ਬਿਹਾਰ: ਗਯਾ ਦੇ ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਵਿਚ OKG ਯਾਨੀ ਆਰਗੈਨਿਕ ਕਿਚਨ-ਗਾਰਡਨ ਨੂੰ ਵਿਕਸਤ ਕਰਨ ਦੀ ਸਰਕਾਰ ਦੀ ਪਹਿਲਕਦਮੀ ਤਹਿਤ ਸ਼ੇਰਪੁਰ ਦੇ ਇਕ ਸਕੂਲ ਨੇ ਵੱਖਰੀ ਮਿਸਾਲ ਕਾਇਮ ਕੀਤੀ ਹੈ। ਸ਼ੇਰਪੁਰ ਦਾ ਇਹ ਪ੍ਰਾਇਮਰੀ ਸਕੂਲ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੀ ਆਪਣੀ ਵਿਲੱਖਣ ਪਹਿਲਕਦਮੀ ਕਾਰਨ ਹੋਰਨਾਂ ਸਕੂਲਾਂ ਤੋਂ ਵੱਖਰਾ ਹੈ। ਇੱਥੇ ਪ੍ਰਿੰਸੀਪਲ ਅਖਤਰ ਹੁਸੈਨ ਆਪਣੀ ਵਿਲੱਖਣ ਸੋਚ ਕਾਰਨ ਸੁਰਖੀਆਂ ਵਿੱਚ ਹਨ।
ਸਕੂਲ ਦੇ ਪ੍ਰਿੰਸੀਪਲ ਅਖਤਰ ਹੁਸੈਨ ਨੇ ਦੱਸਿਆ ਕਿ ਸਕੂਲ ਵਿੱਚ ਦੁਪਹਿਰ ਦੇ ਖਾਣੇ ਲਈ ਇਹ ਸਬਜ਼ੀਆਂ ਪਰੋਸੀਆਂ ਜਾ ਰਹੀਆਂ ਹਨ। ਹਾਲਾਂਕਿ, ਸਿਰਫ ਉਹ ਸਕੂਲ ਹੀ ਇਸ ਯੋਜਨਾ ਨੂੰ ਲਾਗੂ ਕਰ ਸਕਦੇ ਹਨ, ਜਿਨ੍ਹਾਂ ਕੋਲ ਕੁੱਝ ਜ਼ਮੀਨ ਹੈ। ਲਗਭਗ 2 ਸਾਲ ਪਹਿਲਾਂ ਇੱਕ ਮੀਟਿੰਗ ਵਿੱਚ, ਸਾਨੂੰ ਦੱਸਿਆ ਗਿਆ ਸੀ ਕਿ ਰਸੋਈ ਦੇ ਬਗੀਚਨ (ਰਸੋਈ ਦਾ ਬਗੀਚਾ) ਸਕੀਮ ਸ਼ੁਰੂ ਕੀਤੀ ਜਾਣੀ ਹੈ। ਇਸ ਤੋਂ ਬਾਅਦ, ਅਸੀਂ ਫੁੱਲਾਂ ਦੀ ਬਜਾਏ ਬਾਗ਼ ਵਿੱਚ ਹਰ ਕਿਸਮ ਦੀਆਂ ਸਬਜ਼ੀਆਂ ਉਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕਈ ਵਾਰ ਜਦੋਂ ਸਾਨੂੰ ਮਿਡ-ਡੇਅ ਮੀਲ ਪਕਾਉਣ ਲਈ ਸਬਜ਼ੀਆਂ ਨਹੀਂ ਮਿਲਦੀਆਂ, ਅਸੀਂ ਆਪਣੇ ਬਾਗ਼ ਵਿਚੋਂ ਉਗਾਈਆਂ ਸਬਜ਼ੀਆਂ ਦੀ ਵਰਤੋਂ ਕਰਦੇ ਹਾਂ।
ਗਯਾ ਤੋਂ ਲਗਭਗ 20 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਇਹ ਪਿੰਡ ਸਥਾਨਕ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਗਿਆ ਹੈ। ਨਾਲ ਹੀ, ਜਿਸ ਤਰ੍ਹਾਂ ਹੁਸੈਨ ਦਾ ਵਿਦਿਆਰਥੀਆਂ ਨੂੰ ਪੜਾਉਣ ਦੇ ਵੱਖਰੇ ਤਰੀਕੇ ਜ਼ਰੀਏ ਵੱਖ ਵੱਖ ਸਬਜ਼ੀਆਂ ਬਾਰੇ ਜਾਣਕਾਰੀ ਦਿੰਦਾ ਹੈ, ਉਹ ਲੋਕਾਂ 'ਤੇ ਵੀ ਪ੍ਰਭਾਵ ਪਾਉਂਦਾ ਹੈ। ਇਸ ਨਾਲ ਵਿਦਿਆਰਥੀ ਸਬਜ਼ੀਆਂ ਬਾਰੇ ਜਾਗਰੂਕ ਹੁੰਦੇ ਹੈਨ ਅਤੇ ਉਨ੍ਹਾਂ ਨੂੰ ਉਗਾਉਣ ਦੇ ਵੱਖੋ ਵੱਖਰੇ ਤਰੀਕਿਆਂ ਨੂੰ ਵੀ ਸਿੱਖਦੇ ਅਤੇ ਸਮਝਦੇ ਹਨ।
ਪ੍ਰਿੰਸੀਪਲ ਹੁਸੈਨ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿਚ ਵੱਖ-ਵੱਖ ਸਬਜ਼ੀਆਂ ਦੇ ਨਾਂਅ ਯਾਦ ਹਨ। ਉਹ ਉਨ੍ਹਾਂ ਦੀ ਕਾਸ਼ਤ ਬਾਰੇ ਵੀ ਜਾਣਦੇ ਹਨ। ਵਿਦਿਆਰਥੀ ਇਸ ਨੂੰ ਮਨੋਰੰਜਕ ਗਤੀਵਿਧੀਆਂ ਕਰ ਕੇ ਸਿੱਖਦੇ ਹਨ। ਇਹ ਉਨ੍ਹਾਂ ਦੇ ਮਨ ਨੂੰ ਤਾਜ਼ਗੀ ਦਿੰਦਾ ਹੈ। ਰਸੋਈ ਦੇ ਬਗੀਚੇ ਵਿੱਚ ਕੁਝ ਸਮਾਂ ਬਿਤਾਉਣ ਤੋਂ ਬਾਅਦ ਉਹ ਆਪਣੀ ਪੜ੍ਹਾਈ 'ਤੇ ਵਧੇਰੇ ਧਿਆਨ ਦਿੰਦੇ ਹਨ।
ਹੁਸੈਨ ਨੇ ਨਾ ਸਿਰਫ਼ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਹੈ, ਬਲਕਿ ਸਬਜ਼ੀਆਂ ਉਗਾਉਣ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਅਜਿਹਾ ਕਰ ਕੇ ਉਹ ਵਿਦਿਆਰਥੀਆਂ ਨੂੰ ਸਭ ਕੁਝ ਸਿੱਖਣ ਲਈ ਵੀ ਪ੍ਰੇਰਿਤ ਕਰਦਾ ਹੈ।
ਅਖਤਰ ਹੁਸੈਨ ਨੇ ਦੱਸਿਆ ਕਿ ਦੁਪਹਿਰ ਦੇ ਖਾਣੇ ਤੋਂ ਬਾਅਦ ਜਾਂ ਸਕੂਲ ਦੇ ਦਿਨ ਦੇ ਬੰਦ ਹੋਣ ਤੋਂ ਪਹਿਲਾਂ, ਵਿਦਿਆਰਥੀ ਇਹ ਜਾਣਨ ਲਈ ਬਾਗ਼ ਵਿੱਚ ਘੁੰਮਦੇ ਹਨ ਕਿ ਕੀ ਸੁਧਾਰਿਆ ਜਾ ਸਕਦਾ ਹੈ ਜਾਂ ਬਾਗ ਵਿੱਚ ਕੀ ਘਾਟ ਹੈ। ਇਹ ਉਨ੍ਹਾਂ ਨੂੰ ਸਬਜ਼ੀਆਂ ਉਗਾਉਣ ਦਾ ਤਜ਼ੁਰਬਾ ਦਿੰਦਾ ਹੈ।
ਅਖਤਰ ਹੁਸੈਨ ਇਸ ਸਰਕਾਰੀ ਯੋਜਨਾ ਨੂੰ ਸਕੂਲ ਵਿੱਚ ਲਾਗੂ ਤਾਂ ਕਰ ਰਹੇ ਹਨ, ਪਰ ਉਨ੍ਹਾਂ ਦਾ ਕਹਿਣਾ ਹੈ ਜਿਵੇਂ ਵਾਅਦਾ ਕੀਤਾ ਗਿਆ ਸੀ ਉਸ ਮੁਤਾਬਕ ਕਿ ਸਰਕਾਰ ਨੇ ਓਕੇਜੀ ਪਹਿਲਕਦਮੀ ਲਈ ਵੱਖਰੇ ਫੰਡ ਮੁਹਈਆ ਨਹੀਂ ਕਰਵਾਏ ਹਨ। ਉਨ੍ਹਾਂ ਕਿਹਾ ਕਿ ਕਿਚਨ ਗਾਰਡਨ ਨੂੰ ਨਿਰੰਤਰ ਪਾਣੀ ਅਤੇ ਦੇਖਭਾਲ ਦੀ ਲੋੜ ਹੁੰਦੀ ਹੈ ਜਿਸ ਨੂੰ ਕਈ ਵਾਰ ਸੰਭਾਲਣਾ ਮੁਸ਼ਕਲ ਹੋ ਜਾਂਦਾ ਹੈ, ਪਰ ਉਹ ਆਪਣੀ ਪੂਰੀ ਵਾਹ ਲਾ ਰਹੇ ਹਨ।
ਵਿਦਿਆਰਥੀਆਂ ਨੇ ਕਿਹਾ ਕਿ ਉਹ ਇਸ ਉਪਰਾਲੇ ਤੋਂ ਖੁਸ਼ ਹਨ ਕਿਉਂਕਿ ਉਨ੍ਹਾਂ ਨੂੰ ਇਸ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਵਿਦਿਆਰਥੀਆਂ ਨੇ ਦੱਸਿਆ ਕਿ ਇਸ ਦੀ ਸਹਾਇਤਾ ਨਾਲ ਉਨ੍ਹਾਂ ਨੇ ਵੱਖ-ਵੱਖ ਸਬਜ਼ੀਆਂ ਦੇ ਨਾਂਅ ਸਿੱਖ ਲਏ ਹਨ। ਨਾਲ ਹੀ, ਇਹ ਜਾਣ ਲਿਆ ਕਿ ਸਬਜ਼ੀਆਂ ਕਿਵੇਂ ਉਗਾਈਆ ਜਾਂਦੀਆਂ ਹਨ। ਵਿਦਿਆਰਥੀਆਂ ਨੂੰ ਬਾਗ਼ ਵਿੱਚ ਵੱਖ-ਵੱਖ ਸਬਜ਼ੀਆਂ ਦੀ ਸੰਭਾਲ ਕਰਨ ਦੀ ਜ਼ਿੰਮੇਵਾਰੀ ਵੀ ਦਿੱਤੀ ਗਈ ਹੈ।