ETV Bharat / bharat

ਬੀਜੇਪੀ ਸਾਂਸਦ ਗੰਭੀਰ ਨੇ ਸਿੱਧੂ ਨੂੰ ਕਿਹਾ,'ਪਹਿਲਾਂ ਆਪਣੇ ਬੱਚਿਆਂ ਨੂੰ ਸਰਹੱਦ ’ਤੇ ਭੇਜੋ'

ਬੀਜੇਪੀ ਸਾਂਸਦ ਮੈਂਬਰ ਗੌਤਮ ਗੰਭੀਰ (BJP MP Gautam Gambhir) ਨੇ ਸਿੱਧੂ ਦਾ ਨਾਂ ਲਏ ਬਿਨਾਂ ਕਿਹਾ ਕਿ ਪਹਿਲਾਂ ਆਪਣੇ ਬੇਟੇ ਜਾਂ ਬੇਟੀ ਨੂੰ ਬਾਰਡਰ 'ਤੇ ਭੇਜੋ, ਫਿਰ ਕਿਸੇ ਅੱਤਵਾਦੀ ਦੇਸ਼ ਦੇ ਮੁਖੀ ਨੂੰ ਵੱਡਾ ਭਰਾ ਕਹਿ ਕੇ ਬੁਲਾਓ।

ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਗੌਤਮ ਗੰਭੀਰ

author img

By

Published : Nov 21, 2021, 9:49 AM IST

Updated : Nov 21, 2021, 10:25 AM IST

ਨਵੀਂ ਦਿੱਲੀ: ਭਾਰਤੀ ਜਨਤਾ ਪਾਰਟੀ ਦੇ ਸਾਂਸਦ ਗੌਤਮ ਗੰਭੀਰ (BJP MP Gautam Gambhir) ਨੇ ਸ਼ਨੀਵਾਰ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Punjab Congress chief Navjot Sidhu) ਨੂੰ ਪਾਕਿਸਤਾਨ (Pakistan) ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਆਪਣਾ 'ਵੱਡਾ ਭਰਾ' ਕਹਿਣ ’ਤੇ ਆਲੋਚਨਾ ਕੀਤੀ ਅਤੇ ਕਿਹਾ ਕਿ ਉਹ ਅਜਿਹੇ ਬਿਆਨ ਦੇਣ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਸਰਹੱਦ ’ਤੇ ਭੇਜੋ।

ਕ੍ਰਿਕਟਰ ਤੋਂ ਰਾਜਨੇਤਾ ਬਣੇ ਗੰਭੀਰ ਨੇ ਕਿਹਾ ਕਿ ਭਾਰਤ 70 ਸਾਲਾਂ ਤੋਂ ਪਾਕਿਸਤਾਨ ਦੁਆਰਾ ਪ੍ਰਯੋਜਿਤ ਅੱਤਵਾਦ ਨਾਲ ਲੜ ਰਿਹਾ ਹੈ ਅਤੇ ਇਹ "ਸ਼ਰਮਨਾਕ" ਹੈ ਕਿ ਸਿੱਧੂ ਇੱਕ "ਅੱਤਵਾਦੀ ਦੇਸ਼" ਦੇ ਪ੍ਰਧਾਨ ਮੰਤਰੀ (Prime Minister) ਨੂੰ ਆਪਣਾ ਵੱਡਾ ਭਰਾ ਕਹਿ ਰਿਹਾ ਹੈ।

ਗੰਭੀਰ ਨੇ ਟਵੀਟ ਕੀਤਾ, ''ਆਪਣੇ ਬੇਟੇ ਜਾਂ ਬੇਟੀ ਨੂੰ ਬਾਰਡਰ 'ਤੇ ਭੇਜੋ ਅਤੇ ਫਿਰ ਅੱਤਵਾਦੀ ਦੇਸ਼ ਦੇ ਮੁਖੀ ਨੂੰ ਆਪਣਾ ਵੱਡਾ ਭਰਾ ਦੱਸੋ ਸ਼ਰਮਨਾਕ, ਰੀੜ੍ਹਵਿਹੀਨ।

ਗੌਤਮ ਗੰਭੀਰ (Gautam Gambhir) ਨੇ ਕਿਹਾ ਕਿ ਸਿੱਧੂ (Navjot Singh Sidhu) ਨੇ ਪਿਛਲੇ ਇੱਕ ਮਹੀਨੇ ਚ ਕਸ਼ਮੀਰ ’ਚ 40 ਨਾਗਰਿਕਾਂ ਅਤੇ ਸੈਨਿਕਾਂ ਦੀ ਕਤਲ ’ਤੇ ਕੋਈ ਬਿਆਨ ਨਹੀਂ ਦਿੱਤਾ ਅਤੇ ਉਨ੍ਹਾਂ ਲੋਕਾਂ ਦੇ ਖਿਲਾਫ ਜਾਂਦੇ ਹਨ ਜੋ ਭਾਰਤ ਦੀ ਸੁਰੱਖਿਆ ਚਾਹੁੰਦੇ ਹਨ। ਸਿੱਧੂ ਦਾ ਇਸ ਤੋਂ ਵੱਡਾ ਸ਼ਰਮਨਾਕ ਬਿਆਨ ਨਹੀਂ ਹੋ ਸਕਦਾ। ਉਹ ਪਾਕਿਸਤਾਨ ਫੌਜ ਮੁਖੀ ਬਾਜਪਾ ਨੂੰ ਜੱਫੀ ਪਾਉਂਦੇ ਹਨ। ਉਹ ਕਰਤਾਰਪੁਰ ਸਾਹਿਬ ਜਾਂਦੇ ਹਨ ਅਤੇ ਇਮਰਾਨ ਖ਼ਾਨ ਨੂੰ ਵੱਡਾ ਭਰਾ ਕਹਿੰਦੇ ਹਨ। ਕਸ਼ਮੀਰ ਚ ਪਿਛਲੇ ਇੱਕ ਮਹੀਨੇ ’ਚ 40 ਨਾਗਰਿਕ ਅਤੇ ਫੌਜੀ ਮਾਰੇ ਗਏ ਹਨ ਪਰ ਉਸ ’ਤੇ ਉਨ੍ਹਾਂ ਵੱਲੋਂ ਕੁਝ ਨਹੀਂ ਕਿਹਾ ਜਾਂਦਾ।

ਗੰਭੀਰ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਦੇਸ਼ ਸਮਝ ਰਿਹਾ ਹੈ ਕਿ ਸਿੱਧੂ ਕਿਸ ਤਰ੍ਹਾਂ ਦੀ ਰਾਜਨੀਤੀ ਕਰ ਰਹੇ ਹਨ। ਉਹ ਕੈਪਟਨ ਅਮਰਿੰਦਰ ਸਿੰਘ (Captain Amarinder Singh) ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Punjab CM Charanjit Singh Channi) ਅਤੇ ਪ੍ਰਧਾਨ ਮੰਤਰੀ ਦੇ ਖਿਲਾਫ ਬੋਲਦੇ ਹਨ।

ਸਿੱਧੂ ਦੇ ਬਿਆਨ ਕਿ ਉਨ੍ਹਾਂ ਨੂੰ ਪਰਵਾਹ ਨਹੀਂ ਹੈ ਤੇ ਗੌਤਮ ਗੰਭੀਰ ਨੇ ਕਿਹਾ ਕਿ ਲੋਕਾਂ ਦੀ ਪਰਵਾਹ ਨਹੀਂ ਹੈ ਕਿ ਉਹ ਕਿ ਕਹਿੰਦੇ ਹਨ ਅਤੇ ਜਦੋ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਪਾਕਿਸਤਾਨ ਜਾਂਦੇ ਹਨ।

ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਮੱਥਾ ਟੇਕਣ ਗਏ ਸਿੱਧੂ ਨੇ ਖ਼ਾਨ ਦੀ ਤਾਰੀਫ ਕੀਤੀ ਅਤੇ ਉਨ੍ਹਾਂ ਨੂੰ ਆਪਣਾ ਵੱਡਾ ਭਰਾ ਆਖਿਆ।

ਇਹ ਵੀ ਪੜੋ: ਇਮਰਾਨ ਖਾਨ ਨੂੰ ਵੱਡਾ ਭਰਾ ਕਹਿਣ ਦੇ ਵਿਵਾਦ 'ਤੇ ਭੜਕੇ ਸਿੱਧੂ, ਦਿੱਤਾ ਠੋਕਵਾਂ ਜਵਾਬ

ਬੀਜੇਪੀ ਦਾ ਨਵਜੋਤ ਸਿੰਘ ਸਿੱਧੂ ’ਤੇ ਹਮਲਾ

ਪੰਜਾਬ ਕਾਂਗਰਸ ਦੇ ਪ੍ਰਧਾਨ ਸਿੱਧੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਿਆ ਹੈ। ਜਿਸ ’ਚ ਇੱਕ ਪਾਕਿਸਤਾਨੀ ਅਧਿਕਾਰੀ ਇਮਰਾਨ ਖ਼ਾਨ ਵੱਲੋਂ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਦਿਖਦੇ ਹਨ ਅਤੇ ਪੰਜਾਬ ਕਾਂਗਰਸ ਪ੍ਰਧਾਨ ਇਹ ਕਹਿੰਦੇ ਹੋਏ ਸੁਣੇ ਜਾ ਰਹੇ ਹਨ ਕਿ ਖ਼ਾਨ ਉਨ੍ਹਾਂ ਦਾ ਵੱਡੇ ਭਰਾ ਵਰਗਾ ਹੈ ਅਤੇ ਉਹ ਉਨ੍ਹਾਂ ਨੂੰ ਬਹੁਤ ਪਿਆਰ ਕਰਦੇ ਹਨ। ਇਸ ਮੁੱਦੇ ’ਤੇ ਕਾਂਗਰਸ ’ਤੇ ਹਮਲਾ ਕਰਦੇ ਹੋਏ ਬੀਜੇਪੀ ਬੁਲਾਰਾ ਸੰਬਿਤ ਯਾਤਰਾ ਨੇ ਕਿਹਾ ਕਿ ਇਹ ਕਰੋੜੋ ਹਿੰਦੂਸਤਾਨੀਆਂ ਦੇ ਲਈ ਇੱਕ ਗੰਭੀਰ ਵਿਸ਼ਾ ਹੈ, ਚਿੰਤਾ ਦਾ ਵਿਸ਼ਾ ਹੈ।

'ਪਾਕਿਸਤਾਨ ਦਾ ਵਡਿਆਈ ਕਾਂਗਰਸ ਦਾ ਤਰੀਕਾ'

ਬੀਜੇਪੀ ਆਗੂ ਸੰਬਿਤ ਯਾਤਰਾ ਨੇ ਦਾਅਵਾ ਕੀਤਾ ਕਿ ਸਿੱਧੂ ਦਾ ਬਿਆਨ ਸਿਰਫ਼ ਮਾਤਰ ਇੱਕ ਘਟਨਾ ਨਹੀਂ ਹੈ, ਬਲਕਿ ਇਹ ਕਾਂਗਰਸ ਪਾਰਟੀ ਦਾ ਇੱਕ ਤਰੀਕਾ ਬਣ ਗਿਆ ਹੈ ਜਿਸ ਚ ਉਨ੍ਹਾਂ ਦੇ ਲੀਡਰ ਹਿੰਦੂਤਵ ਨੂੰ ਨਿਸ਼ਾਨਾ ਬਣਾਉਂਦੇ ਹਨ ਅਤੇ ਪਾਕਿਸਤਾਨ ਦੀ ਵਡਿਆਈ ਕਰਦੇ ਹਨ। ਕਾਂਗਰਸੀ ਲੀਡਰ ਸਲਮਾਨ ਖੁਰਸ਼ੀਦ ਦੀ ਪੁਸਤਕ ਦਾ ਹਵਾਲਾ ਦਿੰਦੇ ਹੋਏ ਯਾਤਰਾ ਨੇ ਕਿਹਾ ਕਿ ਵਿਰੋਧੀ ਦਲ ਨੂੰ ਹਿੰਦੂਤਵ ਚ ਬੋਕੋ ਹਰਮ ਅਤੇ ਆਈਐਸਆਈਐਸ ਵਰਗੇ ਅੱਤਵਾਦੀ ਸੰਗਠਨ ਦਿਖਦੇ ਹਨ ਜਦਕਿ ਖ਼ਾਨ ’ਚ 'ਭਾਈਜਾਨ'।

ਕਾਂਗਰਸ ਕਰਦੀ ਹੈ ਤੁਸ਼ਟੀਕਰਨ ਦੀ ਰਾਜਨੀਤੀ

ਸੰਬਿਤ ਪਾਤਰਾ ਨੇ ਕਿਹਾ ਕਿ ਅਜਿਹਾ ਕਰਨ ਦੇ ਪਿੱਛੇ ਸਿਰਫ਼ ਕਾਂਗਰਸ ਦੀ ਤੁਸ਼ਟੀਕਰਨ ਦੀ ਰਾਜਨੀਤੀ ਹੈ ਕਿਉਂਕਿ ਉਸ ਨੂੰ ਅਜੇ ਵੀ ਲੱਗਦਾ ਹੈ ਕਿ ਭਾਰਤ ਵਿੱਚ ਕੋਈ ਅਜਿਹਾ ਵਰਗ ਹੋਵੇਗਾ ਜੋ ਪਾਕਿਸਤਾਨ ਦੀ ਵਡਿਆਈ ਨਾਲ ਖੁਸ਼ ਹੋਵੇਗਾ। ਉਨ੍ਹਾਂ ਕਿਹਾ ਕਿ ਭਾਵੇਂ ਭਾਰਤ ਵਿੱਚ ਅਜਿਹਾ ਕੋਈ ਵਰਗ ਹੈ ਨਹੀਂ, ਕੋਈ ਵੀ ਹਿੰਦੂਸਤਾਨੀ ਪਾਕਿਸਤਾਨ ਦੀ ਵਡਿਆਈ ਤੋਂ ਖੁਸ਼ ਨਹੀਂ ਹੋਵੇਗਾ। ਪਰ ਇਹ ਤੁਸ਼ਟੀਕਰਨ ਦੀ ਰਾਜਨੀਤੀ ਹੈ।

ਇਹ ਵੀ ਪੜੋ: ਫੌਜੀਆਂ ਨੂੰ 'Very Proud Of You' ਆਖਦੇ ਹੋਏ ਸਿੱਧੂ ਦੀ ਵੀਡੀਓ ਵਾਇਰਲ

Last Updated : Nov 21, 2021, 10:25 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.