ਮਹਾਰਾਸ਼ਟਰ: ਦੇਸ਼ ਦੀ ਸਨਅਤੀ ਰਾਜਧਾਨੀ ਮੁੰਬਈ ਦੇ ਲਾਲਬਾਗ ਇਲਾਕੇ ਵਿੱਚ 60 ਮੰਜ਼ਿਲਾ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਅੱਗ ਇੰਨੀ ਭਿਆਨਕ ਹੈ ਕਿ ਇਹ 17ਵੀਂ ਮੰਜ਼ਿਲ ਤੋਂ 25ਵੀਂ ਮੰਜ਼ਿਲ ਤੱਕ ਫੈਲ ਗਈ ਹੈ। ਅੱਗ ਇੰਨ੍ਹੀਂ ਜਿਆਦਾ ਭਿਆਨਕ ਸੀ ਕਿ ਧੂੰਏਂ ਦਾ ਧੂੰਆਂ ਦੂਰੋਂ ਦੇਖਿਆ ਜਾ ਸਕਦਾ ਹੈ। ਇਮਾਰਤ ਵਿੱਚੋਂ ਅੱਗ ਦੀਆਂ ਲਪਟਾਂ ਨਿਕਲ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਿਕ ਕਰੀ ਰੋਡ ਇਲਾਕੇ ਵਿੱਚ ਸਥਿਤ ਇਹ ਇਮਾਰਤ ਨਿਰਮਾਣ ਅਧੀਨ ਹੈ। ਫਿਲਹਾਲ ਫਾਇਰ ਵਿਭਾਗ ਦੀਆਂ ਕਈ ਗੱਡੀਆਂ ਮੌਕੇ 'ਤੇ ਮੌਜੂਦ ਹਨ।
ਬਾਲਕੋਨੀ ਤੋਂ ਡਿੱਗੇ ਵਿਅਕਤੀ ਦੀ ਮੌਤ
ਬਿੰਲਡਿੰਗ ਵਿੱਚ ਲੱਗੀ ਅੱਗ ਦੇ ਇੱਕ ਵੀਡੀਓ ਦੇ ਮੁਤਾਬਿਕ ਇੱਕ ਆਦਮੀ ਅੱਗ ਤੋਂ ਬਚਣ ਲਈ ਬਾਲਕੋਨੀ ਤੋਂ ਲਟਕਿਆ ਹੋਇਆ ਦਿਖਾਈ ਦੇ ਰਿਹਾ ਹੈ ਅਤੇ ਬਾਅਦ ਵਿੱਚ ਹੇਠਾਂ ਡਿੱਗ ਗਿਆ। ਜਿਸ ਕਾਰਨ ਉਸਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਹੈ। ਇਸ ਦੇ ਨਾਲ ਹੀ ਮੇਅਰ ਕਿਸ਼ੋਰੀ ਪੇਡਨੇਕਰ ਵੀ ਮੌਕੇ 'ਤੇ ਪਹੁੰਚ ਗਏ ਹਨ।
ਇਹ ਵੀ ਪੜੋ: ਪਾਕਿ ਨੂੰ ਝਟਕਾ: FATF ਦੀ 'ਗ੍ਰੇ ਲਿਸਟ' 'ਚ ਬਰਕਰਾਰ ਰਹੇਗਾ ਪਾਕਿਸਤਾਨ
ਉਨ੍ਹਾਂ ਨੇ ਦੱਸਿਆ ਕਿ ਅੱਗ ਲੱਗਣ ਤੋਂ ਬਾਅਦ, ਇਮਾਰਤ ਦਾ ਸੁਰੱਖਿਆ ਗਾਰਡ ਅਰੁਣ ਤਿਵਾੜੀ 19ਵੀਂ ਮੰਜ਼ਲ 'ਤੇ ਪਹੁੰਚਿਆ, ਪਰ ਜਦੋਂ ਉਸਨੇ ਆਪਣੇ ਆਪ ਨੂੰ ਅੱਗ ਵਿੱਚ ਫਸਿਆ ਪਾਇਆ, ਤਾਂ ਉਸਨੇ ਆਪਣੇ ਆਪ ਨੂੰ ਅੱਗ ਤੋਂ ਬਚਾਉਣ ਲਈ ਉਸੇ ਫਲੈਟ ਦੀ ਬਾਲਕੋਨੀ ਤੋਂ ਲਟਕ ਗਿਆ, ਕਾਫੀ ਸਮੇਂ ਤੱਕ ਲਟਕਣ ਤੋਂ ਬਾਅਦ ਉਹ ਰਾਡ ਤੋਂ ਆਪਣੀ ਪਕੜ ਨੂੰ ਖੋਹਣ ਲੱਗਿਆ ਅਤੇ ਸਿੱਧੇ ਥੱਲੇ ਡਿੱਗ ਗਿਆ।
ਉਸਨੇ ਦੱਸਿਆ ਕਿ ਤਿਵਾੜੀ ਦੇ ਜ਼ਮੀਨ ਤੇ ਡਿੱਗਣ ਤੋਂ ਬਾਅਦ ਉਸਨੂੰ ਕੇਈਐਮ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰ ਨੇ ਉਸਦੀ ਮੌਤ ਦੀ ਜਾਣਕਾਰੀ ਦਿੱਤੀ। ਫਾਇਰ ਵਿਭਾਗ ਨੇ ਇਸ ਨੂੰ ਲੈਵਲ -4 (ਮੇਜਰ) ਅੱਗ ਕਰਾਰ ਦਿੱਤਾ ਹੈ।
ਉੱਥੇ ਹੀ ਘਟਨਾ ਸਥਾਨ ’ਤੇ ਮੁੰਬਈ ਦੀ ਮੇਅਰ ਕਿਸ਼ੋਰੀ ਪੇਡਨੇਕਰ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ। ਉਸਨੇ ਦੱਸਿਆ ਕਿ ਦੋ ਲੋਕ ਅਜੇ ਵੀ ਇਮਾਰਤ ਦੇ ਅੰਦਰ ਫਸੇ ਹੋਏ ਹਨ,ਹਾਲਾਂਕਿ ਜ਼ਿਆਦਾਤਰ ਲੋਕਾਂ ਨੂੰ ਬਚਾ ਲਿਆ ਗਿਆ ਹੈ।
ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਨਗਰ ਕਮਿਸ਼ਨ ਇਕਬਾਲ ਸਿੰਘ ਚਹਿਲ ਨੇ ਕਿਹਾ ਕਿ ਅੱਜ ਤੇ ਕਾਬੂ ਪਾ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਘਟਨਾ ਦੀ ਜਾਂਚ ਕਰਵਾਈ ਜਾਵੇਗੀ।
ਮਹਾਰਾਸ਼ਟਰ ਦੇ ਸੈਰ ਸਪਾਟਾ ਮੰਤਰੀ ਆਦਿੱਤਿਆ ਠਾਕਰੇ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ।