ETV Bharat / bharat

ਲੋੜਵੰਦਾਂ ਦਾ ਢਿੱਡ ਭਰ ਰਹੀ ਰਾਏਪੁਰ ਦੀ 'ਖਾਣਾ ਚੌਕੀ' - Food outpost

ਛਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਗੋਕੁਲ ਨਗਰ ਦੇ ਪ੍ਰਿਆਸ ਸਕੂਲ ਵਿੱਚ ਪੁਲਿਸ ਨੇ ਖਾਣਾ ਚੌਕੀ ਸ਼ੁਰੂ ਕੀਤੀ ਹੈ। ਪੁਲਿਸ ਮੁਲਾਜ਼ਮਾਂ ਦੇ ਨਾਲ ਪ੍ਰਿਆਸ ਸਕੂਲ ਦੇ ਬੱਚੇ ਵੀ ਪੂਰਾ ਸਹਿਯੋਗ ਕਰ ਰਹੇ ਹਨ। ਇਸ ਚੌਕੀ ਵਿੱਚ ਜ਼ਰੂਰਤਮੰਦਾਂ ਲਈ ਖਾਣਾ ਤਿਆਰ ਕੀਤਾ ਜਾ ਰਿਹਾ ਹੈ।

ਫ਼ੋਟੋ
ਫ਼ੋਟੋ
author img

By

Published : May 30, 2021, 12:45 PM IST

ਛਤੀਸਗੜ੍ਹ: ਕੋਰੋਨਾ ਦੇ ਬੇਹੱਦ ਮੁਸ਼ਕਲ ਦੌਰ ਵਿੱਚ ਖਾਕੀ ਤੁਹਾਨੂੰ ਚੌਕ ਚੌਰਾਹੇ ਉੱਤੇ ਲੋਕਾਂ ਨੂੰ ਸੁਰੱਖਿਅਤ ਕਰਦੇ ਨਜ਼ਰ ਆਉਂਦੀ ਹੈ। ਰਾਤ ਨੂੰ ਗਸ਼ਤ ਕਰਦੀ ਹੈ ਕਿ ਅਸੀਂ ਚੈਨ ਨਾਲ ਸੋਈਏ ਅਤੇ ਕੋਈ ਭੁੱਖਾ ਨਾ ਸੋਏ ਇਸ ਦਾ ਵੀ ਖਿਆਲ ਰੱਖਦੀ ਹੈ। ਛਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਗੋਕੁਲ ਨਗਰ ਦੇ ਪ੍ਰਿਆਸ ਸਕੂਲ ਵਿੱਚ ਪੁਲਿਸ ਨੇ ਖਾਣਾ ਚੌਕੀ ਸ਼ੁਰੂ ਕੀਤੀ ਹੈ। ਪੁਲਿਸ ਮੁਲਾਜ਼ਮਾਂ ਦੇ ਨਾਲ ਪ੍ਰਿਆਸ ਸਕੂਲ ਦੇ ਬੱਚੇ ਵੀ ਪੂਰਾ ਸਹਿਯੋਗ ਕਰ ਰਹੇ ਹਨ। ਇਸ ਚੌਕੀ ਵਿੱਚ ਜ਼ਰੂਰਤਮੰਦਾਂ ਲਈ ਖਾਣਾ ਤਿਆਰ ਕੀਤਾ ਜਾ ਰਿਹਾ ਹੈ।

ਵੇਖੋ ਵੀਡੀਓ

ਕਾਂਸਟੇਬਲ ਮਹੇਸ਼ ਨੇਤਾਮ ਨੇ ਕਿਹਾ ਕਿ ਉਨ੍ਹਾਂ ਨੇ ਲੌਕਡਾਉਨ ਦੇ ਦੌਰਾਨ ਦੇਖਿਆ ਕਿ ਲੌਕਡਾਊਨ ਵਿੱਚ ਜੋ ਰੋਜਾਨਾ ਕਮਾਉਣ-ਖਾਣ ਵਾਲੇ ਲੋਕ ਹਨ ਉਨ੍ਹਾਂ ਦੇ ਲਈ ਬਹੁਤ ਮੁਸ਼ਕਲ ਦੀ ਸਥਿਤੀ ਹੈ। ਸਾਡਾ ਵੀ ਦਿਲ ਹੈ ਸਾਡੇ ਅੰਦਰ ਵੀ ਮਨੁਖਤਾ ਹੈ। ਇਸ ਨੂੰ ਦੇਖਦੇ ਹੋਏ ਅਸੀਂ ਖਾਣਾ ਚੌਕੀ ਨਾਂਅ ਨਾਲ ਸੰਸਥਾ ਸ਼ੁਰੂ ਕੀਤੀ ਹੈ।

ਕਾਂਸਟੇਬਲ ਮਹੇਸ਼ ਨੇਤਾਮ ਨੇ ਕਿਹਾ ਕਿ ਜੋ ਲੋੜ ਵੰਦ ਲੋਕ ਹਨ ਜੋ ਜੋ ਬੇਵੱਸ ਹਨ ਜੋ ਫੁੱਟਪਾਥ ਉੱਤੇ ਸੋਦੇ ਹਨ ਜੋ ਬਿਲਡਿੰਗ ਵਿੱਚ ਕੰਮ ਕਰਦੇ ਹਨ ਮਜ਼ਦੂਰ ਅਤੇ ਗਰੀਬ ਲੋਕ ਹਨ ਉਨ੍ਹਾਂ ਲਈ ਮੁਫਤ 500 ਪੈਕੇਟ ਖਾਣਾ ਬਣਾਉਂਦੇ ਹਨ। ਇਸ ਕੰਮ ਵਿੱਚ 10 ਪੁਲਿਸ ਮੁਲਾਜ਼ਮ ਖਾਣਾ ਬਣਾਉਣ ਤੋਂ ਲੈ ਕੇ ਉਸ ਦੀ ਪੈਕਿੰਗ ਅਤੇ ਵੰਡ ਵਿੱਚ ਲੱਗੇ ਹੋਏ ਹਨ।

ਕਾਂਸਟੇਬਲ ਮਹੇਸ਼ ਨੇਤਾਮ ਨੇ ਕਿਹਾ ਕਿ ਸਵੇਰੇ ਸ਼ਾਮ 500-500 ਕਰਕੇ ਹਜ਼ਾਰ ਪੈਕੇਟ ਖਾਣਾ ਇੱਥੇ ਬਣਦਾ ਹੈ। ਪੁਲਿਸ ਵਾਹਨ ਅਤੇ ਨਿੱਜੀ ਗੱਡੀਆਂ ਨਾਲ ਖਾਣਾ ਲੋੜਵੰਦਾ ਤੱਕ ਪਹੁੰਚਾਇਆ ਜਾਂਦਾ ਹੈ। ਪੁਲਿਸ ਕਾਂਸਟੇਬਲ ਮਹੇਸ਼ ਨੇਤਾਮ ਅਤੇ ਕੁਝ ਪੁਲਿਸ ਮੁਲਾਜ਼ਮਾਂ ਨੇ ਮਿਲ ਕੇ ਮਈ ਦੇ ਪਹਿਲੇ ਹਫਤੇ ਵਿੱਚ ਪਹਿਲੀ ਖਾਣਾ ਚੌਕੀ ਸ਼ੁਰੂ ਕੀਤੀ ਸੀ।

ਕਾਂਸਟੇਬਲ ਸੁਨੀਲ ਪਾਠਕ ਨੇ ਕਿਹਾ ਕਿ ਰਾਸ਼ਨ ਵਿੱਚ ਉਚ ਅਧਿਕਾਰੀ ਵੀ ਸਹਿਯੋਗ ਕਰਦੇ ਹਨ। ਅਸੀਂ ਲੋਕ ਵੀ ਲਿਆਉਂਦੇ ਹਾਂ ਕੱਚਾ ਰਾਸ਼ਨ ਵੀ ਲਿਆਂਦੇ ਹਾਂ, ਖਾਣਾ ਵੀ ਬਣਾ ਕੇ ਵੰਡਦੇ ਹਾਂ। ਸ਼ੁਰੂਆਤ ਦੇ ਦਿਨਾਂ ਵਿੱਚ ਉਨ੍ਹਾਂ ਨੇ ਖੁਦ ਆਪਣਾ ਅਤੇ ਆਪਣੇ ਸਾਥਿਆਂ ਦੇ ਪੈਸੇ ਲਗਾਕੇ ਇਸ ਖਾਣਾ ਚੌਕੀ ਦੀ ਸ਼ੁਰੂਆਤ ਕੀਤੀ। ਪਰ ਜਦੋਂ ਇਸ ਗੱਲ ਦਾ ਪਤਾ ਪੁਲਿਸ ਦੇ ਵੱਡੇ ਅਧਿਕਾਰੀਆਂ ਅਤੇ ਦੂਜੇ ਲੋਕਾਂ ਨੂੰ ਹੋਇਆ ਤਾਂ ਉਹ ਵੀ ਇਸ ਕੰਮ ਵਿੱਚ ਸਹਿਯੋਗ ਕਰ ਰਹੇ ਹਨ।

ਪ੍ਰਭਾਰੀ ਰਮੇਸ਼ ਮਰਕਾਮ ਨੇ ਕਿਹਾ ਕਿ ਪੁਲਿਸ ਦੀ ਡਿਉਟੀ ਕਰਦੇ ਕਰਦੇ ਪਰਿਵਾਰ ਦੀ ਦੇਖਭਾਲ ਦੇ ਨਾਲ ਨਾਲ ਸਮਾਜ ਦੇ ਪਿਛਲੇ ਤਬਕੇ ਦੀ ਦੇਖਭਾਲ ਦੀ ਪ੍ਰੇਰਨਾ ਜੋ ਕਾਂਸਟੇਬਲ ਨੇਤਾਮ ਨੂੰ ਮਿਲੀ ਉਹ ਨਿਸ਼ਚਿਤ ਹੀ ਉਨ੍ਹਾਂ ਦੇ ਪਰਿਵਾਰ ਤੋਂ ਮਿਲੀ ਹੈ। ਨਾਲ ਹੀ ਪੁਲਿਸ ਦੇ ਉਚ ਅਧਿਕਾਰੀਆਂ ਦੇ ਮਾਰਗਦਰਸ਼ਨ ਤੋਂ ਹੀ ਅਜਿਹੇ ਕਾਰਜ ਕੀਤੇ ਜਾ ਸਕਦੇ ਹਨ। ਖਾਣਾ ਚੌਕੀ ਵਿੱਚ ਖਾਣਾ ਬਣਾਉਂਦੇ ਸਮੇਂ ਸਮਾਜਿਕ ਦੂਰੀ ਅਤੇ ਖਾਣੇ ਦੀ ਗੁਣਵਤਾ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਹੱਥਾਂ ਵਿੱਚ ਗੱਲਬਸ ਪਾ ਕੇ ਕੰਮ ਕੀਤਾ ਜਾਂਦਾ ਹੈ।

ਮਹਿਲਾ ਕਾਂਸਟੇਬਲ ਪੁਸ਼ਪਾ ਚੰਦਰਾਕਰ ਨੇ ਕਿਹਾ ਕਿ ਉਹ ਡਿਉਟੀ ਪੂਰੀ ਕਰਨ ਤੋਂ ਦੋ ਤੋਂ ਤਿੰਨ ਘੰਟੇ ਘੱਟੋ ਘੱਟ ਇੱਥੇ ਬੱਚਿਆਂ ਦਾ ਸਹਿਯੋਗ ਕਰਦੀ ਹਾਂ ਸੇਵਾਭਾਵ ਦੇ ਨਾਲ। ਮੇਰੀ ਵੀ ਇੱਛਾ ਹੁੰਦੀ ਹੈ ਕਿ ਮੈਂ ਵੀ ਇਨ੍ਹਾਂ ਦੇ ਨਾਲ ਕੰਮ ਕਰਕੇ ਸੇਵਾਦਾਨ ਕਰਾਂ। ਸਵੇਰੇ 8.00 ਵਜੇ ਤੋਂ 11.00 ਵਜੇ ਤੱਕ ਅਤੇ ਸ਼ਾਮ 4.00 ਤੋਂ 7.00 ਵਜੇ ਤੱਕ ਇਸ ਖਾਣਾ ਚੌਕੀ ਵਿੱਚ ਖਾਣਾ ਬਣਾਉਣ ਤੋਂ ਬਾਅਦ ਇਸ ਨੂੰ ਵੰਡਣ ਦੇ ਲਈ ਸ਼ਹਿਰ ਵਿੱਚ ਨਿਕਲਦੇ ਹਨ। ਲੌਕਡਾਊਨ ਅਤੇ ਕੋਰੋਨਾ ਦੇ ਇਸ ਕਠਿਨ ਸਥਿਤੀ ਵਿੱਚ ਸਭ ਕੁਝ ਭੁਲਾ ਕੇ ਖਾਣਾ ਵੰਡਣ ਦਾ ਕੰਮ ਕਰ ਰਹੇ ਹਾਂ।

ETV Bharat Logo

Copyright © 2025 Ushodaya Enterprises Pvt. Ltd., All Rights Reserved.