ਚੰਡੀਗੜ੍ਹ : ਮੱਧ ਪ੍ਰਦੇਸ਼ ਦੇ ਇੱਕ ਬੀਆਈਪੀ ਰੋਡ ਤੇ ਇੱਕ ਅਜਿਹਾ ਹੀ ਨਜਾਰਾ ਦੇਖਣ ਨੂੰ ਮਿਲਿਆ। ਇਸ ਰੋਡ ਉੱਤੇ ਅਚਾਨਕ ਲੋਕਾਂ ਨੂੰ ਕੁਝ ਅਜਿਹਾ ਦੇਖਿਆ ਕਿ ਸਾਰੇ ਹੈਰਾਨ ਰਹਿ ਗਏ। ਲੋਕਾਂ ਨੇ ਦੇਖਿਆ ਕਿ ਇੱਕ ਬਾਈਕ ਪੂਰੀ ਤੇਜ ਆ ਰਹੀ ਹੈ ਤੇ ਉਸ ਉਪਰ ਬੈਠਾ ਇੱਕ ਪ੍ਰੇਮੀ ਜੋੜਾ ਰੋਮਾਂਸ ਕਰ ਰਿਹਾ ਹੈ। ਦੋਵੇਂ ਇੱਕ ਦੂਜੇ ਵੱਲ ਮੂੰਹ ਕਰਕੇ ਬਾਈਕ ਉਪਰ ਬੈਠੇ ਸਨ।
ਸਿਆਣੇ ਸੱਚ ਹੀ ਕਹਿੰਦੇ ਹਨ ਕਿ ਇਸ਼ਕ ਅੰਨ੍ਹਾ ਹੁੰਦਾ ਹੈ। ਪਿਆਰ ਕਰਨਾ ਗੁਨਾਹ ਨਹੀਂ ਹੈ ਪਰ ਇਸ਼ਕ, ਪਿਆਰ ਵਿੱਚ ਆਪਣੇ ਪਾਟਨਰ ਤੇ ਆਪਣੀ ਜਾਨ ਖਤਰੇ ਵਿੱਚ ਪਾਉਣਾ ਕੋਈ ਚੰਗੀ ਗੱਲ ਨਹੀਂ ਹੈ।
ਇਹ ਵੀ ਪੜ੍ਹੋ:ਲਾੜੀ ਦੀ ਹੋ ਗਈ ਕਾਰ ਖ਼ਰਾਬ, ਪੁਲਿਸ ਨੇ ਪੁਜਾਇਆ ਲਾੜੇ ਕੋਲ, ਫੇਰ ਹੋਇਆ ਵਿਆਹ - video viral
ਲੋਕਾਂ ਨੇ ਉਨ੍ਹਾਂ ਦੀਆਂ ਤਸਵੀਰਾਂ ਲੈ ਲਈਆਂ ਤੇ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤੀਆਂ।