ਹਰਿਆਣਾ: ਦੇਸ਼ ਦੇ ਗੋਲਡਨ ਬੁਆਏ ਨੀਰਜ ਚੋਪੜਾ ਨੇ ਇਕ ਵਾਰ ਫਿਰ ਅਥਲੈਟਿਕਸ ਵਿੱਚ ਭਾਰਤ ਦਾ ਨਾਮ ਚਮਕਾ ਦਿੱਤਾ ਹੈ। 1983 ਵਿੱਚ ਵਰਲਡ ਅਥਲੈਟਿਕਸ ਦੀ ਸ਼ੁਰੂਆਤ ਹੋਈ ਸੀ। ਇਸ ਚੈਂਪੀਅਨਸ਼ਿਪ ਵਿੱਚ ਹੁਣ ਤੱਕ ਕਿਸੇ ਭਾਰਤੀ ਨੂੰ ਇੱਕ ਵੀ ਸੋਨ ਤਗ਼ਮਾ ਨਹੀਂ ਮਿਲਿਆ ਸੀ। ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ (World Athletics Championship 2023) ਵਿੱਚ ਸੋਨ ਤਗ਼ਮਾ ਜਿੱਤ ਕੇ ਭਾਰਤ ਦੇਸ਼ ਦਾ ਇਹ ਸੁਪਨਾ ਵੀ ਪੂਰਾ ਕਰ ਦਿੱਤਾ ਹੈ। ਨੀਰਜ ਚੋਪੜਾ ਦੀ ਇੱਕ ਤੋਂ ਬਾਅਦ ਇੱਕ ਮਿਲੀ ਵੱਡੀ ਸਫ਼ਲਤਾ ਪਿਛੇ ਆਖਿਰ ਕੀ ਰਾਜ, ਇਸ ਬਾਰੇ ਨੀਰਜ ਚੋਪੜਾ ਦੇ ਪਿਤਾ ਸਤੀਸ਼ ਚੋਪੜਾ ਅਤੇ ਚਾਚਾ ਭੀਮ ਚੋਪੜਾ ਨੇ ਈਟੀਵੀ ਭਾਰਚ ਦੀ ਟੀਮ ਨਾਲ ਕਈ ਗੱਲਾਂ ਸਾਂਝੀਆਂ ਕੀਤੀਆਂ।
ਸੰਯੁਕਤ ਪਰਿਵਾਰ ਦਾ ਅਸਰ: ਨੀਰਜ ਦੇ ਪਿਤਾ ਸਤੀਸ਼ ਚੋਪੜਾ ਨੇ ਈਟੀਵੀ ਭਾਰਤ ਨਾਲ ਗੱਲ ਕਰਦੇ ਹੋਏ ਦੱਸਿਆ ਕਿ ਉਹ ਚਾਰ ਭਰਾ ਹਨ। ਉਨ੍ਹਾਂ ਦੇ ਪਿਤਾ ਧਰਮ ਸਿੰਘ ਨੇ ਉਨ੍ਹਾਂ ਨੂੰ ਬਚਪਨ ਤੋਂ ਹੀ ਕਿਹਾ ਸੀ ਕਿ ਚਾਰੋਂ ਭਰਾ ਕਦੇ ਵੱਖ ਨਾ ਹੋਣਾ। ਪਿਤਾ ਜੀ ਦੀ ਇਹ ਗੱਲ ਦਿਲ ਵਿੱਚ ਇਸ ਕਦਰ ਬੈਠ ਗਈ ਕਿ ਅੱਜ ਤੱਕ ਚਾਰੋਂ ਭਰਾ ਇੱਕਠੇ ਸੰਯੁਕਤ ਪਰਿਵਾਰ ਵਿੱਚ ਰਹਿ ਰਹੇ ਹਨ। ਨੀਰਜ ਦੇ ਪਿਤਾ ਨੇ ਕਿਹਾ ਕਿ ਬੱਚਿਆਂ ਦੀ ਕਾਮਯਾਬੀ ਪਿੱਛੇ ਸੰਯੁਕਤ ਪਰਿਵਾਰ (Joint Family) ਦਾ ਹੀ ਹੱਥ ਹੈ।
ਸਾਰੇ ਭਰਾ ਮਿਲ-ਵੰਡ ਕੇ ਕਰਦੇ ਕੰਮ: ਨੀਰਜ ਦੇ ਪਿਤਾ ਸਤੀਸ਼ ਚੋਪੜਾ ਨੇ ਦੱਸਿਆ ਕਿ ਨੀਰਜ ਦੇ ਤਿੰਨ ਚਾਚੇ ਹਨ, ਉਨ੍ਹਾਂ ਤੋਂ ਛੋਟੇ ਭੀਮ ਚੋਪੜਾ, ਸੁਲਤਾਨ ਚੋਪੜਾ ਅਤੇ ਸੁਰੇਂਦਰ ਚੋਪੜਾ, ਸਾਰੇ ਮਿਲ ਕੇ ਅਤੇ ਵੰਡ ਕਤੇ ਕੰਮ ਕਰਦੇ ਹਨ। ਭੀਮ ਚੋਪੜਾ ਨੇ ਬੱਚਿਆ ਨੂੰ ਪਾਲਿਆ ਤੇ ਉਨ੍ਹਾਂ ਦੀ ਪੜ੍ਹਾਈ ਤੇ ਖੇਡ ਵਿੱਚ ਅਹਿਮ ਜ਼ਿੰਮੇਵਾਰੀ (Golden Boy Neeraj Chopra) ਨਿਭਾਈ। ਸੁਲਤਾਨ ਚੋਪੜਾ ਖੇਕੀ-ਬਾੜੀ ਦਾ ਕੰਮ ਸੰਭਾਲਦੇ ਹਨ। ਉੱਥੇ ਹੀ, ਛੋਟੇ ਚਾਚਾ ਸੁਰੇਂਦਰ ਰਿਸ਼ਤੇਦਾਰੀ ਵਿੱਚ ਆਉਣਾ-ਜਾਣ, ਇਹ ਸਭ ਕੰਮ ਸੰਭਾਲਦੇ ਹਨ। ਉਹ ਖੁੱਦ ਘਰ ਆਉਣ ਵਾਲਿਆਂ ਨਾਲ ਮੁਲਾਕਾਤ ਕਰਦੇ ਹਨ ਅਤੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਸੰਭਾਲਦੇ ਹਨ।
ਵਿਆਹ ਨੂੰ ਲੈ ਕੇ ਨੀਰਜ ਦਾ ਕੀ ਮੰਨਣਾ : ਇਸ ਦੇ ਨਾਲ ਹੀ, ਚਾਚਾ ਭੀਮ ਚੋਪੜਾ ਨੇ ਦੱਸਿਆ ਕਿ ਨੀਰਜ ਦੀ ਇਸ ਸਫ਼ਲਤਾ ਕਰਕੇ ਮਾਣ ਮਹਿਸੂਸ ਹੋ ਰਿਹਾ ਹੈ। ਹੁਣ ਉਸ ਦੇ ਆਉਣ ਬਾਰੇ ਜਿਵੇਂ ਹੀ ਕੁਝ ਪਤਾ ਲੱਗੇਗਾ, ਤਾਂ ਉਹ ਸਾਰੇ ਮਿਲ ਕੇ ਨੀਰਜ ਦੇ ਸਵਾਗਤ ਦੀਆਂ ਤਿਆਰੀਆਂ ਕਰਨਗੇ। ਉੱਥੇ ਹੀ ਈਟੀਵੀ ਭਾਰਤ ਨਾਲ ਗੱਲ ਕਰਦੇ ਪਿਤਾ ਸਤੀਸ਼ ਨੇ ਕਿਹਾ ਨੀਰਜ ਚੋਪੜਾ ਅਜੇ ਵਿਆਹ ਦੀ ਗਲ ਨੂੰ ਟਾਲ ਰਹੇ ਹਨ, ਕਿਉਂਕਿ ਉਸ ਦਾ ਕਹਿਣਾ ਹੈ ਕਿ ਉਹ ਉਲੰਪਿਕ ਖੇਡਾਂ ਲਈ ਤਿਆਰੀ ਕਰ ਰਿਹਾ ਹੈ। ਉਸ ਲਈ ਉਹ ਜ਼ਿਆਦਾ ਅਹਿਮ ਹੈ।