ਨਵੀਂ ਦਿੱਲੀ: ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਹਾਲਾਂਕਿ, ਚਾਰ ਸੂਬਿਆਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ‘ਚ ਮਾਰਚ-ਅਪ੍ਰੈਲ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੈਸ਼ਨ ਦੀ ਮਿਆਦ ‘ਚ ਕਟੌਤੀ ਹੋਣ ਦੀ ਸੰਭਾਵਨਾ ਹੈ, ਕਿਉਂਕਿ ਜ਼ਿਆਦਾਤਰ ਚੋਟੀ ਦੇ ਆਗੂ ਚੋਣ ਪ੍ਰਚਾਰ ਵਿੱਚ ਰੁੱਝੇ ਰਹਿਣਗੇ।
ਇਸ ਸੈਸ਼ਨ ਦੀ ਸਮਾਪਤੀ 8 ਅਪ੍ਰੈਲ ਨੂੰ ਹੋਵੇਗੀ
ਸੂਤਰਾਂ ਨੇ ਦੱਸਿਆ ਕਿ ਤਾਮਿਲਨਾਡੂ, ਪੱਛਮੀ ਬੰਗਾਲ, ਕੇਰਲ, ਅਸਾਮ ਅਤੇ ਪੁਡੂਚੇਰੀ ‘ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਸੈਸ਼ਨ ਦੀ ਮਿਆਦ ਘਟਾਉਣ ਦੇ ਸਮਰਥਨ ‘ਚ ਹਨ। ਹਾਲਾਂਕਿ, ਇਸ ਸੰਬੰਧ ‘ਚ ਇੱਕ ਅਧਿਕਾਰਤ ਫੈਸਲਾ ਲੈਣਾ ਅਜੇ ਬਾਕੀ ਹੈ।
ਸੈਸ਼ਨ ਦੇ ਦੂਜੇ ਪੜਾਅ ‘ਚ ਸਰਕਾਰ ਦਾ ਧਿਆਨ ਮੁੱਖ ਤੌਰ 'ਤੇ ਵਿੱਤ ਬਿੱਲ ਨੂੰ ਪਾਸ ਕਰਨ ਅਤੇ ਵਿੱਤੀ ਸਾਲ 2021-22 ਲਈ ਗ੍ਰਾਂਟ ਦੀ ਪੂਰਕ ਮੰਗਾਂ 'ਤੇ ਕੇਂਦਰਤ ਰਹੇਗਾ। ਇਨ੍ਹਾਂ ਲਾਜ਼ਮੀ ਏਜੰਡੇ ਤੋਂ ਇਲਾਵਾ, ਸਰਕਾਰ ਨੇ ਇਸ ਸੈਸ਼ਨ ‘ਚ ਪਾਸ ਕੀਤੇ ਜਾਣ ਵਾਲੇ ਕਈ ਬਿੱਲਾਂ ਦੀ ਸੂਚੀ ਵੀ ਰੱਖੀ ਹੈ।
ਸਰਕਾਰ ਦੁਆਰਾ ਸੂਚੀਬੱਧ ਕੀਤੇ ਗਏ ਬਿੱਲਾਂ ਵਿੱਚ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਸੋਧ) ਬਿੱਲ, ਰਾਸ਼ਟਰੀ ਫੰਡਿੰਗ ਬੁਨਿਆਦੀ ਢਾਂਚਾ ਅਤੇ ਵਿਕਾਸ ਬੈਂਕ ਬਿੱਲ, ਬਿਜਲੀ (ਸੋਧ) ਬਿੱਲ, ਕ੍ਰਿਪਟੋ ਕਰੰਸੀ ਅਤੇ ਅਧਿਕਾਰਤ ਡਿਜੀਟਲ ਮੁਦਰਾ ਰੈਗੂਲੇਸ਼ਨ ਬਿੱਲ ਸ਼ਾਮਲ ਹਨ।
ਬਜਟ ਸੈਸ਼ਨ ਦਾ ਦੂਜਾ ਪੜਾਅ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਸਾਰੀਆਂ ਸਿਆਸੀ ਪਾਰਟੀਆਂ ਦਾ ਧਿਆਨ ਪੱਛਮੀ ਬੰਗਾਲ, ਤਾਮਿਲਨਾਡੂ, ਅਸਾਮ, ਕੇਰਲ ਅਤੇ ਪੁਡੂਚੇਰੀ ਦੀਆਂ ਵਿਧਾਨ ਸਭਾ ਚੋਣਾਂ 'ਤੇ ਹੈ। ਇਨ੍ਹਾਂ ਸੂਬਿਆਂ ‘ਚ ਮਾਰਚ-ਅਪ੍ਰੈਲ ‘ਚ ਚੋਣਾਂ ਹੋਣੀਆਂ ਹਨ।
ਬਜਟ ਸੈਸ਼ਨ ਦਾ ਪਹਿਲਾ ਪੜਾਅ 29 ਜਨਵਰੀ ਨੂੰ ਸ਼ੁਰੂ ਹੋਇਆ ਸੀ। ਇਸਦੇ ਤਹਿਤ 1 ਫਰਵਰੀ ਨੂੰ ਕੇਂਦਰੀ ਬਜਟ ਪੇਸ਼ ਕੀਤਾ ਗਿਆ ਸੀ।ਨਵੀਂ ਦਿੱਲੀ: ਸੰਸਦ ਦੇ ਬਜਟ ਸੈਸ਼ਨ ਦਾ ਦੂਜਾ ਪੜਾਅ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਹਾਲਾਂਕਿ, ਚਾਰ ਸੂਬਿਆਂ ਅਤੇ ਇੱਕ ਕੇਂਦਰ ਸ਼ਾਸਤ ਪ੍ਰਦੇਸ਼ ‘ਚ ਮਾਰਚ-ਅਪ੍ਰੈਲ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੈਸ਼ਨ ਦੀ ਮਿਆਦ ‘ਚ ਕਟੌਤੀ ਹੋਣ ਦੀ ਸੰਭਾਵਨਾ ਹੈ, ਕਿਉਂਕਿ ਜ਼ਿਆਦਾਤਰ ਚੋਟੀ ਦੇ ਆਗੂ ਚੋਣ ਪ੍ਰਚਾਰ ਵਿੱਚ ਰੁੱਝੇ ਰਹਿਣਗੇ।
ਸੂਤਰਾਂ ਨੇ ਦੱਸਿਆ ਕਿ ਤਾਮਿਲਨਾਡੂ, ਪੱਛਮੀ ਬੰਗਾਲ, ਕੇਰਲ, ਅਸਾਮ ਅਤੇ ਪੁਡੂਚੇਰੀ ‘ਚ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੀਆਂ ਪਾਰਟੀਆਂ ਸੈਸ਼ਨ ਦੀ ਮਿਆਦ ਘਟਾਉਣ ਦੇ ਸਮਰਥਨ ‘ਚ ਹਨ। ਹਾਲਾਂਕਿ, ਇਸ ਸੰਬੰਧ ‘ਚ ਇੱਕ ਅਧਿਕਾਰਤ ਫੈਸਲਾ ਲੈਣਾ ਅਜੇ ਬਾਕੀ ਹੈ।
ਸੈਸ਼ਨ ਦੇ ਦੂਜੇ ਪੜਾਅ ‘ਚ ਸਰਕਾਰ ਦਾ ਧਿਆਨ ਮੁੱਖ ਤੌਰ 'ਤੇ ਵਿੱਤ ਬਿੱਲ ਨੂੰ ਪਾਸ ਕਰਨ ਅਤੇ ਵਿੱਤੀ ਸਾਲ 2021-22 ਲਈ ਗ੍ਰਾਂਟ ਦੀ ਪੂਰਕ ਮੰਗਾਂ 'ਤੇ ਕੇਂਦਰਤ ਰਹੇਗਾ।
ਇਨ੍ਹਾਂ ਲਾਜ਼ਮੀ ਏਜੰਡੇ ਤੋਂ ਇਲਾਵਾ, ਸਰਕਾਰ ਨੇ ਇਸ ਸੈਸ਼ਨ ‘ਚ ਪਾਸ ਕੀਤੇ ਜਾਣ ਵਾਲੇ ਕਈ ਬਿੱਲਾਂ ਦੀ ਸੂਚੀ ਵੀ ਰੱਖੀ ਹੈ।
ਸਰਕਾਰ ਦੁਆਰਾ ਸੂਚੀਬੱਧ ਕੀਤੇ ਗਏ ਬਿੱਲਾਂ ਵਿੱਚ ਪੈਨਸ਼ਨ ਫੰਡ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਸੋਧ) ਬਿੱਲ, ਰਾਸ਼ਟਰੀ ਫੰਡਿੰਗ ਬੁਨਿਆਦੀ ਢਾਂਚਾ ਅਤੇ ਵਿਕਾਸ ਬੈਂਕ ਬਿੱਲ, ਬਿਜਲੀ (ਸੋਧ) ਬਿੱਲ, ਕ੍ਰਿਪਟੋ ਕਰੰਸੀ ਅਤੇ ਅਧਿਕਾਰਤ ਡਿਜੀਟਲ ਮੁਦਰਾ ਰੈਗੂਲੇਸ਼ਨ ਬਿੱਲ ਸ਼ਾਮਲ ਹਨ।
ਬਜਟ ਸੈਸ਼ਨ ਦਾ ਦੂਜਾ ਪੜਾਅ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਸਾਰੀਆਂ ਸਿਆਸੀ ਪਾਰਟੀਆਂ ਦਾ ਧਿਆਨ ਪੱਛਮੀ ਬੰਗਾਲ, ਤਾਮਿਲਨਾਡੂ, ਅਸਾਮ, ਕੇਰਲ ਅਤੇ ਪੁਡੂਚੇਰੀ ਦੀਆਂ ਵਿਧਾਨ ਸਭਾ ਚੋਣਾਂ 'ਤੇ ਹੈ। ਇਨ੍ਹਾਂ ਸੂਬਿਆਂ ‘ਚ ਮਾਰਚ-ਅਪ੍ਰੈਲ ‘ਚ ਚੋਣਾਂ ਹੋਣੀਆਂ ਹਨ।
ਬਜਟ ਸੈਸ਼ਨ ਦਾ ਪਹਿਲਾ ਪੜਾਅ 29 ਜਨਵਰੀ ਨੂੰ ਸ਼ੁਰੂ ਹੋਇਆ ਸੀ। ਇਸਦੇ ਤਹਿਤ 1 ਫਰਵਰੀ ਨੂੰ ਕੇਂਦਰੀ ਬਜਟ ਪੇਸ਼ ਕੀਤਾ ਗਿਆ ਸੀ।
ਇਹ ਵੀ ਪੜ੍ਹੋ:ਵਿਧਾਨ ਸਭਾ ਦੀ ਪਹਿਲੀ ਮਹਿਲਾ ਸਕੱਤਰ ਸ਼ਸ਼ੀ ਲਖਨਪਾਲ ਮਿਸ਼ਰਾ ਨਾਲ ਖਾਸ ਗੱਲਬਾਤ