ETV Bharat / bharat

ਗਿਰੀਡੀਹ 'ਚ ਹਾਦਸਾ, ਨਦੀ 'ਚ ਡੁੱਬਣ ਕਾਰਨ ਚਾਰ ਬੱਚਿਆਂ ਦੀ ਹੋਈ ਮੌਤ - ਬੱਚਿਆਂ ਦੀ ਭਾਲ

ਗਿਰੀਡੀਹ ਦੇ ਮੁਫਾਸਿਲ ਥਾਣਾ ਖੇਤਰ ਦੇ ਮੰਗਰੋਡੀਹ ਵਿੱਚ ਇੱਕ ਦੁਖਦਾਈ ਘਟਨਾ ਸਾਹਮਣੇ ਆਈ ਹੈ। ਚਾਰ ਬੱਚੇ ਨਦੀ 'ਚ ਡੁੱਬ ਗਏ ਹਨ। ਸਾਰੇ ਬੱਚੇ ਨਹਾਉਣ ਗਏ ਹੋਏ, ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਸਾਰੇ ਬੱਚਿਆਂ ਨੂੰ ਨਦੀ 'ਚੋਂ ਕੱਢ ਕੇ ਨਵਜੀਵਨ ਨਰਸਿੰਗ ਹੋਮ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਗਿਰੀਡੀਹ 'ਚ ਹਾਦਸਾ, ਨਦੀ 'ਚ ਡੁੱਬਣ ਕਾਰਨ ਚਾਰ ਬੱਚਿਆਂ ਦੀ ਹੋਈ ਮੌਤ

author img

By

Published : Nov 9, 2021, 9:55 PM IST

ਝਾਰਖੰਡ(ਗਿਰੀਡੀਹ): ਮੁਫਾਸਿਲ ਥਾਣਾ ਖੇਤਰ ਦੇ ਮੰਗਰੋਡੀਹ ਵਿੱਚ ਇੱਕ ਹਾਦਸਾ ਹੋ ਗਿਆ। ਇੱਥੇ ਚਾਰ ਬੱਚੇ ਨਦੀ ਵਿੱਚ ਡੁੱਬ ਗਏ, ਜਿਸ ਕਾਰਨ ਚਾਰ ਬੱਚਿਆਂ ਦੀ ਮੌਤ ਹੋ ਗਈ। ਮੰਗਲਵਾਰ ਨੂੰ ਛਠ ਖਰਨਾ ਹੈ। ਅਜਿਹੇ 'ਚ ਪਿੰਡ ਦੀਆਂ ਔਰਤਾਂ ਨਦੀ 'ਤੇ ਚਲੀਆਂ ਗਈਆਂ। ਇੱਥੇ ਹੀ ਪਿੰਡ ਦੇ ਮਹੇਸ਼ ਸਿੰਘ ਦੇ ਲੜਕੇ ਤੋਂ ਇਲਾਵਾ ਤਿੰਨ ਹੋਰ ਬੱਚੇ ਵੀ ਦਰਿਆ ਵਿੱਚ ਗਏ ਸਨ। ਬੱਚੇ ਨਦੀ 'ਚ ਨਹਾਉਣ ਲੱਗੇ ਜਦਕਿ ਔਰਤਾਂ ਘਰ ਪਰਤ ਆਈਆਂ। ਬੱਚੇ ਕਾਫੀ ਦੇਰ ਤੱਕ ਘਰ ਨਾ ਪਰਤੇ ਤਾਂ ਲੋਕਾਂ ਨੇ ਭਾਲ ਸ਼ੁਰੂ ਕਰ ਦਿੱਤੀ।

ਗਿਰੀਡੀਹ 'ਚ ਹਾਦਸਾ, ਨਦੀ 'ਚ ਡੁੱਬਣ ਕਾਰਨ ਚਾਰ ਬੱਚਿਆਂ ਦੀ ਹੋਈ ਮੌਤ
ਗਿਰੀਡੀਹ 'ਚ ਹਾਦਸਾ, ਨਦੀ 'ਚ ਡੁੱਬਣ ਕਾਰਨ ਚਾਰ ਬੱਚਿਆਂ ਦੀ ਹੋਈ ਮੌਤ

ਬੱਚਿਆਂ ਦੀ ਭਾਲ ਦੌਰਾਨ ਪਿੰਡ ਵਾਸੀ ਉਸ ਘਾਟ 'ਤੇ ਵੀ ਗਏ, ਜਿੱਥੇ ਬੱਚੇ ਇਸ਼ਨਾਨ ਕਰ ਰਹੇ ਸਨ। ਜਦੋਂ ਲੋਕ ਨਦੀ ਵਿੱਚ ਉਤਰੇ ਤਾਂ ਇੱਕ ਡੁੱਬਿਆ ਹੋਇਆ ਇੱਕ ਬੱਚਾ ਮਿਲ ਗਿਆ। ਇਸ ਤੋਂ ਬਾਅਦ ਕਈ ਲੋਕਾਂ ਨੇ ਨਦੀ ਵਿੱਚ ਛਾਲ ਮਾਰ ਦਿੱਤੀ ਅਤੇ ਸਾਰੇ ਬੱਚਿਆਂ ਨੂੰ ਬਾਹਰ ਕੱਢ ਲਿਆ ਗਿਆ। ਸਾਰਿਆਂ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ।

ਇਹ ਵੀ ਪੜ੍ਹੋ : ਬੇਕਾਬੂ ਔਡੀ ਕਾਰ ਕਾਰਨ ਵਾਪਰਿਆ ਦਿਲ ਦਹਿਲਾ ਦੇਣ ਵਾਲਾ ਹਾਦਸਾ, ਰੂਹ ਕੰਬਾਊ CCTV ਆਈ ਸਾਹਮਣੇ

ਪੁਲਿਸ ਨੇ ਕੀਤੀ ਜਾਂਚ

ਮਾਮਲੇ ਦੀ ਸੂਚਨਾ ਮਿਲਣ 'ਤੇ ਮੁਫਾਸਿਲ ਪੁਲਿਸ ਮੌਕੇ 'ਤੇ ਪਹੁੰਚ ਗਈ। ਇਥੇ ਘਟਨਾ ਦੀ ਪੂਰੀ ਜਾਣਕਾਰੀ ਲਈ ਗਈ। ਸਹਾਇਕ ਸਬ-ਇੰਸਪੈਕਟਰ ਰਤੀਨਾਥ ਮੁੰਡਾ ਨੇ ਦੱਸਿਆ ਕਿ ਨਦੀ 'ਚ ਨਹਾਉਣ ਲਈ ਬੱਚੇ ਉਸ ਪਾਸੇ ਗਏ ਸਨ, ਜਿੱਥੇ ਕਾਫੀ ਡੂੰਘਾਈ ਸੀ। ਜਦੋਂ ਤੱਕ ਪਿੰਡ ਵਾਸੀਆਂ ਨੂੰ ਪਤਾ ਲੱਗਾ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਵਿੱਚ ਮੁੰਨਾ ਕੁਮਾਰ ਪੁੱਤਰ ਮਹੇਸ਼ ਸਿੰਘ, ਸੋਨਾਕਸ਼ੀ ਕੁਮਾਰੀ ਪੁੱਤਰੀ ਟਿੰਕੂ ਸਿੰਘ, ਸੋਹਣੀ ਕੁਮਾਰੀ ਪੁੱਤਰੀ ਮਦਨ ਸਿੰਘ ਅਤੇ ਇੱਕ ਹੋਰ ਲੜਕੀ ਸ਼ਾਮਲ ਹਨ। ਚੌਥੀ ਲੜਕੀ ਦੇ ਨਾਨਕੇ ਮੰਗਰੋਡੀਹ ਹੈ। ਉਹ ਛਠ ਵਿੱਚ ਆਪਣੇ ਨਾਨਕੇ ਘਰ ਆਈ ਹੋਈ ਸੀ।

ਇਹ ਵੀ ਪੜ੍ਹੋ : ਮੋਦੀ ਸਰਕਾਰ ਦਾ ਕਿਸਾਨਾਂ ਦੇ ਮੁਲਜ਼ਮਾਂ ਨੂੰ ਪਨਾਹ ਦੇਣ 'ਚ ਵੱਡਾ ਯੋਗਦਾਨ: ਸਿੰਗਲਾ

ਮ੍ਰਿਤਕ ਦੇਹ ਦਾ ਸਸਕਾਰ

ਘਟਨਾ ਤੋਂ ਬਾਅਦ ਮ੍ਰਿਤਕ ਦੇਹ ਦਾ ਸਸਕਾਰ ਕਰ ਦਿੱਤਾ ਗਿਆ। ਏਐਸਆਈ ਰਤੀਨਾਥ ਨੇ ਦੱਸਿਆ ਕਿ ਰਿਸ਼ਤੇਦਾਰਾਂ ਨੇ ਕਿਸੇ ਵੀ ਤਰ੍ਹਾਂ ਦਾ ਮੁਕੱਦਮਾ ਦਰਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.