ਵਾਸ਼ਿੰਗਟਨ: ਅਮਰੀਕਾ ਦੇ ਚੋਟੀ ਦੇ ਸਿਹਤ ਮਾਹਰ ਡਾ. ਐਂਥਨੀ ਫਾਊਚੀ ਨੇ ਕਿਹਾ ਕਿ ਭਾਰਤ ਵਿਚ ਕੋਵਿਡ -19 ਦੇ ਮੌਜੂਦਾ ਸੰਕਟ ਨੂੰ ਦੂਰ ਕਰਨ ਲਈ ਲੋਕਾਂ ਦਾ ਟੀਕਾਕਰਨ ਹੀ ਇਕ ਲੰਮੇ ਸਮੇਂ ਲਈ ਹੱਲ ਹੈ। ਫਾਊਚੀ ਨੇ ਮਾਰੂ ਮਹਾਂਮਾਰੀ ਨਾਲ ਨਜਿੱਠਣ ਲਈ ਐਂਟੀ-ਕੋਵਿਡ ਟੀਕੇ ਦਾ ਉਤਪਾਦ ਘਰੇਲੂ ਅਤੇ ਅੰਤਰ ਰਾਸ਼ਟਰੀ ਪੱਧਰ 'ਤੇ ਵਧਾਉਣ' ਤੇ ਜ਼ੋਰ ਦਿੱਤਾ ਹੈ।
ਰਾਸ਼ਟਰਪਤੀ ਜੋ ਬਾਇਡਨ ਦੇ ਮੁੱਖ ਮੈਡੀਕਲ ਸਲਾਹਕਾਰ ਫਾਊਚੀ ਨੇ ਏਬੀਸੀ ਨਿਊਜ਼ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕਿਹਾ ਕਿ , "ਮਹਾਂਮਾਰੀ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਲੋਕਾਂ ਨੂੰ ਟੀਕਾ ਲਗਵਾਉਣਾ ਜਾਣਾ ਚਾਹੀਦਾ ਹੈ।" ਭਾਰਤ ਵਿਸ਼ਵ ਦਾ ਸਭ ਤੋਂ ਵੱਡਾ ਟੀਕਾ ਉਤਪਾਦਕ ਹੈ ।ਫਾਊਚੀ ਨੇ ਕਿਹਾ ਕਿ ਭਾਰਤ ਨੂੰ ਕੋਰੋਨਾ ਨਾਲ ਨਜਿੱਠਣ ਦੇ ਲਈ ਦੇਸ਼ ਦੇ ਅੰਦਰੋਂ ਤੇ ਬਾਹਰੋਂ ਸਰੋਤ ਪ੍ਰਾਪਤ ਹੋ ਰਹੇ ਹਨ।ਉਨਾਂ ਇਸ ਗੱਲ਼ ਤੇ ਵੀ ਜੋਰ ਦਿੱਤਾ ਹੈ ਕਿ ਹੋਰ ਦੇਸ਼ਾਂ ਨੂੰ ਜਾਂ ਤਾਂ ਆਪਣੀ ਜਗ੍ਹਾ' ਤੇ ਟੀਕੇ ਬਣਾਉਣ ਵਿਚ ਭਾਰਤ ਦੀ ਮਦਦ ਕਰਨੀ ਚਾਹੀਦੀ ਹੈ ਜਾਂ ਟੀਕੇ ਦਾਨ ਕੀਤੇ ਜਾਣੇ ਚਾਹੀਦੇ ਹਨ। ਡਾ. ਫੌਚੀ ਨੇ ਇੱਕ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਭਾਰਤ ਨੂੰ ਤੁਰੰਤ ਇੱਕ ਆਰਜ਼ੀ ਹਸਪਤਾਲ ਬਣਾਉਣ ਦੀ ਜ਼ਰੂਰਤ ਹੈ, ਜਿਵੇਂ ਚੀਨ ਨੇ ਲਗਭਗ ਇੱਕ ਸਾਲ ਪਹਿਲਾਂ ਕੀਤਾ ਸੀ।
ਫਾਊਚੀ ਨੇ ਕਿਹਾ ਕਿ , 'ਤੁਹਾਨੂੰ ਅਜਿਹਾ ਕਰਨਾ ਹੀ ਪਏਗਾ। ਉਨਾਂ ਕਿਹਾ ਕਿ ਜਦੋਂ ਹਸਪਤਾਲ ਵਿਚ ਬਿਸਤਰੇ ਨਹੀਂ ਹੁੰਦੇ ਤਾਂ ਤੁਸੀਂ ਗਲੀਆਂ ਵਿਚ ਲੋਕਾਂ ਨੂੰ ਨਹੀਂ ਛੱਡ ਸਕਦੇ।ਆਕਸੀਜਨ ਦੇ ਹਾਲਾਤ ਬਹੁਤ ਨਾਜ਼ੁਕ ਹਨ ਮੇਰਾ ਮਤਲਬ ਹੈ ਕਿ ਲੋਕਾਂ ਲਈ ਆਕਸੀਜਨ ਨਾ ਮਿਲਣਾ ਬਹੁਤ ਦੁਖਦ ਹੈ। ’ਫੌਚੀ ਨੇ ਕਿਹਾ ਕਿ ਹਸਪਤਾਲ ਦੇ ਬਿਸਤਰੇ, ਆਕਸੀਜਨ, ਪੀਪੀਈ ਕਿੱਟਾਂ ਅਤੇ ਹੋਰ ਡਾਕਟਰੀ ਸਪਲਾਈਆਂ ਦੀ ਸਮੱਸਿਆ ਹੈ।ਨਾਲ ਹੀ ਉਨਾਂ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਦੇਸ਼ ਵਿਆਪੀ ਤਾਲਾਬੰਦੀ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।