ਸ੍ਰੀਨਗਰ: ਜ਼ਿਲ੍ਹਾ ਵਿਕਾਸ ਪਰੀਸ਼ਦ (ਡੀਡੀਸੀ) ਦੇ ਚੌਥੇ ਪੜਾਅ ਦੀਆਂ ਚੋਣਾਂ ਅੱਜ ਜੰਮੂ-ਕਸ਼ਮੀਰ ਵਿੱਚ ਹੋ ਰਹੀਆਂ ਹਨ। ਅੱਜ ਸੱਤ ਲੱਖ ਤੋਂ ਵੱਧ ਵੋਟਰ 249 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰ ਰਹੇ ਹਨ।
ਚੌਥੇ ਪੜਾਅ ਵਿੱਚ 34 ਹਲਕਿਆਂ ਵਿੱਚ ਮਤਦਾਨ ਸਵੇਰੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਹੋਵੇਗਾ। ਇਨ੍ਹਾਂ ਵਿਚੋਂ 17 ਸੀਟਾਂ ਜੰਮੂ ਡਵੀਜ਼ਨ ਵਿੱਚ ਅਤੇ 17 ਕਸ਼ਮੀਰ ਵਿੱਚ ਹਨ।
ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਡੀਡੀਸੀ ਚੋਣਾਂ ਤੋਂ ਇਲਾਵਾ 50 ਖਾਲੀ ਸਰਪੰਚ ਸੀਟਾਂ ਅਤੇ 216 ਖਾਲੀ ਪੰਚ ਸੀਟਾਂ ‘ਤੇ ਉਪ ਚੋਣਾਂ ਹੋਣਗੀਆਂ। ਇਹ ਸੀਟਾਂ ਡੀਡੀਸੀ ਹਲਕਿਆਂ ਦੇ ਅਧੀਨ ਆਉਂਦੀਆਂ ਹਨ।
ਜੰਮੂ-ਕਸ਼ਮੀਰ ਰਾਜ ਦੇ ਪੁਨਰਗਠਨ ਤੋਂ ਬਾਅਦ ਪਹਿਲੀ ਵਾਰ ਚੋਣਾਂ ਹੋ ਰਹੀਆਂ ਹਨ। ਪਹਿਲੀ ਡੀਡੀਸੀ ਚੋਣ ਦੇ ਤਿੰਨ ਪੜਾਵਾਂ ਲਈ 28 ਨਵੰਬਰ, 1 ਦਸੰਬਰ ਅਤੇ 4 ਦਸੰਬਰ ਨੂੰ ਵੋਟਿੰਗ ਹੋਈ ਸੀ, ਕ੍ਰਮਵਾਰ 51.76 ਫੀਸਦ, 48.62 ਫੀਸਦ ਅਤੇ 50.53 ਫੀਸਦ ਵੋਟਿੰਗ ਹੋਈ ਸੀ।
ਬੁਲਾਰੇ ਨੇ ਦੱਸਿਆ ਕਿ ਚੌਥੇ ਪੜਾਅ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਦੇ 280 ਡੀਡੀਸੀ ਹਲਕਿਆਂ ਵਿੱਚੋਂ 34 ਵਿੱਚ ਚੋਣਾਂ ਹੋ ਰਹੀਆਂ ਹਨ।