ਓਡੀਸ਼ਾ: ਸੂਬੇ ਦੇ ਅੰਗੁਲ ਅਤੇ ਤਾਲਚਰ (Angul and Talchar of Odisha) ਵਿਚਾਲੇ ਇਕ ਮਾਲਗੱਡੀ ਦੇ 6 ਡੱਬੇ (Freight train) ਪਟੜੀ ਤੋਂ ਹੇਠਾਂ ਉਤਰ ਗਏ ਅਤੇ ਨਦੀ 'ਚ ਡਿੱਗ ਗਏ। ਮਾਲਗੱਡੀ ਦੇ ਪਟੜੀ ਤੋਂ ਉਤਰ ਜਾਣ ਕਾਰਨ ਢੇਂਕਨਾਕ-ਸੰਭਲਪੁਰ ਰੇਲ ਡਿਵੀਜ਼ਨ 'ਚ ਰੇਲ ਸੇਵਾਵਾਂ (Train services) ਪ੍ਰਭਾਵਿਤ ਹੋਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਕਣਕ ਨਾਲ ਲੱਦੇ ਡੱਬੇ ਪਟੜੀ ਤੋਂ ਉਤਰ ਕੇ ਨਦੀ ਵਿਚ ਡਿੱਗ ਗਏ, ਜਿਸ ਕਾਰਨ ਕਈ ਟਨ ਕਣਕ ਖਰਾਬ ਹੋ ਗਈ। ਲੋਕੋ ਪਾਇਲਟ ਅਤੇ ਹੋਰ ਕਾਮਿਆਂ ਦੇ ਸੁਰੱਖਿਅਤ ਹੋਣ ਅਤੇ ਇੰਜਣ ਦੇ ਪਟੜੀ 'ਤੇ ਹੋਣ ਦੀ ਖ਼ਬਰ ਮਿਲੀ ਹੈ।
ਅਧਿਕਾਰੀਆਂ ਮੁਤਾਬਕ ਬੰਗਾਲ ਦੀ ਖਾੜੀ ਵਿਚ ਡੂੰਘੇ ਦਬਾਅ ਕਾਰਨ ਪਏ ਮੀਂਹ ਕਾਰਨ ਨੰਦੀਰਾ ਨਦੀ 'ਤੇ ਬਣੇ ਪੁਲ 'ਤੇ ਇਹ ਹਾਦਸਾ ਵਾਪਰਿਆ। ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਮਾਲਗੱਡੀ ਫ਼ਿਰੋਜ਼ ਨਗਰ ਤੋਂ ਖੁਰਦਾ ਰੋਡ ਵੱਲ ਜਾ ਰਹੀ ਸੀ। ਦੱਸ ਦੇਈਏ ਕਿ ਤਾਲਚਰ ਵਿਚ ਸੋਮਵਾਰ ਨੂੰ 160 ਮਿਲੀਮੀਟਰ ਅਤੇ ਅੰਗੁਲ ਵਿਚ 74 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਸੀ। ਹਾਦਸੇ ਮਗਰੋਂ ਪੂਰਬੀ ਤੱਟ ਰੇਲਵੇ ਨੇ 12 ਟਰੇਨਾਂ ਰੱਦ ਕਰ ਦਿੱਤੀਆਂ। 8 ਦੇ ਮਾਰਗ ਬਦਲੇ ਗਏ ਅਤੇ ਕਈ ਹੋਰਨਾਂ ਨੂੰ ਵਿਚਾਲੇ ਹੀ ਰੋਕ ਦਿੱਤਾ ਗਿਆ।
ਇਹ ਵੀ ਪੜ੍ਹੋ: ਕੈਪਟਨ ਦਾ ਵੱਡਾ ਬਿਆਨ, ਜਾਰੀ ਰਿਹਾ ਕਿਸਾਨ ਅੰਦੋਲਨ ਤਾਂ...