ਸੀ। ਉਸੇ ਸਮੇਂ ਆਸਨਸੋਲ-ਵਾਰਾਣਸੀ ਟਰੇਨ ਤਨਕੁੱਪਾ ਸਟੇਸ਼ਨ 'ਤੇ ਪਹੁੰਚ ਗਈ ਸੀ। ਇਸੇ ਸਿਲਸਿਲੇ ਵਿੱਚ ਗਯਾ ਵਿੱਚ ਭੁਸੁੰਡਾ ਸ਼ਮਸ਼ਾਨਘਾਟ ਦੇ ਕੋਲ ਰਹਿਣ ਵਾਲੀ ਬਦਲ ਬੀਘਾ ਪ੍ਰਾਇਮਰੀ ਸਕੂਲ ਵਿੱਚ ਕੰਮ ਕਰਦੀ ਮਹਿਲਾ ਅਧਿਆਪਕ ਵਿਨੀਤਾ ਕੁਮਾਰੀ ਪੈਸੇਂਜਰ ਟਰੇਨ ਫੜਨ ਲਈ ਸਟੇਸ਼ਨ ’ਤੇ ਆਈ ਤਾਂ ਯਾਤਰੀ ਟਰੇਨ ਨੂੰ ਫੜਨ ਲਈ ਓਵਰਬ੍ਰਿਜ ਨਾ ਹੋਣ ਕਾਰਨ ਮਾਲ ਗੱਡੀ ਦੇ ਥੱਲੋ ਸਟੇਸ਼ਨ ਅੰਦਰ ਜਾ ਰਹੀ ਸੀ ਤਾਂ ਅਚਾਨਕ ਗੱਡੀ ਚੱਲ ਪਈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਔਰਤ ਕਾਹਲੀ ਨਾਲ ਹੇਠਾਂ ਲੇਟ ਰਹੀ ਸੀ ਤਾਂ ਉਸ ਦੇ ਸਿਰ ਵਿੱਚ ਸੱਟ ਗਈ ਸੀ, ਜੋ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ਼ ਹੈ।
ਇਹ ਵੀ ਪੜੋ: World Unani Day 2023: ਭਾਰਤੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਯੂਨਾਨੀ ਦਿਵਸ, "ਜਨ ਸਿਹਤ ਲਈ ਯੂਨਾਨੀ ਦਵਾਈ"