ਆਂਧਰਾ ਪ੍ਰਦੇਸ਼/ਸ੍ਰੀਕਾਕੁਲਮ: ਆਂਧਰਾ ਪ੍ਰਦੇਸ਼ ਦੇ ਸ੍ਰੀਕਾਕੁਲਮ ਜ਼ਿਲ੍ਹੇ ਦੇ ਬਥੁਆ ਵਿੱਚ ਸੋਮਵਾਰ ਰਾਤ ਨੂੰ ਇੱਕ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ ਪੰਜ ਯਾਤਰੀਆਂ ਦੀ ਮੌਤ ਹੋ ਗਈ। ਮਰਨ ਵਾਲੇ ਯਾਤਰੀ ਗੁਹਾਟੀ ਜਾ ਰਹੀ ਸੁਪਰਫਾਸਟ ਐਕਸਪ੍ਰੈੱਸ 'ਚ ਸਫਰ ਕਰ ਰਹੇ ਸਨ ਅਤੇ ਤਕਨੀਕੀ ਖ਼ਰਾਬੀ ਕਾਰਨ ਰੇਲਗੱਡੀ ਦੇ ਰੁਕਣ 'ਤੇ ਨੇੜੇ ਦੇ ਰੇਲਵੇ ਟ੍ਰੈਕ 'ਤੇ ਰੇਲਗੱਡੀ ਤੋਂ ਉਤਰ ਗਏ। ਉਲਟ ਦਿਸ਼ਾ ਤੋਂ ਆ ਰਹੀ ਕੋਨਾਰਕ ਐਕਸਪ੍ਰੈਸ ਇਨ੍ਹਾਂ ਯਾਤਰੀਆਂ ਦੇ ਉਪਰੋਂ ਲੰਘ ਗਈ।
ਮੁੱਖ ਮੰਤਰੀ ਵਾਈਐਸ ਜਗਨਮੋਹਨ ਰੈੱਡੀ ਨੇ ਯਾਤਰੀਆਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਅਤੇ ਅਧਿਕਾਰੀਆਂ ਨੂੰ ਸਥਿਤੀ ਦਾ ਜਾਇਜ਼ਾ ਲੈਣ ਦੇ ਨਿਰਦੇਸ਼ ਦਿੱਤੇ। ਸੀਐਮਓ ਨੂੰ ਮ੍ਰਿਤਕਾਂ ਅਤੇ ਜ਼ਖ਼ਮੀਆਂ ਦੇ ਪਰਿਵਾਰਾਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਅਧਿਕਾਰੀਆਂ ਨਾਲ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।
ਇਹ ਵੀ ਪੜ੍ਹੋ: ਦਿੱਲੀ ਵਿੱਚ Ola-Uber ਨੇ ਵਧਾਏ ਰੇਟ, ਜਾਣੋ ਕਿੰਨਾਂ ਹੋਵੇਗਾ ਕਿਰਾਇਆ ...
ਸ੍ਰੀਕਾਕੁਲਮ ਦੇ ਐਸਪੀ ਦੇ ਅਨੁਸਾਰ, "ਗੁਹਾਟੀ ਐਕਸਪ੍ਰੈਸ ਵਿੱਚ ਕਿਸੇ ਨੇ ਚੇਨ ਖਿੱਚ ਲਈ ਅਤੇ ਰੇਲਗੱਡੀ ਰੁਕ ਗਈ। ਜਦੋਂ ਪੰਜ ਵਿਅਕਤੀ ਹੇਠਾਂ ਉਤਰੇ ਅਤੇ ਟ੍ਰੈਕ ਪਾਰ ਕਰ ਰਹੇ ਸਨ ਤਾਂ ਨਾਲ ਲੱਗਦੇ ਟ੍ਰੈਕ 'ਤੇ ਉਲਟ ਦਿਸ਼ਾ ਵਿੱਚ ਆ ਰਹੀ ਕੋਨਾਰਕ ਐਕਸਪ੍ਰੈਸ ਨੇ ਟੱਕਰ ਮਾਰ ਦਿੱਤੀ। ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।"
ਇਨ੍ਹਾਂ ਵਿੱਚੋਂ ਦੋ ਦੀ ਪਛਾਣ ਆਸਾਮ ਵਜੋਂ ਹੋਈ ਹੈ, ਜਦਕਿ ਇੱਕ ਦੀ ਪਛਾਣ ਓਡੀਸ਼ਾ ਦੇ ਬ੍ਰਹਮਪੁਰਮ ਇਲਾਕੇ ਦੇ ਯਾਤਰੀ ਵਜੋਂ ਹੋਈ ਹੈ। ਜ਼ਖਮੀਆਂ ਨੂੰ ਇਲਾਜ ਲਈ ਸ਼੍ਰੀਕਾਕੁਲਮ ਲਿਜਾਇਆ ਗਿਆ ਹੈ। ਸ੍ਰੀਕਾਕੁਲਮ ਕਲੈਕਟਰ ਨੇ ਹਸਪਤਾਲ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।