ਬੇਲਾਰੀ: ਚਾਰ ਨੌਜਵਾਨਾਂ ਨੇ 21 ਸਾਲਾ ਕਾਲਜ ਵਿਦਿਆਰਥਣ ਨੂੰ ਕਥਿਤ ਤੌਰ ’ਤੇ ਅਗਵਾ ਕਰਕੇ ਸਮੂਹਿਕ ਬਲਾਤਕਾਰ ਕੀਤਾ। ਪੁਲਿਸ ਨੇ ਮੁੱਖ ਆਰੋਪੀ ਨਵੀਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਤਿੰਨ ਹੋਰਾਂ ਦੀ ਭਾਲ ਜਾਰੀ ਹੈ। ਇਸ ਸਬੰਧੀ ਪੀੜਤਾ ਦੇ ਪਿਤਾ ਨੇ ਬੇਲਾਰੀ ਮਹਿਲਾ ਥਾਣੇ ਵਿੱਚ ਚਾਰ ਨੌਜਵਾਨਾਂ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ।
ਪੀੜਤਾ ਬੇਲਾਰੀ ਦੇ ਇੱਕ ਕਾਲਜ ਵਿੱਚ ਗ੍ਰੈਜੂਏਸ਼ਨ ਕਰ ਰਹੀ ਹੈ। 11 ਅਕਤੂਬਰ ਨੂੰ ਜਦੋਂ ਉਹ ਕਾਲਜ 'ਚ ਪ੍ਰੀਖਿਆ ਦੇ ਰਹੀ ਸੀ ਤਾਂ ਚਾਰ ਨੌਜਵਾਨਾਂ ਨੇ ਉਸ ਦਾ ਭਰਾ ਆ ਗਿਆ ਹੈ, ਦਾ ਝੂਠ ਬੋਲ ਕੇ ਉਸ ਨੂੰ ਪ੍ਰੀਖਿਆ ਹਾਲ ਤੋਂ ਬਾਹਰ ਬੁਲਾਇਆ ਅਤੇ ਲੜਕੀ ਨੂੰ ਆਟੋ 'ਚ ਅਗਵਾ ਕਰ ਲਿਆ। ਬਾਅਦ 'ਚ ਉਹ ਲੜਕੀ ਨੂੰ ਆਟੋ 'ਚ ਸ਼ਰਾਬ ਪਿਲਾ ਕੇ ਕੋਪਲ ਜ਼ਿਲ੍ਹੇ ਦੇ ਗੰਗਾਵਤੀ ਤਾਲੁਕ 'ਚ ਸਾਨਾਪੁਰਾ ਨੇੜੇ ਇਕ ਹੋਟਲ 'ਚ ਲੈ ਗਏ ਅਤੇ ਉਸ ਨਾਲ ਸਮੂਹਿਕ ਬਲਾਤਕਾਰ ਕੀਤਾ। ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਬਲਾਤਕਾਰ ਕਰਨ ਵਾਲੇ ਦੋਸ਼ੀ ਪੀੜਤਾ ਦੇ ਜਾਣਕਾਰ ਸਨ।
ਸ਼ਿਕਾਇਤ ਦਰਜ ਕਰਵਾਈ ਗਈ ਹੈ ਕਿ ਕੌਲ ਬਾਜ਼ਾਰ ਦੇ ਰਹਿਣ ਵਾਲੇ ਨਵੀਨ, ਤੰਨੂ ਅਤੇ ਸਾਕਿਬ ਸਮੇਤ 4 ਵਿਅਕਤੀਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮੁਲਜ਼ਮ ਖ਼ਿਲਾਫ਼ ਬੇਲਾਰੀ ਮਹਿਲਾ ਪੁਲਿਸ ਸਟੇਸ਼ਨ ਵਿੱਚ ਭਾਰਤੀ ਦੰਡਾਵਲੀ ਦੀ ਧਾਰਾ 341, 366, 342, 376, 114, 34 ਤਹਿਤ ਬਲਾਤਕਾਰ ਅਤੇ ਅਗਵਾ ਕਰਨ ਦੀ ਸ਼ਿਕਾਇਤ ਦਰਜ ਕੀਤੀ ਗਈ ਹੈ। ਪੁਲਿਸ ਵੱਲੋਂ ਪੂਰੀ ਤਫਤੀਸ਼ ਕਰਨ ਤੋਂ ਬਾਅਦ ਹੀ ਮਾਮਲੇ ਦੇ ਸਾਰੇ ਤੱਥ ਸਾਹਮਣੇ ਆਉਣਗੇ।
- CM Mann on Saheed Amritpal: ਮੁੱਖ ਮੰਤਰੀ ਭਗਵੰਤ ਮਾਨ ਦਾ ਐਲਾਨ, ਸ਼ਹੀਦ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਸਰਕਾਰ ਦੀ ਨੀਤੀ ਅਨੁਸਾਰ ਦਿੱਤੀ ਜਾਵੇਗੀ ਇਕ ਕਰੋੜ ਰੁਪਏ ਦੀ ਵਿੱਤੀ ਸਹਾਇਤਾ
- Two terrorists of LTE arrested: ਭਾਰੀ ਵਿਸਫੋਟਕ ਅਤੇ ਅਸਲੇ ਨਾਲ ਲਸ਼ਕਰ ਦੇ ਕਾਬੂ ਕੀਤੇ ਦੋ ਅੱਤਵਾਦੀ ਅਦਾਲਤ 'ਚ ਪੇਸ਼, ਦਸ ਦਿਨ ਦਾ ਮਿਲਿਆ ਰਿਮਾਂਡ, ਪੰਜਾਬ ਦਹਿਲਾਉਣ ਦੀ ਸੀ ਸਾਜ਼ਿਸ਼
- Akali and Congress Leader join AAP: ਖੰਨਾ 'ਚ ਅਕਾਲੀ ਦਲ ਅਤੇ ਕਾਂਗਰਸ ਨੂੰ ਲੱਗਿਆ ਝਟਕਾ, ਹਲਕਾ ਵਿਧਾਇਕ ਨੇ ਕਈ ਆਗੂ ਆਪ 'ਚ ਕਰਵਾਏ ਸ਼ਾਮਲ
ਇਸ ਸਬੰਧੀ ਜਵਾਬ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਰਣਜੀਤ ਕੁਮਾਰ ਬੰਡਾਰੂ ਨੇ ਦੱਸਿਆ ਕਿ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬਾਕੀ ਤਿੰਨਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਐਸਪੀ ਰਣਜੀਤ ਕੁਮਾਰ ਨੇ ਦੱਸਿਆ ਕਿ '21 ਸਾਲਾ ਬੀ.ਕਾਮ ਦੀ ਵਿਦਿਆਰਥਣ 11 ਅਕਤੂਬਰ ਨੂੰ ਕਾਲਜ ਵਿੱਚ ਪ੍ਰੀਖਿਆ ਦੇ ਰਹੀ ਸੀ।
ਇਸ ਦੌਰਾਨ ਉਸ ਦੇ ਜਾਣਕਾਰ ਇਕ ਨੌਜਵਾਨ ਨੇ ਝੂਠ ਬੋਲਿਆ ਕਿ ਉਸ ਦਾ ਵੱਡਾ ਭਰਾ ਆਇਆ ਅਤੇ ਉਸ ਨੂੰ ਬਾਹਰ ਬੁਲਾਇਆ ਅਤੇ ਫਿਰ ਉਸ ਨੂੰ ਜ਼ਬਰਦਸਤੀ ਆਟੋ ਵਿਚ ਬਿਠਾ ਕੇ ਸਾਨਾਪੁਰ ਲੈ ਗਿਆ। ਫਿਰ ਉੱਥੇ ਹੋਟਲ ਵਿੱਚ ਉਸ ਨਾਲ ਬਲਾਤਕਾਰ ਕੀਤਾ। ਸਾਰੇ ਮੁਲਜ਼ਮ ਬੇਲਾਰੀ ਦੇ ਰਹਿਣ ਵਾਲੇ ਹਨ। ਇਕ ਦੋਸ਼ੀ ਨੂੰ ਪਹਿਲਾਂ ਹੀ ਗ੍ਰਿਫਤਾਰ ਕਰਕੇ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਗਿਆ ਹੈ। ਬਾਕੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਲਵਾਂਗੇ।