ਹੈਦਰਾਬਾਦ: ਜ਼ੂਕੀ ਮੋਟਰ (Suzuki Motors) ਅਤੇ ਫਲਾਇੰਗ ਕਾਰ ਫਰਮ SkyDrive Inc. ਮਿਲ ਕੇ ਫਲਾਇੰਗ ਕਾਰਾਂ 'ਤੇ ਕੰਮ ਕਰ ਰਹੇ ਹਨ। ਨਿਰਮਾਣ ਅਤੇ ਵਿਕਰੀ ਲਈ ਇੱਕ ਸਮਝੌਤੇ 'ਤੇ ਹਸਤਾਖਰ ਕੀਤੇ ਹਨ। SkyDrive ਦੇ ਨਾਲ ਸੁਜ਼ੂਕੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਭਾਰਤ 'ਚ ਇਹ ਦੋਨੋਂ ਨਾਲ ਮਿਲ ਕੇ ਕੰਮ ਕਰਨਗੇ। ਇਸ ਨਵੇਂ ਸੌਦੇ ਦੇ ਨਾਲ, ਜਾਪਾਨੀ ਵਾਹਨ ਨਿਰਮਾਤਾ ਆਟੋਮੋਬਾਈਲਜ਼, ਮੋਟਰਸਾਈਕਲਾਂ ਅਤੇ ਆਊਟਬੋਰਡ ਮੋਟਰਾਂ ਤੋਂ ਇਲਾਵਾ ਚੌਥੇ ਮੋਬਿਲਿਟੀ ਕਾਰੋਬਾਰ ਵਿੱਚ ਦਾਖ਼ਲ ਹੋਣ ਜਾ ਰਿਹਾ ਹੈ।
ਫਲਾਇੰਗ ਕਾਰ ਕੰਪਨੀ SkyDrive ਵਰਤਮਾਨ ਵਿੱਚ ਇੱਕ ਛੋਟੀ ਦੋ ਸੀਟਾਂ ਵਾਲੀ ਇਲੈਕਟ੍ਰਿਕ-ਪਾਵਰਡ ਫਲਾਇੰਗ ਕਾਰ ਨੂੰ ਵਿਕਸਤ ਕਰਨ 'ਤੇ ਕੰਮ ਕਰ ਰਹੀ ਹੈ। ਕੰਪਨੀ ਇਸ ਨੂੰ ਪੂਰੀ ਤਰ੍ਹਾਂ ਨਾਲ ਤਿਆਰ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ।
ਹਾਲਾਂਕਿ ਬਿਆਨ 'ਚ ਇਹ ਨਹੀਂ ਦੱਸਿਆ ਗਿਆ ਕਿ ਕੀ ਸੁਜ਼ੂਕੀ ਇਸ ਮਾਡਲ 'ਤੇ ਕੰਪਨੀ ਨਾਲ ਕੰਮ ਕਰੇਗੀ ਜਾਂ ਨਹੀਂ। ਇਸ ਤੋਂ ਪਹਿਲਾਂ 2025 'ਚ ਕੰਪਨੀ ਜਾਪਾਨ ਦੇ ਓਸਾਕਾ 'ਚ ਹੋਣ ਵਾਲੇ ਵਰਲਡ ਐਕਸਪੋ 'ਚ 'ਫਲਾਇੰਗ ਕਾਰ' ਸੇਵਾ ਲਾਂਚ ਕਰੇਗੀ।
ਸੁਜ਼ੂਕੀ ਨੇ ਹਾਲ ਹੀ ਵਿੱਚ ਇਲੈਕਟ੍ਰਿਕ ਵਾਹਨਾਂ ਅਤੇ ਬੈਟਰੀਆਂ ਦੇ ਉਤਪਾਦਨ ਲਈ ਭਾਰਤ ਵਿੱਚ $1.37 ਬਿਲੀਅਨ ਦੇ ਨਿਵੇਸ਼ ਦਾ ਐਲਾਨ ਕੀਤਾ ਹੈ। ਰਿਪੋਰਟ ਦੇ ਮੁਤਾਬਕ ਸੁਜ਼ੂਕੀ ਮੋਟਰ ਭਾਰਤ ਨੂੰ ਇਲੈਕਟ੍ਰਿਕ ਵਾਹਨਾਂ ਦੇ ਆਧਾਰ ਵਜੋਂ ਸਥਾਪਿਤ ਕਰ ਸਕਦੀ ਹੈ। ਜਿਸਦੀ ਮੰਗ ਆਉਣ ਵਾਲੇ ਸਾਲਾਂ ਵਿੱਚ ਵਧਣ ਦੀ ਸੰਭਾਵਨਾ ਹੈ।
ਪਿਛਲੀ ਰਿਪੋਰਟ 'ਚ ਕਿਹਾ ਗਿਆ ਸੀ ਕਿ ਦੇਸ਼ 'ਚ ਇਲੈਕਟ੍ਰਿਕ ਵਾਹਨਾਂ ਦੀ ਵਿਕਰੀ ਪਿਛਲੇ ਸਾਲ ਤਿੰਨ ਗੁਣਾ ਵਧ ਗਈ ਸੀ। ਭਾਰਤ ਨੇ 2070 ਤੱਕ ਜ਼ੀਰੋ ਨਿਕਾਸ ਨੂੰ ਹਾਸਲ ਕਰਨ ਦਾ ਟੀਚਾ ਰੱਖਿਆ ਹੈ। ਭਾਰਤ ਸਰਕਾਰ ਇਲੈਕਟ੍ਰਿਕ ਵਾਹਨਾਂ ਦੀ ਸਪਲਾਈ ਚੇਨ ਤੇ ਤੇਜ਼ੀ ਨਾਲ ਵਿਕਾਸ 'ਤੇ ਲਗਾਤਾਰ ਜ਼ੋਰ ਦੇ ਰਹੀ ਹੈ।
ਇਹ ਵੀ ਪੜ੍ਹੋ: ਵੱਡਾ ਹਾਦਸਾ: ਸਾਹਿਬਗੰਜ 'ਚ ਕਾਰਗੋ ਜਹਾਜ਼ ਪਲਟਿਆ, ਕਈਆਂ ਦੀ ਮੌਤ ਦਾ ਖਦਸ਼ਾ !