ਮੇਰਠ: ਯੂਪੀ ਐਸਟੀਐਫ ਨੇ ਜ਼ਿਲ੍ਹੇ ਵਿੱਚ ਇੱਕ ਮੁਕਾਬਲੇ ਵਿੱਚ ਗੈਂਗਸਟਰ ਅਨਿਲ ਦੁਜਾਨਾ ਨੂੰ ਮਾਰ ਦਿੱਤਾ ਹੈ। ਅਨਿਲ ਦੁਜਾਨਾ ਪੱਛਮੀ ਯੂਪੀ ਦਾ ਇੱਕ ਵੱਡਾ ਇਤਿਹਾਸ ਸ਼ੀਟਰ ਅਪਰਾਧੀ ਹੈ। ਖ਼ਤਰਨਾਕ ਗੈਂਗਸਟਰ ਅਨਿਲ ਦੁਜਾਨਾ ਨੂੰ STF ਨੇ ਐਨਕਾਊਂਟਰ 'ਚ ਮਾਰ ਦਿੱਤਾ ਹੈ।
ਕੌਣ ਹੈ ਅਨਿਲ ਦੁਜਾਨਾ : ਜਾਣਕਾਰੀ ਮੁਤਾਬਿਕ ਉੱਤਰ ਪ੍ਰਦੇਸ਼ ਪੁਲਸ ਦੀ ਸਪੈਸ਼ਲ ਟਾਸਕ ਫ਼ੋਰਸ ਵਲੋਂ ਇਹ ਕਾਰਵਾਈ ਕੀਤੀ ਗਈ ਹੈ। ਪੱਛਮੀ ਉੱਤਰ ਪ੍ਰਦੇਸ਼ 'ਚ ਅਨਿਲ ਦੁਜਾਨਾ ਦਾ ਵੱਡਾ ਖੌਫ ਸੀ। ਇਹ ਵੀ ਯਾਦ ਰਹੇ ਕਿ ਦੁਜਾਨਾ 'ਤੇ ਕਰੀਬ 60 ਤੋਂ ਵੱਧ ਅਪਰਾਧਕ ਮਾਮਲੇ ਦਰਜ ਕੀਤੇ ਗਏ ਸਨ। ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੀ ਪੁਲਿਸ ਵੀ ਕਾਫੀ ਸਮੇਂ ਤੋਂ ਇਸਦੀ ਭਾਲ ਕਰ ਰਹੀ ਸੀ। ਦੁਜਾਨਾ ਜੇਲ੍ਹ ਬੰਦ ਕੀਤਾ ਗਿਆ ਤਾਂ 2012 'ਚ ਉਹ ਜੇਲ੍ਹ ਤੋਂ ਬਾਹਰ ਆਇਆ ਸੀ। ਪਰ ਅਨਿਲ ਦੁਜਾਨਾ ਜੇਲ੍ਹ ਤੋਂ ਆਉਣ ਤੋਂ ਬਾਅਦ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆਇਆ ਸੀ। ਹਾਲਾਤ ਇਹ ਸਨ ਕਿ ਦਿੱਲੀ-ਐੱਨ.ਸੀ.ਆਰ. ਦੇ ਇਲਾਕੇ 'ਚ ਵਿੱਚ ਇਸਦਾ ਖੌਫ ਪਸਰਿਆ ਹੋਇਆ ਸੀ।
ਇਹ ਸਨ ਮਾਮਲੇ ਦਰਜ : ਜਾਣਕਾਰੀ ਮੁਤਾਬਿਕ ਅਨਿਲ ਦੁਜਾਨਾ ਦੇ ਖਿਲਾਫ 18 ਕਤਲ ਅਤੇ 62 ਹੋਰ ਗੰਭੀਰ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ ਅਨਿਲ ਦੁਜਾਨਾ ਉੱਤੇ ਕਤਲ, ਫਿਰੌਤੀ, ਡਕੈਤੀ, ਜ਼ਮੀਨ ਹੜੱਪਣ ਅਤੇ ਸੁਪਾਰੀ ਲੈ ਕੇ ਕਤਲ ਕਰਨ ਦੀਆਂ ਵਾਰਦਾਤਾਂ ਕਰਨ ਦੇ ਵੀ ਗੰਭੀਰ ਇਲਜਾਮ ਹਨ। ਇਸ ਤੋਂ ਇਲਾਵਾ ਇਹ ਗੈਂਗਸਟਰ ਗਰੋਹ ਵੀ ਚਲਾਉਂਦਾ ਸੀ। ਇਹ ਵੀ ਯਾਦ ਰਹੇ ਕਿ ਇੱਕ ਹੋਰ ਗੈਂਗਸਟਰ ਸੁੰਦਰ ਭਾਟੀ ਇਸ ਵੇਲੇ ਜੇਲ੍ਹ ਵਿੱਚ ਬੰਦ ਹੈ ਅਤੇ ਉਹ ਦੁਜਾਨਾ ਦਾ ਕੱਟੜ ਦੁਸ਼ਮਣ ਸੀ। ਭਾਟੀ ਉੱਤੇ ਇਕ ਵਾਰ ਦੁਜਾਨਾ ਨੇ AK 47 ਨਾਲ ਹਮਲਾ ਵੀ ਕੀਤਾ ਸੀ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਨੇ ਆਪਣੇ ਪਤੀ ਨਾਲ ਡਿਬਰੂਗੜ੍ਹ ਜੇਲ੍ਹ ਵਿੱਚ ਕੀਤੀ ਮੁਲਾਕਾਤ
ਭਾਟੀ ਗੈਂਗ ਹੋਇਆ ਮਜ਼ਬੂਤ : ਦਰਅਸਲ, ਅਨਿਲ ਦੁਜਾਨਾ ਤੀਹਰੇ ਕਤਲ ਕੇਸ ਵਿੱਚ ਵੀ ਸ਼ਾਮਿਲ ਰਿਹਾ ਹੈ। ਜਾਣਕਾਰੀ ਮੁਤਾਬਿਕ ਪੱਛਮੀ ਯੂਪੀ ਦੀ ਅਪਰਾਧ ਜਗਤ ਦਾ ਦੁਜਾਨਾ ਛੋਟਾ ਸ਼ਕੀਲ ਮੰਨਿਆਂ ਜਾਂਦਾ ਰਿਹਾ ਹੈ। ਗੈਂਗਸਟਰ ਸੁੰਦਰ ਭਾਟੀ ਇਸ ਵੇਲੇ ਪੱਛਮੀ ਯੂਪੀ ਦਾ ਸਭ ਤੋਂ ਵੱਡਾ ਗੈਂਗਸਟਰ ਕਿਹਾ ਜਾ ਰਿਹਾ ਹੈ ਅਤੇ ਹੁਣ ਦੁਜਾਨਾ ਦੀ ਮੌਤ ਤੋਂ ਬਾਅਦ ਭਾਟੀ ਗੈਂਗ ਸਭ ਤੋਂ ਤਾਕਤਵਰ ਅਤੇ ਮਜ਼ਬੂਤ ਹੋ ਗਈ ਹੈ।
ਯੋਗੀ ਦੀ ਜੀਰੋ ਟਾਲਰੇਂਸ ਨੀਤੀ : ਇਹ ਵੀ ਯਾਦ ਰਹੇ ਕਿ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਵਲੋਂ ਅਪਰਾਧਿਕ ਗਿਰੋਹਾਂ ਦੇ ਖਿਲਾਫ ਜ਼ੀਰੋ ਟਾਲਰੈਂਸ ਦੀ ਮੁਹਿੰਮ ਅਰੰਭੀ ਗਈ ਹੈ। ਯੋਗੀ ਕਈ ਵਾਰ ਕਹਿ ਰਹੇ ਹਨ ਕਿ ਮਾਫੀਆ ਅਪਰਾਧ ਕਰਨ ਤੋਂ ਹਟ ਜਾਣ ਨਹੀਂ ਤਾਂ ਫਿਰ ਸਖਤ ਕਾਰਵਾਈ ਹੋਵੇਗੀ। ਇਹ ਕਾਰਵਾਈ ਵੀ ਉਸੇ ਦਾ ਹਿੱਸਾ ਹੈ। ਸੀਐਮ ਯੋਗੀ ਨੇ ਇਹ ਵੀ ਕਿਹਾ ਸੀ ਕਿ ਅੱਜ ਮਾਫੀਆ ਰਹਿ ਰਿਹਾ ਹੈ ਕਿ ਮੇਰੀ ਜਾਨ ਬਚਾਓ, ਮੈਂ ਹੱਥ-ਪੈਰ ਮਾਰ ਕੇ ਜੀਵਾਂਗਾ। ਛੇ ਸਾਲ ਪਹਿਲਾਂ ਸੂਬੇ ਵਿੱਚ ਅਪਰਾਧੀ-ਮਾਫੀਆ ਸ਼ਰੇਆਮ ਘੁੰਮਦਾ ਸੀ। ਉਨ੍ਹਾਂ ਲਈ ਸੜਕ ਖਾਲੀ ਰਹਿੰਦੀ ਸੀ। ਦੂਜੇ ਪਾਸੇ ਇਨ੍ਹਾਂ ਕਾਰਵਾਈਆਂ ਤੋਂ ਆਮ ਜਨਤਾ ਵੀ ਸੁੱਖ ਦਾ ਸਾਹ ਲੈ ਰਹੀ ਹੈ।