ETV Bharat / bharat

2050 ਤਕ ਵਿਸ਼ਵ ਪੱਧਰ ਉਤੇ ਡਾਇਬੀਟੀਜ਼ ਨਾਲ ਜੂਝ ਰਹੀ ਆਬਾਦੀ ਵਿੱਚ 1.3 ਅਰਬ ਤਕ ਵਾਧੇ ਦਾ ਅਨੁਮਾਨ - ਯੂਨੀਵਰਸਿਟੀ ਆਫ਼ ਵਾਸ਼ਿੰਗਟਨ

ਇੱਕ ਤਾਜ਼ਾ ਅਧਿਐਨ ਦੇ ਅਨੁਸਾਰ, ਸਾਲ 2050 ਤੱਕ ਡਾਇਬੀਟੀਜ਼ ਨਾਲ ਜੂਝਣ ਵਾਲੀ ਆਬਾਦੀ ਵਿੱਚ 1.3 ਬਿਲੀਅਨ ਤੋਂ ਵੱਧ ਹੋਣ ਦਾ ਅਨੁਮਾਨ ਹੈ।

Globally, 1.3 billion projected to be living with diabetes by 2050
2050 ਤਕ ਵਿਸ਼ਵ ਪੱਧਰ ਉਤੇ ਡਾਇਬੀਟੀਜ਼ ਨਾਲ ਜੂਝ ਰਹੀ ਆਬਾਦੀ ਵਿੱਚ 1.3 ਅਰਬ ਤੋਂ ਵਾਧੇ ਦਾ ਅਨੁਮਾਨ
author img

By

Published : Jun 23, 2023, 2:28 PM IST

ਨਵੀਂ ਦਿੱਲੀ: ਦੁਨੀਆ ਭਰ ਵਿੱਚ ਡਾਇਬੀਟੀਜ਼ ਨਾਲ ਜੂਝ ਰਹੀ ਆਬਾਦੀ, ਜੋ ਕਿ ਮੌਜੂਦਾ ਸਮੇਂ ਵਿੱਚ ਅੱਧੀ ਅਰਬ ਹੈ, ਅਗਲੇ 30 ਸਾਲਾਂ ਵਿੱਚ ਵੱਧ ਕੇ 1.3 ਬਿਲੀਅਨ ਤੱਕ ਪਹੁੰਚਣ ਦਾ ਅਨੁਮਾਨ ਹੈ। ਹਰ ਦੇਸ਼ ਵਿੱਚ ਇਸ ਬਿਮਾਕੀ ਦੇ ਮਰੀਜ਼ਾਂ ਵਿੱਚ ਵਾਧਾ ਦੇਖਣ ਦੀ ਉਮੀਦ ਹੈ। ਇਕ ਨਿੱਜੀ ਅਖਬਾਰ ਵਿੱਚ ਪ੍ਰਕਾਸ਼ਿਤ ਇੱਕ ਨਵੇਂ ਵਿਸ਼ਲੇਸ਼ਣ ਅਨੁਸਾਰ "ਡਾਇਬੀਟੀਜ਼ ਜਿਸ ਤੇਜ਼ੀ ਨਾਲ ਵਧ ਰਹੀ ਹੈ, ਉਹ ਨਾ ਸਿਰਫ਼ ਚਿੰਤਾਜਨਕ ਹੈ, ਸਗੋਂ ਵਿਸ਼ਵ ਦੀ ਹਰ ਸਿਹਤ ਪ੍ਰਣਾਲੀ ਲਈ ਚੁਣੌਤੀਪੂਰਨ ਵੀ ਹੈ।" ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਦੇ ਸਕੂਲ ਆਫ਼ ਮੈਡੀਸਨ, ਯੂਐਸ ਵਿਖੇ ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲੂਏਸ਼ਨ (IHME) ਦੇ ਵਿਗਿਆਨੀ ਡਾ. ਲੀਨ ਓਂਗ ਨੇ ਕਿਹਾ ਕਿ "ਖਾਸ ਤੌਰ 'ਤੇ ਇਹ ਦੇਖਦੇ ਹੋਏ ਕਿ ਕਿਵੇਂ ਇਹ ਬਿਮਾਰੀ ਦਿਲ ਦੀ ਬਿਮਾਰੀ ਅਤੇ ਸਟ੍ਰੋਕ ਦੇ ਜੌਖਮ ਨੂੰ ਵੀ ਵਧਾਉਂਦੀ ਹੈ"।

96 ਫੀਸਦੀ ਕੇਸ ਟਾਈਪ 2 ਡਾਇਬਿਟੀਜ਼ ਦੇ : ਖੋਜਕਰਤਾਵਾਂ ਨੇ ਕਿਹਾ ਕਿ ਲਗਪਗ ਸਾਰੇ ਵਿਸ਼ਵ ਵਿਆਪੀ ਕੇਸ, 96 ਫੀਸਦੀ, ਟਾਈਪ 2 ਡਾਇਬਿਟੀਜ਼ (ਟੀ2ਡੀ) ਦੇ ਹਨ, ਜਿਨ੍ਹਾਂ ਨੇ ਗਲੋਬਲ ਬਰਡਨ ਆਫ ਡਿਸੀਜ਼ (ਜੀਬੀਡੀ) 2021 ਅਧਿਐਨ ਦੀ ਵਰਤੋਂ ਕੀਤੀ ਤੇ 204 ਦੇਸ਼ਾਂ ਤੇ ਪ੍ਰਦੇਸ਼ਾਂ ਵਿੱਚ ਸ਼ੂਗਰ ਫੈਲਣ, ਰੋਗੀਆਂ ਤੇ ਮੌਤ ਦਰ ਦੀ ਜਾਂਚ ਕੀਤੀ ਹੈ। 1990 ਤੇ 2021 ਵਿਚਕਾਰ ਉਮਰ ਤੇ ਲਿੰਗ ਦੇ ਤੇ 2050 ਤੱਕ ਸ਼ੂਗਰ ਦੇ ਫੈਲਣ ਦੀ ਭਵਿੱਖਬਾਣੀ ਹੈ। ਵਿਸ਼ਲੇਸ਼ਨ ਵਿੱਚ ਕਿਹਾ ਗਿਆ ਹੈ ਕਿ ਨਵੀਨਤਮ ਅਤੇ ਸਭ ਤੋਂ ਵਿਆਪਕ ਗਿਣਤੀ ਦਰਸਾਉਂਦੀ ਹੈ ਕਿ ਮੌਜੂਦਾ ਵਿਸ਼ਵਵਿਆਪੀ ਪ੍ਰਸਾਰ ਦਰ 6.1 ਫੀਸਦ ਹੈ, ਜਿਸ ਨਾਲ ਡਾਇਬੀਟੀਜ਼ ਮੌਤ ਅਤੇ ਅਪੰਗਤਾ ਦੇ 10 ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ।

ਹਰ ਦੇਸ਼ ਵਿੱਚ 65 ਸਾਲ ਜਾਂ ਇਸ ਤੋਂ ਉਤੇ ਦੀ ਉਮਰ ਦੇ ਵਿਅਕਤੀ ਵਿੱਚ ਸਪੱਸ਼ਟ ਤੌਰ 'ਤੇ ਡਾਈਬਿਟੀਜ਼ : ਖੇਤਰੀ ਪੱਧਰ ਉਤੇ, ਅਧਿਐਨ ਵਿੱਚ ਪਾਇਆ ਗਿਆ ਹੈ ਕਿ ਇਹ ਦਰ ਉੱਤਰੀ ਅਫਰੀਕਾ ਤੇ ਮੱਧ ਪੂਰਵ ਵਿੱਚ ਸਭ ਤੋਂ ਜ਼ਿਆਦਾ 9.3 ਫੀਸਦੀ ਹੈ, ਜੋ 2050 ਤਕ ਵਧ ਕੇ 16.8 ਫੀਸਦੀ ਤੇ ਲੈਟਿਨ ਅਮਰੀਕਾ ਤੇ ਕੈਰੇਬਿਅਨ ਵਿੱਚ 11.3 ਫੀਸਦੀ ਹੋਣ ਦੀ ਉਮੀਦ ਹੈ। ਖੋਜਕਰਤਾਵਾਂ ਨੇ ਇਹ ਵੀ ਪਾਇਆ ਹੈ ਕਿ ਸ਼ੂਗਰ ਹਰ ਦੇਸ਼ ਵਿੱਚ 65 ਸਾਲਾਂ ਤੇ ਉਸ ਤੋਂ ਜ਼ਿਆਦਾ ਉਮਰ ਦੇ ਲੋਕਾਂ ਵਿੱਚ ਵਿਸ਼ੇਸ਼ ਤੌਰ ਉਤੇ ਸਪੱਸ਼ਟ ਹੈ, ਉਸ ਅਬਾਦੀ ਲਈ ਗਲੋਬਲ ਪ੍ਰਸਾਰ ਦਰ 20 ਫੀਸਦੀ ਤੋਂ ਜ਼ਿਆਦਾ ਦਰਜ ਕੀਤੀ ਗਈ ਹੈ। ਖੇਤਰੀ ਤੌਰ ਉਤੇ ਉਤਰੀ ਅਫਰੀਕਾ ਤੇ ਮੱਧ ਪੂਰਵ ਵਿੱਚ ਇਸ ਉਮਰ ਵਰਗ ਵਿੱਚ ਸਭ ਤੋਂ ਜ਼ਿਆਦਾ 39.4 ਫੀਸਦੀ ਸੀ, ਜਦਕਿ ਮੱਧ ਯੂਰਪ, ਪੂਰਵੀ ਯੂਰਪ ਤੇ ਮੱਧ ਏਸ਼ੀਆ ਵਿੱਚ ਸਭ ਤੋਂ ਘੱਟ ਦਰ 19.8 ਫੀਸਦੀ ਸੀ।

ਖੋਜਕਰਤਾਵਾਂ ਨੇ ਕਿਹਾ ਕਿ ਅਧਿਐਨ ਕੀਤੇ ਗਏ ਸਾਰੇ 16 ਜੋਖਮ ਦੇ ਕਾਰਕ T2D ਨਾਲ ਜੁੜੇ ਹੋਏ ਸਨ, ਉੱਚ BMI T2D ਲਈ ਪ੍ਰਾਇਮਰੀ ਜੋਖਮ ਹੈ ਅਤੇ T2D ਅਪੰਗਤਾ ਅਤੇ ਮੌਤ ਦਰ ਦਾ 52.2 ਪ੍ਰਤੀਸ਼ਤ ਹੈ। "ਹਾਲਾਂਕਿ ਆਮ ਲੋਕ ਇਹ ਮੰਨ ਸਕਦੇ ਹਨ ਕਿ T2D ਸਿਰਫ਼ ਮੋਟਾਪੇ, ਕਸਰਤ ਦੀ ਕਮੀ ਅਤੇ ਮਾੜੀ ਖੁਰਾਕ ਨਾਲ ਜੁੜਿਆ ਹੋਇਆ ਹੈ, ਕਈ ਕਾਰਕਾਂ ਕਰਕੇ ਸ਼ੂਗਰ ਨੂੰ ਰੋਕਣਾ ਅਤੇ ਨਿਯੰਤਰਿਤ ਕਰਨਾ ਕਾਫ਼ੀ ਗੁੰਝਲਦਾਰ ਹੈ। ਇਹਨਾਂ ਵਿੱਚ ਕਿਸੇ ਦੇ ਜੈਨੇਟਿਕਸ ਦੇ ਨਾਲ-ਨਾਲ ਲੌਜਿਸਟਿਕ, ਸਮਾਜਿਕ ਅਤੇ ਵਿੱਤੀ ਰੁਕਾਵਟਾਂ ਸ਼ਾਮਲ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.