ਸ਼ਿਮਲਾ: ਲੰਬੀ ਬਿਮਾਰੀ ਨਾਲ ਜੂਝਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਦੇ ਸਾਬਕਾ ਸੀਐਮ ਵੀਰਭੱਦਰ ਸਿੰਘ ਦਾ ਅੱਜ ਸ਼ਿਮਲਾ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ ਸ਼ਿਮਲਾ ਸਥਿਤ ਆਈਜੀਐਮਸੀ ਹਸਪਤਾਲ ਵਿੱਚ ਸਵੇਰੇ ਕਰੀਬ 3.40 ਵਜੇ ਆਖਰੀ ਸਾਹ ਲਏ। ਆਈਜੀਐਮਸੀ ਦੇ ਐਮਐਸ ਡਾ. ਜਨਕ ਰਾਜ ਨੇ ਇਸ ਦੀ ਪੁਸ਼ਟੀ ਕੀਤੀ ਹੈ। ਵੀਰਭੱਦਰ ਸਿੰਘ ਦੇ ਦੇਹਾਂਤ ਨਾਲ ਸੂਬੇ ਵਿੱਚ ਸੋਗ ਦੀ ਲਹਿਰ ਹੈ।
12 ਅਪ੍ਰੈਲ ਨੂੰ ਸਾਬਕਾ ਸੀਐਮ ਵੀਰਭੱਦਰ ਸਿੰਘ ਦੀ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ ਕੋਰੋਨਾ ਸੰਕਰਮਿਤ ਹੋਣ ਦੇ ਬਾਅਦ ਚੰਗਾ ਇਲਾਜ ਦੇ ਲਈ ਉਨ੍ਹਾਂ ਨੂੰ ਚੰਡੀਗੜ੍ਹ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਕੋਰੋਨਾ ਤੋਂ ਉਭਰਨ ਦੇ ਬਾਅਦ 30 ਅਪੈਲ ਨੂੰ ਸ਼ਿਮਲਾ ਪਰਤਣ ਦੌਰਾਨ ਇੱਕ ਵਾਰ ਫਿਰ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। ਜਿਸ ਦੇ ਚਲਦੇ ਉਨ੍ਹਾਂ ਨੂੰ ਆਈਜੀਐਮਸੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।
ਇਹ ਵੀ ਪੜ੍ਹੋ:Cabinet Expansion: ਮੋਦੀ ਮੰਤਰੀ ਮੰਡਲ ’ਚ 15 ਕੈਬਨਿਟ ਮੰਤਰੀਆਂ ਤੇ 28 ਰਾਜ ਮੰਤਰੀਆਂ ਨੇ ਚੁੱਕੀ ਸਹੁੰ
ਵੀਰਭੱਦਰ ਸਿੰਘ 30 ਅਪ੍ਰੈਲ ਤੋਂ ਆਈਜੀਐਮਸੀ ਵਿੱਚ ਭਰਤੀ ਸੀ। ਵੀਰਭੱਦਰ ਸਿੰਘ ਕੋਰੋਨਾ ਤੋਂ ਉਭਰਨ ਦੇ ਕੁਝ ਮਹੀਨੇ ਬਾਅਦ ਫਿਰ ਤੋਂ ਪੌਜ਼ੀਟਿਵ ਹੋ ਗਏ ਸੀ। 10 ਜੂਨ ਨੂੰ ਉਨ੍ਹਾਂ ਦੀ ਕੋਰੋਨਾ ਰਿਪੋਰਟ ਫਿਰ ਤੋਂ ਪੌਜ਼ੀਟਿਵ ਆਈ ਸੀ। ਉਨ੍ਹਾਂ ਨੂੰ ਮੇਕਸ਼ਿਫਟ ਵਿੱਚ ਰੱਖਿਆ ਗਿਆ ਸੀ ਪਰ ਲੰਘੇ ਹਫਤੇ ਉਨ੍ਹਾਂ ਦੀ ਰਿਪੋਰਟ ਠੀਕ ਆਉਣ ਉੱਤੇ ਉਨ੍ਹਾਂ ਨੂੰ ਸਪੈਸ਼ਲ ਵਾਰਡ ਵਿੱਚ ਰੱਖਿਆ ਗਿਆ ਸੀ। ਵੀਰਭੱਦਰ ਸਿੰਘ ਦੀ ਹਾਲਾਤ ਸੋਮਵਾਰ ਨੂੰ ਫਿਰ ਤੋਂ ਵਿਗੜ ਗਈ ਸੀ। ਉਨ੍ਹਾਂ ਨੂੰ ਕਾਰਡੀਓਲੌਜੀ ਵਿਭਾਗ ਦੇ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਸੀ। ਸਾਹ ਲੈਣ ਵਿੱਚ ਦਿੱਕਤ ਕਾਰਨ ਉਨ੍ਹਾਂ ਨੂੰ ਵੈਂਟੀਲੇਟਰ ਉੱਤੇ ਸ਼ਿਫਟ ਕੀਤਾ ਗਿਆ ਸੀ।
ਦਸ ਦੇਈਏ ਕਿ ਵੀਰਭੱਦਰ ਸਿੰਘ ਦਾ ਹਾਲ ਚਾਲ ਪੁਛਣ ਦੇ ਲਈ ਸੋਮਵਾਰ ਸਵੇਰੇ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ, ਮੁੱਖ ਮੰਤਰੀ ਜੈ ਰਾਮ ਠਾਕੁਰ ਸਮੇਤ ਕਈ ਮੰਤਰੀ ਅਤੇ ਨੇਤਾ ਵੀ ਆਈਜੀਐਮਸੀ ਪਹੁੰਚੇ ਸੀ।