ਮੁਬੰਈ: ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਦੀਆਂ ਮੁਸੀਬਤਾਂ ਰੁਕਦੀਆਂ ਨਜ਼ਰ ਨਹੀਂ ਆ ਰਹੀਆਂ। ਰਾਜ ਕੁੰਦਰਾ ਬਾਰੇ ਹਰ ਕਿਸੇ ਦੇ ਵੱਖੋ ਵੱਖਰੇ ਪ੍ਰਤੀਕਰਮ ਸਾਹਮਣੇ ਆ ਰਹੇ ਹਨ। ਜਿਸ 'ਤੇ ਅਸ਼ਲੀਲ ਫਿਲਮ ਬਣਾਉਣ ਅਤੇ ਇਸ ਨੂੰ ਆਪਣੀ ਐਪ' ‘ਤੇ ਜਾਰੀ ਕਰਨ ਦਾ ਇਲਜ਼ਾਮ ਹੈ। ਤੁਹਾਨੂੰ ਦੱਸ ਦੇਈਏ ਕਿ ਮੁੰਬਈ ਕ੍ਰਾਈਮ ਬ੍ਰਾਂਚ ਨੇ ਸੋਮਵਾਰ ਰਾਤ ਨੂੰ ਰਾਜ ਕੁੰਦਰਾ ਨੂੰ ਅਸ਼ਲੀਲ ਫਿਲਮਾਂ ਬਣਾਉਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਰਾਜ ਕੁੰਦਰਾ ਨੂੰ ਮੰਗਲਵਾਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ।
ਅਦਾਲਤ ਨੇ ਅਸ਼ਲੀਲ ਫਿਲਮਾਂ ਬਣਾਉਣ ਦੇ ਮਾਮਲੇ ਵਿੱਚ ਰਾਜ ਕੁੰਦਰਾ ਨੂੰ 23 ਜੁਲਾਈ ਤੱਕ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਪਰ ਇੱਕ ਮਸ਼ਹੂਰ ਯੂਟਿਊਬਰ ਨੇ ਹੁਣ ਦਾਅਵਾ ਕੀਤਾ ਹੈ, ਕਿ ਰਾਜ ਕੁੰਦਰਾ ਨੇ ਉਸ ਨੂੰ ਐਪ 'ਹਾਟ ਸ਼ਾਟਸ' ਦੀ ਵੀਡੀਓ ਵਿੱਚ ਕੰਮ ਕਰਨ ਲਈ ਕਿਹਾ ਸੀ।
ਪੁਨੀਤ ਕੌਰ ਨੇ ਇੰਸਟਾਗ੍ਰਾਮ 'ਤੇ ਮੈਸੇਜ ਕਰਕੇ ਖੁਲਾਸਾ ਕੀਤਾ
ਮਸ਼ਹੂਰ ਯੂਟਿਊਬਰ ਪੁਨੀਤ ਕੌਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਰਾਹੀਂ ਖੁਲਾਸਾ ਕੀਤਾ ਹੈ, ਕਿ ਰਾਜ ਕੁੰਦਰਾ ਨੇ ਉਸ ਨੂੰ ਆਪਣੇ ਐਪ ਦੀਆਂ ਵੀਡੀਓ ਵਿੱਚ ਕੰਮ ਕਰਨ ਲਈ ਕਿਹਾ ਹੈ।
ਪੁਨੀਤ ਕੌਰ ਨੇ ਇੰਸਟਾ ਸਟੋਰੀ 'ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ
ਇਸ ਦਾ ਸਿਰਲੇਖ ਦਿੱਤਾ, "ਦੋਸਤੋ ਕੀ ਤੁਹਾਨੂੰ ਸਾਡੀ ਤਸਦੀਕ ਕੀਤੀ ਡੀ.ਐੱਮ ਵੀਡੀਓ ਯਾਦ ਹੈ? ਜਿੱਥੇ ਉਸ ਨੇ ਮੈਨੂੰ ਆਪਣੀ ਐਪ ਹੌਟਸ਼ਾਟ ਲਈ ਕੰਮ ਕਰਨ ਲਈ ਕਿਹਾ, ਮੈਂ ਬਸ ਮਰ ਗਈ। ਉਸ ਨੇ ਇਸ ਕੈਪਸ਼ਨ ਨਾਲ ਕਈ ਨਿਊਜ਼ ਕਟਿੰਗਜ਼ ਵੀ ਸ਼ੇਅਰ ਕੀਤੀਆਂ ਹਨ।
ਇਹ ਵੀ ਪੜ੍ਹੋ:ਰਨ ਵੀਡੀਓ ਮਾਮਲਾ: ਇਸ ਅਦਾਕਾਰਾ ਨੂੰ ਕਿਹਾ ਗਿਆ ਪੋਰਨ ਫਿਲਮ 'ਚ ਕੰਮ ਕਰੋ