ਨਾਗੌਰ: ਹਰਿਆਣਾ ਦੇ ਗੈਂਗਸਟਰ ਸੰਦੀਪ ਸ਼ੈੱਟੀ ਦੀ ਸੋਮਵਾਰ ਨੂੰ ਸ਼ਹਿਰ ਦੀ ਅਦਾਲਤ ਦੇ ਬਾਹਰ ਤਾਬੜਤੋੜ ਗੋਲੀਆਂ ਚਲਾ ਕੇ ਦਿਨ ਦਿਹਾੜ੍ਹੇ ਕਤਲ ਕਰ (Firing outside Nagaur court) ਦਿੱਤਾ ਗਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕੁਝ ਹੀ ਮਿੰਟਾਂ 'ਚ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਮੌਕੇ ਤੋਂ 10 ਦੇ ਕਰੀਬ ਕਾਰਤੂਸ ਬਰਾਮਦ ਕੀਤੇ ਹਨ। ਅਦਾਲਤ ਦੇ ਬਾਹਰ ਦਿਨ ਦਿਹਾੜ੍ਹੇ ਵਾਪਰੀ ਇਸ ਘਟਨਾ ਨੇ ਪੂਰੇ ਸ਼ਹਿਰ ਵਿੱਚ ਸਨਸਨੀ ਫੈਲਾ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਪੂਰੇ ਇਲਾਕੇ ਦੀ ਨਾਕਾਬੰਦੀ ਕਰਕੇ ਬਦਮਾਸ਼ਾਂ ਦੀ ਭਾਲ ਕਰ ਰਹੀ ਹੈ।
ਗੈਂਗ ਵਾਰ ਵਿੱਚ ਗੈਂਗਸਟਰ ਸੰਦੀਪ ਸ਼ੈਟੀ ਦੇ ਇੱਕ ਸਾਥੀ ਨੂੰ ਵੀ ਗੋਲੀ ਲੱਗੀ ਹੈ। ਇਸ ਦੇ ਨਾਲ ਹੀ ਅਦਾਲਤ ਦੇ ਬਾਹਰ ਖੜ੍ਹੇ ਵਕੀਲ (Haryana Gangster Sandeep Shetty killed) ਨੂੰ ਛੂਹ ਕੇ ਇੱਕ ਗੋਲੀ ਵੀ ਨਿਕਲ ਗਈ। ਘਟਨਾ ਤੋਂ ਬਾਅਦ ਸਾਰਿਆਂ ਨੂੰ ਨਾਗੌਰ ਦੇ ਜੇਐਲਐਨ ਹਸਪਤਾਲ ਲਿਜਾਇਆ ਗਿਆ। ਜਿੱਥੇ ਸੰਦੀਪ ਸ਼ੈਟੀ ਦੀ ਮੌਤ ਹੋ ਗਈ। ਦੂਜੇ ਪਾਸੇ ਸੰਦੀਪ ਸ਼ੈਟੀ ਦੇ ਸਾਥੀ ਨੂੰ ਪੁਲਿਸ ਨੇ ਹਿਰਾਸਤ 'ਚ ਲੈ ਲਿਆ ਅਤੇ ਹਸਪਤਾਲ ਲੈ ਗਈ। ਘਟਨਾ ਦੀ ਸੂਚਨਾ ਮਿਲਣ 'ਤੇ ਐਸਪੀ ਰਾਮਾਮੂਰਤੀ ਜੋਸ਼ੀ, ਐਡੀਸ਼ਨਲ ਐਸਪੀ ਰਾਜੇਸ਼ ਮੀਨਾ ਸਮੇਤ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚੇ।
ਕੌਣ ਹੈ ਸੰਦੀਪ ਸ਼ੈੱਟੀ: ਸੰਦੀਪ ਸ਼ੈੱਟੀ ਹਰਿਆਣਾ ਦਾ ਬਦਨਾਮ ਗੈਂਗਸਟਰ ਰਿਹਾ ਹੈ। ਉਸ ਨੂੰ ਨਾਗੌਰ ਦੇ ਰਘੁਵੀਰ ਕਤਲ ਕੇਸ (Haryana Gangster Killed in Nagaur) ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਕੁਝ ਸਮਾਂ ਪਹਿਲਾਂ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ। ਉਹ ਸੋਮਵਾਰ ਨੂੰ ਨਾਗੌਰ ਅਦਾਲਤ 'ਚ ਪੇਸ਼ੀ ਲਈ ਆਇਆ ਸੀ। ਜਿੱਥੇ ਬਦਮਾਸ਼ਾਂ ਨੇ ਗੋਲੀਆਂ ਚਲਾ ਕੇ ਉਸ ਦੀ ਹੱਤਿਆ ਕਰ ਦਿੱਤੀ।
ਗੈਂਗਸਟਰ ਦੇ ਕਤਲ 'ਤੇ ਸਾਂਸਦ ਹਨੂੰਮਾਨ ਬੇਨੀਵਾਲ ਦਾ ਬਿਆਨ: ਸਾਂਸਦ ਹਨੂੰਮਾਨ ਬੇਨੀਵਾਲ ਨੇ ਕਿਹਾ ਕਿ ਨਾਗੌਰ ਸ਼ਹਿਰ 'ਚ ਅਦਾਲਤ ਦੇ ਕੰਪਲੈਕਸ 'ਚ ਸ਼ਰੇਆਮ ਗੋਲੀਆਂ ਚਲਾ ਕੇ ਇਕ ਵਿਅਕਤੀ ਦਾ ਕਤਲ ਕਰਨ ਦੀ ਘਟਨਾ (Gangster sandeep shetty Killed in Firing) ਮੰਦਭਾਗੀ ਹੈ। ਉਨ੍ਹਾਂ ਦੱਸਿਆ ਕਿ ਇਸ ਅਦਾਲਤੀ ਕੰਪਲੈਕਸ ਤੋਂ ਜ਼ਿਲ੍ਹਾ ਪੁਲਿਸ ਮੁਖੀ ਦੀ ਰਿਹਾਇਸ਼ ਮਹਿਜ਼ 50 ਮੀਟਰ ਦੀ ਦੂਰੀ ’ਤੇ ਹੈ ਅਤੇ ਕਲੈਕਟਰ, ਐਸਪੀ ਦਾ ਦਫ਼ਤਰ ਮਹਿਜ਼ 100 ਮੀਟਰ ਦੀ ਦੂਰੀ ’ਤੇ ਹੈ। ਅਜਿਹੇ 'ਚ ਇਸ ਪੂਰੇ ਮਾਮਲੇ 'ਚ ਪੁਲਿਸ ਅਤੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਾਗੌਰ ਸਮੇਤ ਸੂਬੇ ਵਿੱਚ ਵੱਧ ਰਿਹਾ ਅਪਰਾਧ ਚਿੰਤਾ ਦਾ ਵਿਸ਼ਾ ਹੈ। ਸੂਬੇ ਦੀ ਕਾਨੂੰਨ ਵਿਵਸਥਾ ਵੈਂਟੀਲੇਟਰ 'ਤੇ ਹੈ ਅਤੇ ਅਜਿਹੀਆਂ ਘਟਨਾਵਾਂ ਰਾਜਸਥਾਨ 'ਚ ਜੰਗਲ ਰਾਜ ਦਾ ਸਬੂਤ ਹਨ।
ਇਹ ਵੀ ਪੜ੍ਹੋ: ਯੂਨੀਵਰਸਿਟੀ ਵੀਡੀਓ ਮਾਮਲਾ: ਕੁੜੀਆਂ ਦਾ ਦਾਅਵਾ, ਵਿਦੇਸ਼ੀ ਨੰਬਰਾਂ ਤੋਂ ਮਿਲ ਰਹੀਆਂ ਹਨ ਧਮਕੀਆਂ