ETV Bharat / state

ਗਲੀ ਵਿੱਚ ਘੁੰਮ ਰਹੇ ਅਵਾਰਾ ਕੁੱਤਿਆਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਉਣ ਵਾਲੇ ਚਾਰ ਲੋਕਾਂ ਖਿਲਾਫ ਮਾਮਲਾ ਦਰਜ - STRAY DOGS

ਅਵਾਰਾ ਕੁੱਤਿਆਂ 'ਤੇ ਤਸ਼ੱਦਦ ਕਰਨ ਵਾਲੇ ਚਾਰ ਲੋਕਾਂ ਖਿਲਾਫ ਬਠਿੰਡਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ।

CASE REGISTERED AGAINST FOUR PEOPLE
ਅਵਾਰਾ ਕੁੱਤਿਆਂ 'ਤੇ ਤਸ਼ੱਦਦ ਕਰਨ ਵਾਲੇ 4 ਲੋਕਾਂ ਖਿਲਾਫ ਮਾਮਲਾ ਦਰਜ (ETV Bharat (ਬਠਿੰਡਾ, ਪੱਤਰਕਾਰ))
author img

By ETV Bharat Punjabi Team

Published : Dec 23, 2024, 4:12 PM IST

ਬਠਿੰਡਾ: ਬਠਿੰਡਾ 'ਚ ਇਕ ਦਰਦਨਾਕ ਹਾਦਸਾ ਵਾਪਰਿਆ ਜਿਸ ਵਿੱਚ ਗਲੀ ਵਿੱਚ ਘੁੰਮ ਰਹੇ ਕੁੱਤਿਆਂ ਨੂੰ ਤਸ਼ੱਦਦ ਦਾ ਸ਼ਿਕਾਰ ਬਣਾਉਣ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਬਠਿੰਡਾ ਪੁਲਿਸ ਨੇ ਤੁਰੰਤ ਮਾਮਲਾ ਦਰਜ ਕੀਤਾ। ਇਸ ਸਬੰਧੀ ਕੇਂਦਰੀ ਮੰਤਰੀ ਮੇਨਿਕਾ ਗਾਂਧੀ ਨੇ ਵੀ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਪੁਲਿਸ ਨੂੰ ਸਖ਼ਤ ਕਾਰਵਾਈ ਕਰਨ ਲਈ ਮਨਜ਼ੂਰੀ ਦਿੱਤੀ ਹੈ। ਥਾਣਾ ਰਾਮਾ ਦੇ ਇੰਚਾਰਜ ਨੇ ਸੁਨੀਲ ਕੁਮਾਰ ਵਾਸੀ ਰਾਮਾ ਮੰਡੀ ਅਤੇ ਤਿੰਨ ਹੋਰ ਨਾ-ਮਾਲੂਮ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਵੀਡੀਓ ਵਿੱਚ ਦੇਖਿਆ ਗਿਆ ਕਿ ਕੁਝ ਲੋਕ ਗਲੀ ਵਿੱਚ ਕੁੱਤਿਆਂ ਨੂੰ ਤਸ਼ੱਦਦ ਕਰਦੇ ਹੋਏ ਨਜ਼ਰ ਆਏ। ਇਸ ਘਟਨਾ ਦੇ ਵਿਰੋਧ ਵਿੱਚ ਪਸ਼ੂ ਪ੍ਰੇਮੀ ਅਤੇ ਸਮਾਜ ਸੇਵੀ ਸੰਗਠਨਾਂ ਨੇ ਭਰਪੂਰ ਨਾਰਾਜ਼ਗੀ ਜਤਾਈ। ਇਸ ਮਾਮਲੇ ਵਿੱਚ ਤਫਤੀਸ਼ ਜਾਰੀ ਹੈ ਤੇ ਮੁਲਜ਼ਮਾਂ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਕਰਨ ਦਾ ਭਰੋਸਾ ਦੱਸਿਆ ਗਿਆ ਹੈ।

ਅਵਾਰਾ ਕੁੱਤਿਆਂ 'ਤੇ ਤਸ਼ੱਦਦ ਕਰਨ ਵਾਲੇ 4 ਲੋਕਾਂ ਖਿਲਾਫ ਮਾਮਲਾ ਦਰਜ (ETV Bharat (ਬਠਿੰਡਾ, ਪੱਤਰਕਾਰ))

4 ਲੋਕਾਂ ਖਿਲਾਫ ਮਾਮਲਾ ਦਰਜ

ਉੱਧਰ ਡੀਐਸਪੀ ਤਲਵੰਡੀ ਸਾਬੋ ਰਜੇਸ਼ ਸਨੇਹੀ ਨੇ ਦੱਸਿਆ ਕਿ ਪੁਲਿਸ ਨੇ ਵਾਇਰਲ ਵੀਡੀਓ ਦੇ ਅਧਾਰ 'ਤੇ ਸੁਨੀਲ ਗੁਪਤਾ ਅਤੇ ਤਿੰਨ ਹੋਰ ਲੋਕਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਡੀਐਸਪੀ ਨੇ ਕਿਹਾ ਕਿ ਕਿਸੇ ਵੀ ਜਾਨਵਰ 'ਤੇ ਤਸ਼ੱਦਦ ਕਰਨਾ ਕਾਨੂੰਨੀ ਜੁਰਮ ਹੈ ਅਤੇ ਅਜਿਹਾ ਕਰਨ ਵਾਲਿਆਂ ਖਿਲਾਫ ਪੁਲਿਸ ਵੱਲੋਂ ਸਖ਼ਤ ਐਕਸ਼ਨ ਲਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਵੀਡੀਓ ਵਿੱਚ ਤਸ਼ੱਦਦ ਕਰਦੇ ਦਿਖਾਈ ਦਿੰਦੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

ਲੋਕ ਗਲੀ ਦੇ ਅਵਾਰਾ ਕੁੱਤਿਆਂ 'ਤੇ ਵਰਾ ਰਹੇ ਡਾਂਗਾਂ

ਇੱਥੇ ਦੱਸਣਯੋਗ ਹੈ ਕਿ ਅਵਾਰਾ ਕੁੱਤਿਆਂ 'ਤੇ ਤਸ਼ੱਦਦ ਕਰਨ ਵਾਲੇ ਚਾਰ ਲੋਕਾਂ ਖਿਲਾਫ ਬਠਿੰਡਾ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਪਿਛਲੇ ਦਿਨੀ ਬਠਿੰਡਾ ਦੇ ਕਸਬਾ ਰਾਮਾ ਮੰਡੀ ਦੀ ਇੱਕ ਵੀਡੀਓ ਵਾਇਰਲ ਹੋਈ ਸੀ। ਜਿਸ ਵਿੱਚ ਕੁਝ ਲੋਕ ਗਲੀ ਦੇ ਅਵਾਰਾ ਕੁੱਤਿਆਂ ਤੇ ਡਾਂਗਾਂ ਨਾਲ ਤਸ਼ੱਦਦ ਢਾਹ ਰਹੇ ਸਨ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਯੂਨੀਅਨ ਮਨਿਸਟਰ ਮੇਨਕਾ ਗਾਂਧੀ ਵੱਲੋਂ ਇੱਕ ਮੇਲ ਕੀਤੀ ਗਈ। ਇਸ ਮੇਲ ਦੇ ਅਧਾਰ ਤੇ ਬਠਿੰਡਾ ਪੁਲਿਸ ਵੱਲੋਂ ਅਰਪਣ ਗੁਪਤਾ ਵਾਸੀ ਪਰਸ ਰਾਮ ਨਗਰ ਦੀ ਸ਼ਿਕਾਇਤ ਉੱਪਰ ਸੁਨੀਲ ਵਾਸੀ ਰਾਮਾ ਮੰਡੀ ਅਤੇ ਤਿੰਨ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਸੋਸ਼ਲ ਮੀਡੀਆ ਤੇ ਹੋਈ ਵਾਇਰਲ ਵੀਡੀਓ ਨੇ ਕਿਤੇ ਨਾ ਕਿਤੇ ਹਰ ਮਨੁੱਖ ਨੂੰ ਝੰਜੜ ਕੇ ਰੱਖ ਦਿੱਤਾ ਕਿ ਕਿਵੇਂ ਕੁਝ ਲੋਕ ਗਲੀ ਦੇ ਅਵਾਰਾ ਕੁੱਤੇ 'ਤੇ ਡਾਂਗਾਂ ਵਰਾ ਰਹੇ ਸਨ ਅਤੇ ਇਸ ਵੀਡੀਓ ਦੇ ਤੇਜ਼ੀ ਨਾਲ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਗਿਆ। ਹੁਣ ਦੇਖਣਾ ਇਹ ਹੈ ਕਿ ਪੁਲਿਸ ਕਦੋਂ ਤੱਕ ਮੁਲਜ਼ਮ ਨੂੰ ਫੜੇਗੀ।

ਵਿਜੈ ਇੰਦਰ ਸਿੰਗਲਾ ਨੇ 'ਆਪ' ਪਾਰਟੀ ਦੀ ਕਾਰਜਕਾਰੀ 'ਤੇ ਖੜੇ ਕੀਤੇ ਸਵਾਲ, ਕਿਹਾ-ਨਹੀਂ ਕੀਤਾ ਆਪਣੇ ਕੀਤੇ ਵਾਅਦਿਆ 'ਤੇ ਕੰਮ

ETV Bharat Logo

Copyright © 2025 Ushodaya Enterprises Pvt. Ltd., All Rights Reserved.